ਪਲਾਟ ਦੇ ਝਗੜੇ ਨੂੰ ਲੈ ਕੇ ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ, ਪੁਲਸ ਦੀ ਸ਼ਮੂਲੀਅਤ ਨਾਲ ਟਲਿਆ ਵਿਵਾਦ

05/17/2022 8:01:11 PM

ਤਰਨ ਤਾਰਨ (ਮਿਲਾਪ) - ਤਰਨ ਤਾਰਨ ਸ਼ਹਿਰ ਦਰਬਾਰ ਸਹਿਬ ਸਰਾਂ ਨਜਦੀਕ ਸਰਦਾਰ ਨਿਕਲੇਵ ਦੇ ਗੇਟ ਸਾਹਮਣੇ ਇਕ ਪਲਾਟ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ। ਪੁਲਸ ਦੀ ਸ਼ਮੂਲਿਅਤ ਕਾਰਨ ਵਿਵਾਦ ਹੋਣੋ ਟਲਿਆ। ਇਸ ਮੌਕੇ ਜ਼ਮੀਨ ’ਤੇ ਦਾਅਵਾ ਕਰ ਰਹੇ ਪਹਿਲੀ ਧਿਰ ਦੇ ਗੁਰਚਰਨ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਮਹੱਲਾ ਜਸਵੰਤ ਸਿੰਘ ਨੇ ਜਾਣਕਾਰੀ ਦਿਦਿਆਂ ਦਸਿਆਂ ਕਿ ਇਹ ਪਲਾਟ ਉਨ੍ਹਾਂ ਨੇ 1992 ’ਚ ਖਰੀਦਿਆਂ ਸੀ। ਉਸ ਸਮੇਂ ਤੋਂ ਅਸੀਂ ਇਸਦੀ ਉਸਾਰੀ ਨਹੀਂ ਸੀ ਕੀਤੀ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ: ਜ਼ਮੀਨੀ ਵਿਵਾਦ ਨੂੰ ਲੈ ਕੇ ਜਨਾਨੀ ਦਾ ਗੋਲੀਆ ਮਾਰ ਕੀਤਾ ਕਤਲ, ਖੂਨ ਨਾਲ ਲੱਥਪੱਥ ਮਿਲੀ ਲਾਸ਼

ਉਨ੍ਹਾਂ ਕਿਹਾ ਕਿ ਹੁਣ ਇਥੇ ਉਸਾਰੀ ਸ਼ੁਰੂ ਕਰ ਰਹੇ ਸੀ ਕਿ ਕੁਝ ਵਿਅਕਤੀਆਂ ਵਲੋਂ ਉਨ੍ਹਾਂ ਦੇ ਪਲਾਟ ਦੀਆਂ ਕੰਧਾ ਦਿਨ ਦਿਹਾੜੇ ਢਾਹ ਦਿੱਤੀਆਂ ਗਈਆਂ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਚਲੇ ਗਏ। ਗੁਰਚਰਨ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਵਲੋਂ ਪਾਸ ਨਕਸ਼ਾ, ਬਿਜਲੀ ਬਿਲ, ਇੰਤਕਾਲ ਅਤੇ ਮਾਨਯੋਗ ਅਦਾਲਤ ਵਲੋਂ ਡਿਗਰੀ ਵੀ ਸਾਡੇ ਹੱਕ ’ਚ ਹੈ, ਸਾਨੂੰ ਇਨਸਾਫ ਦਿਵਾਇਆਂ ਜਾਵੇ। ਸਾਡੇ ਪਲਾਟ ’ਤੇ ਕਬਜ਼ਾ ਕਰਨ ਆਏ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਪੜ੍ਹੋ ਇਹ ਵੀ ਖ਼ਬਰ: ਦੀਨਾਨਗਰ ’ਚ 21 ਸਾਲਾ ਗੱਭਰੂ ਦੀ ਸ਼ੱਕੀ ਹਾਲਤ ’ਚ ਮੌਤ, ਕੁਝ ਦਿਨਾਂ ਬਾਅਦ ਜਾਣਾ ਸੀ ਇਟਲੀ

ਦੂਜੇ ਪਾਸੇ ਕਾਬਲ ਸਿੰਘ ਬਲਜੀਤ ਸਿੰਘ ਨਿਸ਼ਾਨ ਸਿੰਘ ਜਸਵੰਤ ਸਿੰਘ, ਨਿਰਵੇਲ ਸਿੰਘ ਦਲੇਰ ਸਿੰਘ ਆਦਿ ਨੇ ਪਲਾਟ ਬਾਰੇ ਆਪਣੀ ਬਰਾਦਰੀ ਦੀ ਦਾਅਵੇਦਾਰੀ ਜਿਤਾਉਦਿਆਂ ਦੱਸਿਆਂ ਕਿ ਇਹ ਪਲਾਟ ਲੋਹ ਲੰਗਰ ਦਾ ਹੈ। ਸ੍ਰੀ ਗੁਰੁ ਅਰਜਨ ਦੇਵ ਬੁੰਗਾਂ ਕਮੇਟੀ ਵਲੋਂ ਅੱਜ ਕਬਜ਼ਾ ਰੋਕਿਆ ਗਿਆ ਹੈ। ਇਹ ਜਾਅਲੀ ਕਾਗਜ ਬਣਾ ਕੇ ਸੰਗਤ ਦਾ ਪਲਾਟ ਹੜੱਪਣਾ ਚਾਹੁੰਦੇ ਹਨ। ਇਹ ਬੂੰਗਾਂ ਲਹੋਰੀਆਂ ਦਾ ਸੀ, ਜਿਥੇ ਪੁਰਾਤਨ ਸਮੇ ਸ੍ਰੀ ਦਰਬਾਰ ਸਹਿਬ ਦੇ ਦਰਸ਼ਨਾਂ ਨੂੰ ਆਉਦੀ ਸੰਗਤ ਰਾਤ ਰਹਿੰਦੀ ਸੀ। ਇਸਦੇ ਸਾਰੇ ਕਾਗਜ਼ ਸਾਡੇ ਕੋਲ ਹਨ। ਅਸੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਸੰਗਤ ਦੀ ਜਾਇਦਾਦ ’ਤੇ ਕਬਜ਼ਾ ਨਾ ਹੋਣ ਦਿੱਤਾ ਜਾਵੇ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਅੰਮ੍ਰਿਤਸਰ ਜ਼ਿਲ੍ਹੇ ’ਚ ਨਸ਼ੇ ਦੀ ਓਵਰਡੋਜ਼ ਨੇ 2 ਮਾਵਾਂ ਦੀਆਂ ਕੁੱਖਾਂ ਕੀਤੀਆਂ ਸੁੰਨੀਆਂ

ਮੌਕੇ ’ਤੇ ਪਹੁੰਚੀ ਥਾਣਾ ਤਰਨ ਤਾਰਨ ਸ਼ਹਿਰੀ ਦੀ ਪੁਲਸ ਨੇ ਦੋਵਾਂ ਧਿਰਾ ਨੂੰ ਡੀ.ਐੱਸ.ਪੀ. ਬਰਜਿੰਦਰ ਸਿੰਘ ਦੇ ਦਫ਼ਤਰ ਬੁਲਾ ਕੇ ਇਨ੍ਹਾਂ ਦੇ ਜ਼ਮੀਨੀ ਕਾਗਜ਼ ਮਗਵਾਏ। ਡੀ.ਐੱਸ.ਪੀ ਨੇ ਕਿਹਾ ਕਿ ਕਾਗਜ਼ਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ ਉਸਦੇ ਬਾਅਦ ਮੁਲਜ਼ਮਾਂ ਖ਼ਿਲਾਫ਼ ਅਗਲੇਰੀ ਕਾਰਵਾਈ ਕੀਤੀ ਜਾਵੇਗੀ ।

rajwinder kaur

This news is Content Editor rajwinder kaur