ਹਜਰਤ ਪੀਰ ਬਾਬਾ ਜ਼ਿੰਦਾ ਸ਼ਾਹ ਮਦਾਰ ਦੀ ਦਰਗਾਹ ''ਤੇ ਵੱਡੀ ਗਿਣਤੀ ''ਚ ਸ਼ਰਧਾਲੂ ਹੋਏ ਨਤਮਸਤਕ

06/15/2019 1:39:30 AM

ਦੀਨਾਨਗਰ (ਕਪੂਰ)-ਨਜ਼ਦੀਕੀ ਪਿੰਡ ਪਹਾੜੋਚੱਕ ਵਿਖੇ ਹਜਰਤ ਪੀਰ ਬਾਬਾ ਜ਼ਿੰਦਾ ਸ਼ਾਹ ਮਦਾਰ ਦੀ ਦਰਗਾਹ ਤੇ ਦੋ ਦਿਨਾ ਸਾਲਾਨਾ ਮੇਲਾ ਅਤੇ ਭੰਡਾਰਾ ਬੜੀ ਧੂਮਧਾਮ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੰਪੰਨ ਹੋਇਆ।
ਇਸ ਮੇਲੇ ਵਿਚ ਬਾਬਾ ਦਿਲਦਾਰ ਸ਼ਾਹ, ਸਾਈਂ ਰਸ਼ੀਦ ਸੂਫੀ, ਬਾਬਾ ਰਿੰਕੂ ਸ਼ਾਹ, ਬਾਬਾ ਮਹੇਸ਼ੀ ਸ਼ਾਹ ਤੇ ਬਾਬਾ ਕਰਤਾਰ ਸ਼ਾਹ ਮੁੱਖ ਮਹਿਮਾਨਾਂ ਵਜੋਂ ਸ਼ਾਮਲ ਸਨ।
ਦਰਗਾਹ ਦੇ ਪ੍ਰਬੰਧਕ ਅਤੇ ਮੁੱਖ ਸੇਵਾਦਾਰ ਬਾਬਾ ਮੱਕਸ਼ਾਹ ਨੇ ਦਰਗਾਹ 'ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ। ਇਸ ਮੇਲੇ ਦੌਰਾਨ ਕੱਵਾਲੀਆਂ ਦਾ ਪ੍ਰੋਗਰਾਮ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਸੀ, ਜਿਸ ਵਿਚ ਗਜ਼ਲ ਅਲੀ ਵੇਰਕਾ ਵਾਲੇ, ਅਲਮਸਤ ਸੋਨੂੰ ਦੀਨਾਨਗਰ, ਸੁਭਾਸ਼ ਸੂਫੀ ਦੀਨਾਨਗਰ, ਮਨੀ ਸੰਧੂ, ਮੋਸ਼ਮ ਅਲੀ, ਗੁਲਸ਼ਨ ਅਲੀ ਰਮਦਾਸ ਵਾਲੇ, ਗੁਰਮੇਜ਼ ਬਖਸ਼ੀ ਅਤੇ ਮਾਸ਼ਾ ਅਲੀ ਆਦਿ ਪ੍ਰਸਿੱਧ ਗਾਇਕਾਂ ਨੇ ਕਵਾਲੀਆਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕਰ ਕੇ ਸਮਾਂ ਬੰਨ੍ਹ ਲਿਆ। ਵੱਡੀ ਗਿਣਤੀ ਵਿਚ ਜਿੱਥੇ ਸ਼ਰਧਾਲੂ ਦਰਗਾਹ 'ਤੇ ਨਤਮਸਤਕ ਹੋਏ, ਉਥੇ ਲੋਕਾਂ ਨੇ ਕੱਵਾਲੀਆਂ ਦਾ ਵੀ ਆਨੰਦ ਮਾਣਿਆ ਅਤੇ ਭੰਡਾਰਾ ਵੀ ਲਾਇਆ ਗਿਆ। ਇਸ ਮੌਕੇ ਬਲਜੀਤ ਸਿੰਘ, ਹੈਪੀ ਸੈਣੀ, ਬੰਟੀ ਸੈਣੀ ਤੇ ਕਾਕਾ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।


satpal klair

Content Editor

Related News