ਵਿਭਾਗ ਦੇ ਵਧੀਕ ਮੁੱਖ ਸਕੱਤਰ ਕ੍ਰਿਪਾ ਸੰਕਰ ਸਰੋਜ ਨੇ ਵੈਟਨਰੀ ਇੰਸਪੈਕਟਰਾਂ ਦੀਆਂ ਸੁਣੀਆਂ ਮੁਸ਼ਕਲਾਂ

10/30/2020 12:34:25 PM

ਪਠਾਨਕੋਟ (ਅਦਿੱਤਿਆ): ਅੱਜ ਮਾਨਯੋਗ ਮੰਤਰੀ ਪਸ਼ੂ ਪਾਲਣ ਵਿਭਾਗ ਪੰਜਾਬ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਕ੍ਰਿਪਾ ਸੰਕਰ ਸਰੋਜ ਨੇ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਵਿਸਥਾਰ ਨਾਲ ਸੁਣ ਕੇ ਉਥੇ ਮੌਜੂਦ ਵਿਭਾਗੀ ਅਫਸਰਾਂ ਨੂੰ ਤਰੁੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ ਅਤੇ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਐਸੋਸੀਏਸ਼ਨ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਤੁਰੰਤ ਆਪਣੇ ਦਫ਼ਤਰ ਭੇਜਣ ਲ‌ਈ ਕਿਹਾ। ਇਸ ਤੋਂ ਸੰਤੁਸ਼ਟ ਹੋ ਕਿ ਵੈਟਨਰੀ ਇੰਸਪੈਕਟਰਾਂ ਨੇ ਮਾਣਯੋਗ ਮੰਤਰੀ ਬਾਜਵਾ ਸਾਹਿਬ ਅਤੇ ਵਧੀਕ ਮੁੱਖ ਸਕੱਤਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਵੈਟਨਰੀ ਇੰਸਪੈਕਟਰਾਂ ਦੇ ਦਰਦ ਨੂੰ ਸਮਝਿਆ ਹੈ। ਮੀਟਿੰਗ 'ਚ ਵਿਭਾਗ ਵਲੋਂ ਡਾਕਟਰ ਸੰਜੀਵ ਖੋਸਲਾ, ਡਾਕਟਰ ਪਰੀਤੀ ਸਿੰਘ, ਪੰਜਾਬ‌ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਸੱਚਰ, ਜਸਵਿੰਦਰ ਸਿੰਘ ਬੜੀ, ਰਾਜੀਵ ਮਲਹੋਤਰਾ, ਗੁਰਦੀਪ‌ ਬਾਸੀ, ਕਿਸ਼ਨ ਚੰਦਰ ਮਹਾਜ਼ਨ, ਮਨਦੀਪ ਸਿੰਘ ਗਿਲ, ਗੁਰਮੀਤ ਸਿੰਘ ਮਹਿਤਾ, ਹਰਪਰੀਤ ਸਿੰਘ ਸਿੱਧੂ, ਜਸਕਰਨ ਸਿੰਘ ਮੋਹਾਲੀ‌,ਰਾਜਿੰਦਰ ਸਿੰਘ ਸਹੀਦ ਭਗਤ ਸਿੰਘ ਨਗਰ ਅਤੇ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ। 

ਇਹ ਵੀ ਪੜ੍ਹੋ : 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਬਿਮਾਰ ਪਿਤਾ ਨੂੰ ਮਿਲਣ ਹਸਪਤਾਲ ਜਾ ਰਹੇ ਇਕਲੌਤੇ ਪੁੱਤ ਨਾਲ ਵਾਪਰਿਆ ਭਾਣਾ

Baljeet Kaur

This news is Content Editor Baljeet Kaur