ਹਿੰਦੂ ਬੈਂਕ ਦੇ 80 ਹਜ਼ਾਰ ਉਪਭੋਗਤਾਵਾਂ ਨੂੰ ਰਾਹਤ, ਆਰ. ਬੀ. ਆਈ. ਨੇ ਨਿਕਾਸੀ ਰਾਸ਼ੀ ਵਧਾਈ

01/11/2020 11:59:48 AM

ਪਠਾਨਕੋਟ (ਸ਼ਾਰਦਾ) : 250 ਕਰੋੜ ਜਮ੍ਹਾ ਪੂੰਜੀ ਅਤੇ 80 ਹਜ਼ਾਰ ਉਪਭੋਗਤਾਵਾਂ ਅਤੇ 15 ਹਜ਼ਾਰ ਸ਼ੇਅਰ ਧਾਰਕਾਂ ਵਾਲੇ ਹਿੰਦੂ ਕੋ-ਆਪ੍ਰੇਟਿਵ ਬੈਂਕ, ਜਿਸ ਦਾ ਐੱਨ. ਪੀ. ਏ. 80 ਕਰੋੜ ਨੂੰ ਛੂਹਣ ਦੇ ਬਾਅਦ ਤੋਂ ਬੈਂਕ ਦੀ ਖਸਤਾਹਾਲ ਹੋਈ ਵਿੱਤੀ ਸਥਿਤੀ ਦਾ ਸੰਗਿਆਨ ਲੈਂਦੇ ਹੋਏ ਮਾਰਚ 2019 ਨੂੰ ਆਰ. ਬੀ. ਆਈ. ਨੇ ਇਸ ਬੈਂਕ ਨਾਲ ਸੰਬੰਧਿਤ ਓ. ਡੀ./ਸੀ. ਸੀ. ਖਾਤਿਆਂ ਤੇ ਕਿਸੇ ਵੀ ਵਿੱਤੀ ਲੈਣ-ਦੇਣ 'ਤੇ ਅਗਲੇ ਆਦੇਸ਼ਾਂ ਤੱਕ ਪਾਬੰਦੀ ਲਾ ਦਿੱਤੀ ਸੀ। ਉਥੇ ਹੀ ਸੇਵਿੰਗ ਖਾਤਿਆਂ ਵਿਚ ਵੀ ਉਪਭੋਗਤਾਵਾਂ ਨੂੰ ਆਪਣੇ ਖਾਤਿਆਂ ਤੋਂ 6 ਮਹੀਨਿਆਂ ਵਿਚ ਇਕ ਵਾਰ ਉਹ ਵੀ ਸਿਰਫ਼ 4 ਮਹੀਨੇ ਬਾਅਦ ਤੱਕ ਓ. ਡੀ./ਸੀ. ਸੀ. ਖਾਤਾ ਧਾਰਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਵਿੱਤੀ ਲੈਣ-ਦੇਣ ਦੀ ਰਾਹਤ ਨਹੀਂ ਮਿਲੀ ਬਲਕਿ ਸੇਵਿੰਗ ਖਾਤਿਆਂ ਦੀ ਨਿਕਾਸੀ ਛੋਟ ਮਹਿਜ ਕੁੱਝ ਹਜ਼ਾਰ ਰੁਪਏ ਵਧਾ ਕੇ 10 ਹਜ਼ਾਰ ਜ਼ਰੂਰ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਲੰਬੇ ਸਮੇਂ ਤੋਂ ਮੰਗ ਉਠ ਰਹੀ ਸੀ ਕਿ ਨਿਕਾਸੀ ਰਾਸ਼ੀ ਵਧਾਈ ਜਾਵੇ। ਇਸ ਸਬੰਧ ਵਿਚ ਅੱਜ 80 ਹਜ਼ਾਰ ਖਾਤਾਧਾਰਕਾਂ ਦੇ ਲਈ ਖੁਸ਼ਖਬਰੀ ਮੰਨੀ ਜਾਣੀ ਚਾਹੀਦੀ ਹੈ ਕਿ ਨਵੇਂ ਸਾਲ 'ਤੇ ਬੈਂਕ ਦੇ ਦੁਬਾਰਾ ਚੱਲਣ ਦੇ ਆਸਾਰ ਬਣਦੇ ਦਿਸ ਰਹੇ ਹਨ।

ਇਸ ਸਬੰਧ ਵਿਚ ਸਹਿਕਾਰਤਾ ਵਿਭਾਗ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਆਰ. ਬੀ. ਆਈ. ਨਾਲ ਗੱਲਬਾਤ ਕਰ ਕੇ ਨਿਕਾਸੀ ਰਾਸ਼ੀ 10 ਹਜ਼ਾਰ ਤੋਂ 25 ਹਜ਼ਾਰ ਕਰਵਾ ਦਿੱਤੀ ਗਈ ਹੈ, ਉਥੇ ਹੀ ਬੈਂਕ ਨੂੰ ਚਲਾਉਣ ਲਈ ਸੂਬਾ ਸਰਕਾਰ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ। ਖੇਤਰ ਦੀ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਬੈਂਕ ਦੇ ਪ੍ਰਤੀ ਆਪਣਾ ਵਿਸ਼ਵਾਸ ਬਣਾਈ ਰੱਖਣ। ਪਿਛਲੇ 90 ਸਾਲਾਂ ਤੋਂ ਇਹ ਬੈਂਕ ਇਸ ਖੇਤਰ ਵਿਚ ਸਥਾਪਿਤ ਹੈ।

ਹੁਣ ਨਹੀਂ ਬਖਸ਼ੇ ਜਾਣਗੇ ਡਿਫਾਲਟਰ
ਇਸ ਸਬੰਧ ਵਿਚ ਸਹਿਕਾਰਤਾ ਮੰਤਰੀ ਰੰਧਾਵਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ (ਡਿਫਾਲਟਰਾਂ) ਨੇ ਬੈਂਕ ਦਾ ਐੱਨ. ਪੀ. ਏ. ਦੇਣਾ ਹੈ, ਉਹ ਤੁਰੰਤ ਬਣਦੀ ਰਾਸ਼ੀ ਜਮ੍ਹਾ ਕਰਵਾਉਣ ਕਿਉਂਕਿ ਜਿਵੇਂ ਹੀ ਐੱਨ. ਪੀ. ਏ. ਘੱਟ ਹੋਵੇਗਾ ਆਰ. ਬੀ. ਆਈ. ਲਾਈਆਂ ਸਾਰੀਆਂ ਪਾਬੰਦੀਆਂ ਹਟਾ ਲਵੇਗਾ। ਜੇ. ਆਰ. ਪਲਵਿੰਦਰ ਸਿੰਘ ਬੱਲ ਨੇ ਕਿਹਾ ਕਿ ਮਾਣਯੋਗ ਸਹਿਕਾਰਤਾ ਮੰਤਰੀ ਰੰਧਾਵਾ ਦੇ ਯਤਨਾਂ ਨਾਲ ਬੈਂਕ ਆਪਣੇ ਪੈਰਾਂ 'ਤੇ ਖੜ੍ਹਾ ਹੁੰਦਾ ਨਜ਼ਰ ਆ ਰਿਹਾ ਹੈ। ਲੋਕਾਂ ਨੂੰ ਰਾਹਤ ਦਿੰਦੇ ਹੋਏ 10 ਹਜ਼ਾਰ ਦੀ ਰਾਸ਼ੀ ਵਧਾ ਕੇ 25 ਹਜ਼ਾਰ ਕਰ ਦਿੱਤੀ ਗਈ ਹੈ। ਡਿਫਾਲਟਰਾਂ ਨੂੰ ਵੀ ਬਹੁਤ ਲੰਬਾ ਸਮਾਂ ਦਿੱਤਾ ਜਾ ਚੁੱਕਾ ਹੈ। ਮਾਰਚ 2020 ਵਿਚ ਬੈਂਕ 'ਤੇ ਲੱਗੀਆਂ ਪਾਬੰਦੀਆਂ ਨੂੰ ਇਕ ਸਾਲ ਹੋ ਜਾਵੇਗਾ। ਉਸ ਤੋਂ ਪਹਿਲਾਂ-ਪਹਿਲਾਂ ਬੈਂਕ ਦਾ ਐੈੱਨ. ਪੀ. ਏ. ਇੰਨਾ ਘੱਟ ਕਰਨਾ ਹੈ ਕਿ ਲੰਗੀਆਂ ਪਾਬੰਦੀਆਂ ਸਭ ਹਟ ਜਾਣ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਡਿਫਾਲਟਰ ਵੀ ਆਪਣਾ ਵਿਸ਼ਵਾਸ ਬਹਾਲ ਰੱਖਣ।

ਬੈਂਕ ਵਿਚ ਨਵੇਂ ਐੱਮ. ਡੀ. ਦੇ ਛੇਤੀ ਆਉਣ ਦੀ ਸੰਭਾਵਨਾ ਹੋਈ ਪੈਦਾ
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਹਿਕਾਰਤਾ ਮੰਤਰੀ ਰੰਧਾਵਾ ਨੇ ਕਿਸੇ ਬੈਂਕ ਸੰਚਾਲਨ ਨੂੰ ਤਜਰਬਾ ਰੱਖਣ ਵਾਲੇ ਤਜਰਬੇਕਾਰ ਅਫਸਰ ਨੂੰ ਹਿੰਦੂ ਬੈਂਕ ਦਾ ਐੱਮ. ਡੀ. ਲਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸ਼੍ਰੀ ਬਲ ਨੇ ਕਿਹਾ ਕਿ ਜਿਉਂ ਹੀ ਆਦੇਸ਼ਾਂ ਦੀ ਪਰਚੀ ਉਨ੍ਹਾਂ ਦੇ ਕੋਲ ਪਹੁੰਚੇਗੀ, ਇਸ ਨੂੰ ਅਮਲੀਜਾਮਾ ਪਹਿਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਹਿਕਾਰਤਾ ਮੰਤਰੀ ਅਤੇ ਸੂਬਾ ਸਰਕਾਰ ਇਸ ਬੈਂਕ ਨੂੰ ਬਚਾਉਣ ਦੇ ਲਈ ਦਿਨ-ਰਾਤ ਇਕ ਕਰ ਰਹੀ ਹੈ।

ਕੀ ਹਨ ਬੈਂਕ 'ਤੇ ਲੱਗੀਆਂ ਪਾਬੰਦੀਆਂ
ਰਿਜ਼ਰਵ ਬੈਂਕ ਨੇ ਓਡੀ./ਸੀ. ਸੀ. ਖਾਤਾ ਧਾਰਕਾਂ ਨੂੰ ਬੈਂਕਿੰਗ ਲੇਣ-ਦੇਣ 'ਤੇ ਪੂਰੀ ਤਰ੍ਹਾਂ ਰੋਕ ਲਾ ਰੱਖੀ ਹੈ, ਜਿਸ ਨਾਲ 100 ਕਰੋੜ ਦੀ ਰਾਸ਼ੀ ਵਾਲੇ ਸਹੀ ਚੱਲ ਰਹੇ ਖਾਤੇ ਵੀ ਪਾਬੰਦੀਆਂ ਦੀ ਜੱਦ ਵਿਚ ਆ ਗਏ ਸਨ। ਇਸ ਨਾਲ ਛੋਟੇ-ਵੱਡੇ ਕਾਰੋਬਾਰੀਆਂ ਲਈ ਆਪਣਾ ਕਾਰੋਬਾਰ ਚਲਾਉਣਾ ਮੁਸ਼ਕਿਲ ਹੋ ਗਿਆ ਸੀ। ਹਾਲਾਂਕਿ ਛੋਟੇ ਵਪਾਰੀਆਂ ਦੇ ਜ਼ਿਆਦਾਤਰ ਖਾਤੇ ਇਸੇ ਬੈਂਕ ਵਿਚ ਸਨ, ਉਸ ਨਾਲ ਮਹੀਨਿਆਂ ਤੱਕ ਸਬੰਧਤ ਵਪਾਰੀ ਆਪਣੇ ਆਪਣੇ ਕਾਰੋਬਾਰ ਨੂੰ ਸੰਚਾਲਿਤ ਕਰਨ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਨਾਲ ਦੋ-ਚਾਰ ਹੁੰਦੇ ਦਿਸੇ। ਇਸੇ ਤਰ੍ਹਾਂ ਬੈਂਕ ਨੇ ਕਿਸ ਤਰ੍ਹਾਂ ਦੇ ਡਿਪਾਜ਼ਿਟ 'ਤੇ ਰੋਕ ਲਾ ਦਿੱਤੀ। ਹੁਣ ਉਪਭੋਗਤਾ 25 ਹਜ਼ਾਰ ਤੱਕ ਦੀ ਨਿਕਾਸੀ ਕਰਵਾ ਸਕਣਗੇ। ਇਸੇ ਤਰ੍ਹਾਂ ਰਿਜਰਵ ਬੈਂਕ ਨੇ 170 ਮੁਲਾਜ਼ਮਾਂ ਤੋਂ 100 ਤੋਂ ਘੱਟ ਕੰਮ ਕਰਨ ਦੀ ਗੱਲ ਕੀਤੀ ਸੀ, ਜਿਸ ਵਿਚ 24 ਡੈਪੂਟੇਸ਼ਨ 'ਤੇ ਜਾ ਚੁੱਕੇ ਹਨ ਅਤੇ 26 ਹਜ਼ਾਰ ਹੋਰ ਜਾਣ ਦੀ ਸੰਭਾਵਨਾ ਹੈ।


Baljeet Kaur

Content Editor

Related News