ਕੋਈ ਵੀ ਫਰਿਆਦੀ ਜੇਕਰ ਪੁਲਸ ਕੋਲ ਆਉਦਾ ਤਾਂ ਉਸਦੀ ਮੁਸ਼ਕਲ ਦਾ ਤੁਰੰਤ ਹੱਲ ਕੀਤਾ ਜਾਵੇ: ਡਾ. ਨਾਨਕ ਸਿੰਘ

06/18/2021 11:29:39 AM

ਗੁਰਦਾਸਪੁਰ (ਸਰਬਜੀਤ): ਸੀਨੀਅਰ ਸੁਪਰਡੈਂਟ ਆਫ ਪੁਲਸ ਗੁਰਦਾਸਪੁਰ ਡਾ. ਨਾਨਕ ਸਿੰਘ ਐੱਮ.ਬੀ.ਬੀ.ਐੱਸ, ਆਈ.ਪੀ.ਐੱਸ ਨੇ ਦੱਸਿਆ ਕਿ ਉਨ੍ਹਾਂ ਸਮੂਹ ਸਟੇਸ਼ਨ ਹਾਊਸ ਅਫ਼ਸਰ, ਚੌਂਕੀ ਇੰਚਾਰਜ਼ ਅਤੇ ਸੀ.ਆਈ.ਏ ਸਟਾਫ ਤੋਂ ਇਲਾਵਾ ਦਫਤਰ ਦੇ ਸਮੁੱਚੇ ਕਰਮਚਾਰੀਆਂ  ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਜੋ ਵੀ ਉਨ੍ਹਾਂ ਕੋਲ ਫਰਿਆਦੀ ਆਉਂਦਾ ਹੈ, ਉਸ ਦਾ ਮਸਲਾ ਤੁਰੰਤ ਹੱਲ ਕੀਤਾ ਜਾਵੇ। ਕੋਵਿਡ ਕਾਲ ਵਿੱਚ ਬੜੀ ਦਿੱਕਤ ਹੋਣ ਕਰਕੇ ਹੀ ਲੋਕ ਪੁਲਸ ਦੀ ਸਹਾਇਤਾ ਲੈਂਦੇ ਹਨ, ਪਰ ਮੇਰੇ ਦੇਖਣ ਵਿੱਚ ਆਇਆ ਹੈ ਕਿ ਕਈ ਕਰਮਚਾਰੀ ਦਰਖਾਸਤਾਂ ਨੂੰ ਸਮਾਂਬੱਧ ਨਹੀਂ ਰੱਖਦੇ। ਜਿਸ ਕਰਕੇ ਫਰਿਆਦੀ ਮੇਰੇ ਕੋਲ ਆਉਣ ਲਈ ਤੱਤਪਰ ਹੁੰਦੇ ਹਨ। 

ਉਨ੍ਹਾਂ ਕਿਹਾ ਕਿ ਜੇਕਰ ਸਮੁੱਚੇ ਕਰਮਚਾਰੀਆਂ ਨੂੰ ਆਧੁਨਿਕ ਸਹੂਲਤਾਂ ਮਿਲਦੀਆਂ ਹਨ ਕਿ ਉਹ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਤੈਨਾਤ ਕੀਤੇ ਗਏ ਹਨ, ਤਾਂ ਉਨ੍ਹਾਂ ਦਾ ਨੈਤਿਕ ਫਰਜ਼ ਬਣਦਾ ਹੈ ਕਿ ਉਹ ਕਿਸੇ ਵੀ ਫਰਿਆਦੀ ਦੀ ਸ਼ਿਕਾਇਤ ਦਾ ਮਸਲਾ 24 ਘੰਟਿਆਂ ਦੇ ਅੰਦਰ ਨਿਪਟਾਰਾ ਕੀਤਾ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਜੋ ਵੀ ਫਰਿਆਦੀ ਮੇਰੇ ਕੋਲ ਆਵੇਗਾ ਕਿ ਤੁਸੀ ਕਿੰਨੇ ਸਮੇਂ ਤੋਂ ਕਿਸ ਥਾਣੇ ਜਾਂ ਚੌਂਕੀ ਵਿੱਚ ਚੱਕਰ ਲਗਾਏ ਹਨ। ਜੇਕਰ ਉਸ ਨੇ ਦੱਸਿਆ ਕਿ ਮੈਂ ਖੱਜਲ-ਖੁਆਰ ਹੋ ਰਿਹਾ ਹੈ ਅਤੇ ਮੇਰੀ ਗੱਲ ਨਹੀਂ ਸੁਣੀ ਜਾਂਦੀ ਤਾਂ ਮੇਰੇ ਕੋਲ ਅਜਿਹੇ ਕਰਮਚਾਰੀਆਂ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਕਰਨ ਤੋਂ ਬਿਨਾ ਹੋਰ ਕੋਈ ਮਨੋਰਥ ਨਹੀਂ ਰਹਿ ਜਾਂਦਾ। ਇਸ ਲਈ ਅਖਬਾਰ ਦੇ ਜਰੀਏ ਸਮੂਹ ਕਰਮਚਾਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਦਰਜਾ ਬ ਦਰਜਾ ਆਏ ਹੋਏ ਲੋਕਾਂ ਦੇ ਮਸਲਿਆਂ ਨੂੰ ਤੁਰੰਤ ਹੱਲ ਰਨ ਤਾਂ ਜੋ ਕੋਵਿਡ ਕਾਲ ਵਿੱਚ ਲੋਕ ਮੇਰੇ ਕੋਲ ਆਉਣ। ਇਸ ਮੌਕੇ ਉਨਾਂ ਨਾਲ ਐਸ.ਪੀ ਇੰਵੈਸਟੀਗੇਸ਼ਨ ਹਰਵਿੰਦਰ ਸਿੰਘ ਸੰਧੂ ਵੀ ਮੌਜੂਦ ਸਨ।


Shyna

Content Editor

Related News