ਟਰਾਲੇ ਨਾਲ ਟੱਕਰ ''ਚ ਜ਼ਖ਼ਮੀ ਹੋਏ ਵਿਅਕਤੀ ਨੇ ਦਮ ਤੋੜਿਆ

05/16/2020 11:09:19 PM

ਹਰਸ਼ਾ ਛੀਨਾਂ (ਭੱਟੀ) : ਪਿਛਲੇ ਦਿਨੀਂ ਪਿੰਡ ਸਾਰੰਗਦੇਵ ਅਜਨਾਲਾ ਦੇ ਦੋ ਵਿਅਕਤੀ ਪਿੰਡ ਧਾਰੀਵਾਲ ਛੀਨਾਂ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਜਾ ਰਹੇ ਸਨ। ਉਨ੍ਹਾਂ ਦੇ ਮੋਟਰਸਾਈਕਲ ਨੂੰ ਕਸਬਾ ਓਠੀਆਂ ਵਾਲੇ ਪਾਸੇ ਤੋਂ ਆ ਰਹੇ ਇੱਕ ਤੇਜ਼ ਰਫਤਾਰ ਟਿੱਪਰ ਟਰਾਲੇ ਨੇ ਕੁਚਲ ਦਿੱਤਾ ਸੀ। ਜਿਸ ਕਾਰਨ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਅਤੇ ਦੂਸਰਾ ਵਿਅਕਤੀ ਕਾਬਲ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਸਾਰੰਗਦੇਵ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝਲਦਾ ਹੋਇਆ ਅੱਜ ਦਮ ਤੋੜ ਗਿਆ।

ਇਹ ਵੀ ਪੜ੍ਹੋ  ► ਅੰਮ੍ਰਿਤਸਰ : ਤਸਵੀਰਾਂ 'ਚ ਦੇਖੋ ਕਿਵੇਂ ਧੂੰ-ਧੂੰ ਕਰਕੇ ਸੜੀਆਂ ਖੜ੍ਹੀਆਂ 3 ਗੱਡੀਆਂ  ► ਪਤੀ ਨੂੰ ਸਾੜਨ ਵਾਲੀ ਸ਼ਰਾਬ ਦੀ ਸ਼ੌਕੀਨ ਪਤਨੀ ਦੀਆਂ ਤਸਵੀਰਾਂ ਵਾਇਰਲ, ਇਰਾਦਾ-ਏ-ਕਤਲ ਦਾ ਪਰਚਾ ਦਰਜ 

       

Anuradha

This news is Content Editor Anuradha