ਫਲਾਈ ਓਵਰ ਦੇ ਹੇਠਾ ਪੁੱਲੀ ਟੁੱਟਣ ਕਾਰਨ ਲੋਕ ਪ੍ਰੇਸ਼ਾਨ, ਪਾਣੀ ਇਕੱਠਾ ਹੋਣ ''ਤੇ ਜਤਾਇਆ ਬਿਮਾਰੀਆਂ ਦਾ ਡਰ

11/13/2023 6:04:38 PM

ਗੁਰਦਾਸਪੁਰ (ਹਰਮਨ)- ਅੱਜ ਗੁਰਦਾਸਪੁਰ ਦੇ ਬਾਹਰਵਾਰ ਨੈਸ਼ਨਲ ਹਾਈਵੇ 'ਤੇ ਪਿੰਡ ਬੱਬਰੀ ਵਿਖੇ ਬਣੇ ਫਲਾਈ ਓਵਰ ਦੇ ਹੇਠਲੇ ਪਾਸੇ ਪਾਣੀ ਵਾਲੀ ਪੁੱਲੀ ਟੁੱਟ ਜਾਣ ਕਾਰਨ ਇਸ ਪਿੰਡ ਦੇ ਲੋਕ ਅਤੇ ਰਾਹਗੀਰ ਪ੍ਰੇਸ਼ਾਨ ਹੋ ਰਹੇ ਸਨ। ਸੜਕ ਵਿਚ ਖੜੇ ਪਾਣੀ ਕਾਰਨ ਲੋਕਾਂ ਦੀਆਂ ਸਮੱਸਿਆਵਾਂ ਵੱਧਦੀਆਂ ਜਾ ਰਹੀਆਂ ਹਨ, ਪਰ ਇਸ ਦੇ ਬਾਵਜੂਦ ਇਸ ਸਮੱਸਿਆ ਦਾ ਹੱਲ ਨਾ ਹੋਣ ਕਾਰਨ ਪਿੰਡ ਦੇ ਲੋਕਾਂ ਨੇ ਲੋਕ ਸੰਘਰਸ਼ ਮੋਰਚੇ ਦੇ ਪੰਜਾਬ ਪ੍ਰਧਾਨ ਰਣਜੀਤ ਸਿੰਘ ਕਾਹਲੋਂ ਨੂੰ ਬੁਲਾ ਕੇ ਇਸ ਸਮੱਸਿਆ ਤੋਂ ਜਾਣੂ ਕਰਵਾਇਆ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਦੀਵਾਲੀ ਮੌਕੇ ਚੱਲੀਆਂ ਤਾਬੜਤੋੜ ਗੋਲ਼ੀਆਂ, 1 ਨੌਜਵਾਨ ਦੀ ਮੌਤ

 ਇਸ ਮੌਕ ਪਿੰਡ ਵਾਸੀਆਂ ਨੇ ਦੱਸਿਆ ਕਿ ਫਲਾਈ ਓਵਰ ਦੇ ਹੇਠਾਂ ਜੋ ਪੁਲੀ ਹੈ, ਉਹ ਪੁਲੀ ਟੁੱਟਣ ਦੇ ਕਾਰਨ ਸਾਰੇ ਪਿੰਡ ਦਾ ਗੰਦਾ ਪਾਣੀ ਸੜਕ ਅਤੇ ਫਲਾਈ ਓਵਰ ਦੇ ਹੇਠਾਂ ਇੱਕਠਾ ਹੋ ਜਾਂਦਾ ਹੈ, ਜਿਸ ਦੇ ਨਾਲ ਮੱਛਰ ਪੈਦਾ ਹੋ ਰਿਹਾ ਹੈ ਅਤੇ ਨੇੜਲੇ ਘਰਾਂ ਦੇ ਵਿੱਚ ਡੇਂਗੂ ਵਰਗੀਆਂ ਬਿਮਾਰੀਆਂ ਫੈਲਣ ਦਾ ਡਰ ਹੈ। ਪਿੰਡ ਵਾਸੀਆਂ ਨੇ ਪੰਜਾਬ ਪ੍ਰਧਾਨ ਨੂੰ ਇਸ ਸਮੱਸਿਆ ਤੋਂ ਜਾਣੂ ਕਰਵਾਉਂਦੇ ਹੋਏ ਮੰਗ ਕੀਤੀ ਕਿ ਉਨ੍ਹਾਂ ਦੀ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ। 

ਇਹ ਵੀ ਪੜ੍ਹੋ- ਦੀਵਾਲੀ ਮੌਕੇ ਘਰ 'ਚ ਪਿਆ ਚੀਕ-ਚਿਹਾੜਾ, ਖੇਡ ਰਹੇ 6 ਸਾਲਾ ਬੱਚੇ ਦੀ ਮੌਤ

ਇਸ ਮੌਕੇ ਕਾਹਲੋਂ ਨੇ ਨੈਸ਼ਨਲ ਹਾਈਵੇ ਦੇ ਅਧਿਕਾਰੀ ਬਿਹਾਰੀ ਲਾਲ ਨਾਲ ਗੱਲ ਕੀਤੀ। ਨੈਸ਼ਨਲ ਹਾਈਵੇ ਦੇ ਅਧਿਕਾਰੀ ਨੇ ਸਾਰੇ ਪਿੰਡ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਇਸ ਪੁਲੀ ਦਾ ਕੰਮ ਬਹੁਤ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ। ਬਿਹਾਰੀ ਲਾਲ ਨੇ ਕਿਹਾ ਕਿ 17 ਦਸੰਬਰ ਨੂੰ ਉਹ ਆਪਣੀ ਪੂਰੀ ਟੀਮ ਨਾਲ ਆ ਕੇ 11 ਵਜੇ ਇਸ ਥਾਂ ਦਾ ਸਰਵੇ ਕਰਕੇ ਪਿੰਡ ਵਾਲਿਆਂ ਦੀ ਸਲਾਹ ਨਾਲ ਇਸ ਪਾਣੀ ਦਾ ਨਿਕਾਸ ਕੀਤਾ ਜਾਵੇਗਾ। ਪਿੰਡ ਵਾਸੀਆਂ ਨੇ ਮੋਰਚੇ ਪ੍ਰਧਾਨ ਦਾ ਧੰਨਵਾਦ ਕੀਤਾ ।

ਇਹ ਵੀ ਪੜ੍ਹੋ- ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ 'ਚੋਂ ਅਸ਼ੋਕ ਥਾਪਰ ਨਾਲ ਵਾਪਰੀ ਵੱਡੀ ਵਾਰਦਾਤ, ਚਾਕੂ ਦੀ ਨੋਕ 'ਤੇ ਲੁੱਟੇ ਲੱਖਾਂ ਰੁਪਏ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Anuradha

This news is Content Editor Anuradha