ਅੰਮ੍ਰਿਤਸਰ ਐਕਸਪ੍ਰੈਸਵੇਅ: ਰਾਜਸਥਾਨ 'ਚ 8 ਜੁਲਾਈ ਨੂੰ ਉਦਘਾਟਨ, ਪੰਜਾਬ 'ਚ 98 ਫ਼ੀਸਦੀ ਕੰਮ ਅਧੂਰਾ

07/01/2023 6:01:21 PM

ਅੰਮ੍ਰਿਤਸਰ- ਪੰਜਾਬ ਦੇ ਦੂਜੇ ਸਭ ਤੋਂ ਲੰਮੇ ਐਕਸਪ੍ਰੈਸਵੇਅ ਅੰਮ੍ਰਿਤਸਰ-ਜਾਮਨਗਰ ਦੇ ਰਾਜਸਥਾਨ ਹਿੱਸੇ ਦਾ ਜਿਥੇ ਪ੍ਰਧਾਨ ਮੰਤਰੀ 8 ਜੁਲਾਈ ਨੂੰ ਬੀਕਾਨੇਰ 'ਚ  ਉਦਘਾਟਨ ਕਰਨਗੇ, ਉਥੇ ਹੀ ਪੰਜਾਬ ਅਧੀਨ ਬਣਨ ਵਾਲੇ ਐਕਸਪ੍ਰੈੱਸ ਵੇਅ ਦੇ 155 ਕਿਲੋਮੀਟਰ ਵਾਲੇ ਹਿੱਸੇ ਦਾ ਕੰਮ ਅਜੇ ਪੂਰਾ ਹੋਣਾ ਬਾਕੀ ਹੈ। ਪੰਜਾਬ ਵਿੱਚ ਇਹ ਪ੍ਰਾਜੈਕਟ ਅਜੇ ਵੀ ਜ਼ਮੀਨੀ ਪ੍ਰੋਜੈਕਸ਼ਨ-ਐਕਵਾਇਰ ਦੀ ਪ੍ਰਕਿਰਿਆ ਵਿੱਚ ਫਸਿਆ ਹੋਇਆ ਹੈ।

ਇਹ ਵੀ ਪੜ੍ਹੋ-  ਅੰਮ੍ਰਿਤਸਰ ਦੇ ਮਾਲ ਰੋਡ 'ਤੇ ਵਾਪਰਿਆ ਵੱਡਾ ਹਾਦਸਾ, 7 ਦੇ ਕਰੀਬ ਮਜ਼ਦੂਰ ਆਏ ਮਲਬੇ ਹੇਠਾਂ

ਹੁਣ ਵੀ ਪੰਜਾਬ ਵਿੱਚ 30 ਕਿਲੋਮੀਟਰ ਖੇਤਰ ਦਾ ਅਨੁਮਾਨ ਦਿੱਤਾ ਜਾਣਾ ਬਾਕੀ ਹੈ। ਇਸ ਦਾ ਖੇਤਰਫਲ ਕਪੂਰਥਲਾ-ਮੋਗਾ ਸੈਕਸ਼ਨ ਤੋਂ ਲਗਭਗ 8 ਕਿਲੋਮੀਟਰ, ਮੋਗਾ ਸਿਰੇ ਤੋਂ ਫਿਰੋਜ਼ਪੁਰ-ਬਠਿੰਡਾ ਸੈਕਸ਼ਨ ਤੱਕ 10 ਕਿਲੋਮੀਟਰ ਅਤੇ ਬਠਿੰਡਾ ਤੋਂ ਰਾਜਸਥਾਨ ਸਰਹੱਦ ਤੱਕ 12 ਕਿਲੋਮੀਟਰ ਹੈ। ਹਾਈਵੇਅ ਅਥਾਰਟੀ ਮੁਤਾਬਕ 155 ਕਿਲੋਮੀਟਰ ਦੇ ਕੰਮ ਨੂੰ ਪੂਰਾ ਕਰਨ ਲਈ ਘੱਟੋ-ਘੱਟ ਦੋ ਸਾਲ ਲੱਗ ਸਕਦੇ ਹਨ।

ਇਹ ਵੀ ਪੜ੍ਹੋ- ਪਤਨੀ ਦੀ ਮਾੜੀ ਕਰਤੂਤ ਨਾ ਸਹਾਰ ਸਕਿਆ ਪਤੀ, ਦੁਖੀ ਹੋਏ ਨੇ ਚੁੱਕਿਆ ਖੌਫ਼ਨਾਕ ਕਦਮ

ਐਕਸਪ੍ਰੈਸ ਹਾਈਵੇਅ ਲਈ ਮੋਗਾ 'ਚ 60 ਕਿਲੋਮੀਟਰ ਦਾ ਇਲਾਕਾ ਹੈ। ਇਸ 'ਚ ਪ੍ਰਸ਼ਾਸਨ ਵੱਲੋਂ 481 ਹੈਕਟੇਅਰ ਜ਼ਮੀਨ ਐਕੁਆਇਰ ਕੀਤੀ ਗਈ ਹੈ। 60 ਕਿਲੋਮੀਟਰ ਦੇ ਖੇਤਰ 'ਚ ਮੋਗਾ ਜ਼ਿਲ੍ਹੇ ਦੇ 35 ਪਿੰਡ ਸ਼ਾਮਲ ਹਨ। ਪ੍ਰਾਜੈਕਟ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਜਿਸ ਲਈ 902 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਆਈ ਸੀ। ਮੁਆਵਜ਼ਾ ਰਾਸ਼ੀ ਲਗਭਗ 92% ਵੰਡੀ ਜਾ ਚੁੱਕੀ ਹੈ। 

ਇਹ ਵੀ ਪੜ੍ਹੋ- ਪਾਕਿ ਦੇ ਗੁਰਦੁਆਰਾ ਸਾਹਿਬ 'ਚ ਕੀਰਤਨ ਰੋਕਣ ਦੇ ਮਾਮਲੇ 'ਤੇ ਗਿ. ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 

Shivani Bassan

This news is Content Editor Shivani Bassan