ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ’ਚ ਲੱਗਣਗੇ 35 ਆਰ. ਓਜ਼ : ਐੱਸ. ਈ. ਨਰਿੰਦਰ ਸਿੰਘ

02/08/2021 5:33:46 PM

ਗੁਰਦਾਸਪੁਰ (ਸਰਬਜੀਤ)- ਧਰਤੀ ਹੇਠਲੇ ਪਾਣੀ ’ਚ ਪਾਏ ਜਾਂਦੇ ਹੈਵੀ ਮੈਟਲ ਅਤੇ ਅਸ਼ੁੱਧੀਆਂ ਨਾਲ ਨਜਿੱਠਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਜ਼ਿਲਾ ਗੁਰਦਾਸਪੁਰ ’ਚ ਪੀਣ ਯੋਗ ਪਾਣੀ ਨੂੰ ਯਕੀਨੀ ਬਣਾਉਣ ਲਈ 35 ਆਰ. ਓਜ਼ ਲਾਏ ਜਾਣਗੇ।

ਇਸ ਸਬੰਧੀ ਕੁਲਦੀਪ ਸਿੰਘ ਸੈਣੀ ਚੀਫ ਇੰਜੀਨਅਰ ਨੋਰਥ, ਵਾਟਰਸ ਸਪਲਾਈ ਤੇ ਸ਼ੈਨੀਟੇਸ਼ਨ ਵਿਭਾਗ ਅਤੇ ਐੱਸ. ਈ. ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਦਾ ਮੁੱਖ ਮੰਤਵ, ਜਿਥੇ ਧਰਤੀ ਹੇਠਲੇ ਪਾਣੀ ’ਚ ਭਾਰੀ ਪਦਾਰਥ (ਹੈਵੀ ਮੈਟਲ) ਪਾਏ ਗਏ ਹਨ, ਉਥੋ ਦੇ ਲੋਕਾਂ ਨੂੰ ਸਾਫ-ਸੁਥਰਾ ਤੇ ਸ਼ੁੱਧ ਪੀਣ ਯੋਗ ਪਾਣੀ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ 10 ਆਰ. ਓਜ਼ ਲੱਗ ਚੁੱਕੇ ਹਨ ਅਤੇ ਬਾਰੀ ਰਹਿੰਦੇ ਆਰ. ਓਜ਼ ਵੀ 31 ਮਾਰਚ 2021 ਤੱਕ ਲਾ ਦਿੱਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਆਰ. ਓਜ਼. ਸਿਸਟਮ, ਜੋ 500 ਤੋਂ 1000 ਲਿਟਰ ਪਾਣੀ ਪ੍ਰਤੀ ਘੰਟਾ ਸਪਲਾਈ ਕਰਨਗੇ। ਇਸ ਮੌਕੇ ਐੱਸ. ਡੀ. ਓ. ਕੰਵਰਜੀਤ ਰੱਤੜਾ ਵੀ ਮੋਜੂਦ ਸਨ।

cherry

This news is Content Editor cherry