ਨਾਬਾਲਗ ਲੜਕੀ ਨੂੰ ਭਜਾਉਣ ਵਾਲੇ ਖਿਲਾਫ ਮਾਮਲਾ ਦਰਜ

01/21/2019 5:36:30 PM

ਪਠਾਨਕੋਟ (ਆਦਿਤਿਆ) : ਥਾਣਾ ਡਵੀਜ਼ਨ ਨੰਬਰ-2 ਅਧੀਨ ਪੈਂਦੇ ਢਾਂਗੂ ਰੋਡ ਏਰੀਆ ਦੀ ਰਹਿਣ ਵਾਲੀ ਨਾਬਾਲਿਗ ਲੜਕੀ ਨੂੰ ਭਜਾਉਣ ਵਾਲੇ ਅਣਪਛਾਤੇ 'ਤੇ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਲੜਕੀ ਨਾਬਾਲਿਗ ਹੈ ਅਤੇ 16 ਜਨਵਰੀ ਤੋਂ ਲਾਪਤਾ ਹੈ। ਉਨ੍ਹਾਂ ਨੇ ਰਿਸ਼ਤੇਦਾਰਾਂ ਤੇ ਹੋਰ ਜਗ੍ਹਾ 'ਤੇ ਪੁੱਛਗਿਛ ਕੀਤੀ ਪਰ ਲੜਕੀ ਦੇ ਬਾਰੇ ਕੁਝ ਨਹੀਂ ਪਤਾ ਲੱਗਾ। ਪਿਤਾ ਨੇ ਸ਼ੱਕ ਜਤਾਇਆ ਕਿ ਅਣਪਛਾਤਾ ਨੌਜਵਾਨ ਉਸ ਨੂੰ ਵਿਆਹ ਕਰਨ ਦੇ ਮਕਸਦ ਨਾਲ ਬਹਿਲਾ-ਫੁਸਲਾ ਕੇ ਭਜਾ ਕੇ ਲੈ ਗਿਆ ਹੈ। ਥਾਣਾ ਮੁਖੀ ਨੇ ਅਣਪਛਾਤੇ ਨੌਜਵਾਨ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Baljeet Kaur

This news is Content Editor Baljeet Kaur