ਪੁਲਸ ਵਲੋਂ ਨੌਜਵਾਨ 'ਤੇ ਢਾਹਿਆ ਬੇਤਹਾਸ਼ਾ ਤਸ਼ੱਦਦ, ਪਰਿਵਾਰ ਨੇ ਲਾਏ ਗੰਭੀਰ ਦੋਸ਼

10/16/2020 4:43:40 PM

ਅੰਮ੍ਰਿਤਸਰ (ਬਿਊਰੋ): ਅੰਮ੍ਰਿਤਸਰ ਦੇ ਤਰਨਤਾਰਨ ਰੋਡ ਤੇ ਗੁਰੂ ਅਰਜਨ ਦੇਵ ਨਗਰ ਪੁਲਸ ਚੌਕੀ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਪਰਿਵਾਰ ਨੇ ਉੱਥੇ ਪਹੁੰਚ ਕੇ ਪੁਲਸ ਤੇ ਗੰਭੀਰ ਇਲਜ਼ਾਮ ਲਗਾਏ ਪੀੜਤ ਪਰਿਵਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜਿਸਦਾ ਨਾਮ ਗੋਰਾ ਹੈ ਤੇ ਉਮਰ 25 ਸਾਲ ਹੈ। ਉਸ ਦਾ ਇਕ ਮਹੀਨੇ ਪਹਿਲੇ ਪਿੰਡ 'ਚ ਹੀ ਕਿਸੇ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਪੁਲਸ ਵਲੋਂ ਉਸ ਨਾਲ ਛਾਪੇ ਪੁੱਤ ਨੂੰ ਫੜ੍ਹਨ ਲਈ ਛਾਪੇਮਾਰੀ ਕੀਤੀ ਜਾਣ ਲੱਗੀ ਅਤੇ ਗੋਰੇ ਦੇ ਨਾ ਮਿਲਣ ਤੇ ਉਸ ਦੇ ਪਿਤਾ ਨੂੰ ਵੀ ਪੁਲਸ ਨੇ ਹਿਰਾਸਤ 'ਚ ਲੈ ਕੇ ਕੁੱਟਮਾਰ ਕੀਤੀ ਜਦੋਂ ਪੁਲਸ ਨੇ 6-7 ਦਿਨ ਪਹਿਲੇ ਗੋਰੇ ਨੂੰ ਹਿਰਾਸਤ 'ਚ ਲਿਆ ਤਾਂ ਉਸ ਨਾਲ ਵੀ ਪੁਲਸ ਨੇ ਬਹੁਤ ਤਸ਼ੱਦਦ ਕੀਤਾ।

ਇਹ ਵੀ ਪੜ੍ਹੋ: ਘਰ 'ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼, ,ਇਤਰਾਜ਼ਯੋਗ ਹਾਲਤ 'ਚ ਮਿਲੇ ਜੋੜੇ

ਪਰਿਵਾਰਕ ਮੈਂਬਰਾਂ ਨੇ ਗੱਲਬਾਤ ਕਰਦਿਆਂ ਅੱਗੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨਾਲ ਪੁਲਸ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਉਸ ਕੋਲੋਂ ਹਿੱਲਿਆ ਤੱਕ ਨਹੀਂ ਜਾ ਰਿਹਾ ਅਤੇ ਪਰਿਵਾਰ ਨੇ ਦੱਸਿਆ ਕਿ ਪੁਲਸ ਹੁਣ ਉਨ੍ਹਾਂ ਦੇ ਪੁੱਤਰ ਨੂੰ ਛੱਡਣ ਦਾ 50 ਹਜ਼ਾਰ ਰੁਪਏ ਮੰਗ ਰਹੀ ਹੈ।ਦੂਜੇ ਪਾਸੇ ਪੁਲਸ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਥਰਡ ਡਿਗਰੀ ਟਾਰਚਰ ਮੁੰਡੇ ਨਾਲ ਨਹੀਂ ਕੀਤਾ ਗਿਆ ਅਤੇ ਪੁਲਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੇਕਰ ਕੋਈ ਵੀ ਦੋਸ਼ੀ ਪਾਇਆ ਗਿਆ ਉਸਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
 


Shyna

Content Editor

Related News