ਕਿਸਾਨੀ ਸ਼ੰਘਰਸ ਦੀ ਹਮਾਇਤ ਕਰਦਿਆਂ ਟਰੈਕਟਰ ’ਤੇ ਲਾੜੀ ਨੂੰ ਵਿਆਹ ਕੇ ਲਿਆਇਆ ਲਾੜਾ

01/08/2021 11:09:50 AM

ਪੱਟੀ (ਸੌਰਭ): ਦਿੱਲੀ ਵਿਖੇ ਚਲ ਰਹੇ ਕਿਸਾਨੀ ਸ਼ੰਘਰਸ ਦੀ ਹਮਾਇਤ ਕਰਦਾ ਹੋਇਆ ਲਾੜਾ ਕਰਨਜੀਤ ਸਿੰਘ ਵਾਸੀ ਚੀਮਾ ਲਾੜੀ ਮਨਪ੍ਰੀਤ ਕੌਰ ਵਾਸੀ ਅਰਨੀਵਾਲਾ ਨੂੰ ਟਰੈਕਟਰ ਤੇ ਕਿਸਾਨੀ ਝੰਡਾ ਲਗਾ ਕੇ ਵਿਆਹ ਕੇ ਲੈ ਆਇਆ ਹੈ। ਇਸ ਮੌਕੇ ਲਾੜੇ ਕਰਨਜੀਤ ਸਿੰਘ ਅਤੇ ਉਸਦੇ ਪਿਤਾ ਜਸਬੀਰ ਸਿੰਘ ਤੇ ਮਾਤਾ ਸਤਿੰਦਰ ਕੌਰ ਵਾਸੀ ਚੀਮਾ ਨੇ ਦੱਸਿਆ ਕਿ ਜੇਕਰ ਪੰਜਾਬ ਅੰਦਰ ਕਿਸਾਨ ਹੀ ਨਾ ਬਚਿਆ ਤਾਂ ਪੰਜਾਬ ਤਬਾਹ ਹੋ ਜਾਵੇਗਾ ਅਤੇ ਆਉਣ ਵਾਲੀ ਪੀੜ੍ਹੀ ਨੂੰ ਦਿਲੀ ਵਾਲੇ ਕਿਸਾਨ ਮੋਰਚੇ ਦੇ ਸ਼ੰਘਰਸ ਦਾ ਪਤਾ ਕਿਵੇਂ ਚੱਲੇਗਾ। 

ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਜਨਵਰੀ ਮਹੀਨਾ ‘ਧੀਆਂ ਦੀ ਲੋਹੜੀ’ ਵਜੋਂ ਕੀਤਾ ਸਮਰਪਿਤ, ਭਲਾਈ ਸਕੀਮਾਂ ਦੀ ਕੀਤੀ ਸ਼ੁਰੂਆਤ

ਇਸ ਮੌਕੇ ਲਾੜੇ ਦੇ ਭਰਾ ਅੰਮ੍ਰਿਤਪਾਲ ਸਿੰਘ ਚੀਮਾ ਨੇ ਦੱਸਿਆਂ ਕਿ ਸਾਨੂੰ ਸਰਿਆਂ ਨੂੰ ਰਲ ਮਿਲ ਕੇ ਕਿਸਾਨੀ ਸ਼ੰਘਰਸ ਵਿਚ ਆਪਣਾ ਬਣਦਾ ਯੋਗਦਾਨ ਦੇਣਾ ਪਵੇਗਾ ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ। ਇਸ ਮੌਕੇ ਬਿੱਲੂ ਚੀਮਾ ਚਾਚਾ, ਬਾਊ ਚੀਮਾ ਭਰਾ, ਮੇਜ਼ਰ ਸਿੰਘ ਚੀਮਾ, ਤਰਲੋਚਨ ਸਿੰਘ ਬੈਂਕਾਂ ਮਾਮਾ, ਸ਼ਮਸੇਰ ਸਿੰਘ ਚੀਮਾ, ਗੁਰਭੇਜ ਸਿੰਘ, ਹਰਦੇਵ ਸਿੰਘ, ਹਰਜਿੰਦਰ ਸਿੰਘ ਮਾਮਾ, ਮਨਪ੍ਰੀਤ ਸਿੰਘ ਜੀਜਾ , ਕੁਲਵਿੰਦਰ ਸਿੰਘ ਮਾਮਾ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਪੰਜਾਬ ’ਚ ਅੱਜ ਹੋਵੇਗਾ ਕੋਰੋਨਾ ਟੀਕਾਕਰਣ ਸਬੰਧੀ ਅਭਿਆਸ

Baljeet Kaur

This news is Content Editor Baljeet Kaur