ਅਤਿ ਦੀ ਗਰਮੀ ''ਚ ਪਿਆਸਿਆਂ ਨੂੰ ਪਾਣੀ ਪਿਲਾ ਰਹੇ ਨੇ ਇਹ ਬੱਚੇ

06/23/2019 5:15:55 PM

ਪਠਾਨਕੋਟ (ਧਰਮਿੰਦਰ ਠਾਕੁਰ) : ਗਰਮੀਆਂ ਦੀਆਂ ਛੁੱਟੀਆਂ 'ਚ ਜਿਥੇ ਬੱਚੇ ਆਪਣੇ ਮਾਤਾ-ਪਿਤਾ ਨਾਲ ਛੁੱਟੀਆਂ ਮਨਾਉਣ ਵਈ ਪਹਾੜਾਂ ਦੀ ਸੈਰ ਕਰ ਰਹੇ ਹਨ ਜਾਂ ਫਿਰ ਰਿਸ਼ਤੇਦਾਰਾਂ ਦੇ ਘਰ ਜਾ ਰਹੇ ਹਨ। ਉਥੇ ਹੀ ਪਠਾਨਕੋਟ ਦੇ ਇਕ ਪਰਿਵਾਰ ਦੋ ਬੱਚੇ ਅਜਿਹੇ ਵੀ ਹਨ, ਜੋ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਲੋਕਾਂ ਦੀ ਮਦਦ ਕਰ ਰਹੇ ਹਨ। ਇਹ ਬੱਚੇ ਸਵੇਰੇ-ਸਵੇਰੇ ਆਪਣੇ ਘਰ 'ਚੋਂ ਠੰਡੇ ਪਾਣੀ ਦਾ ਕੈਂਪਰ ਲੈ ਕੇ ਨਿਕਲਦੇ ਹਨ ਤੇ ਬਜ਼ਾਰਾਂ 'ਚ ਘੁੰਮ-ਘੁੰਮ ਕੇ ਲੋਕਾਂ ਨੂੰ ਪਾਣੀ ਪਿਲਾਉਂਦੇ ਹਨ। ਜਾਣਕਾਰੀ ਮੁਤਾਬਕ ਇਨ੍ਹਾਂ 'ਚੋਂ ਇਕ ਬੱਚਾ ਦੂਜੀ ਕਲਾਸ 'ਚ ਤੇ ਦੂਜਾ 11ਵੀਂ ਜਮਾਤ ਦਾ ਵਿਦਿਆਰਥੀ ਹੈ। ਇਨ੍ਹਾਂ ਦੋਵਾਂ ਬੱਚਿਆਂ ਨੂੰ ਦੇਖ ਕੇ ਹੋਰ ਵੀ ਬੱਚੇ ਪ੍ਰੇਰਿਤ ਹੋ ਰਹੇ ਹਨ। ਲੋਕਾਂ ਨੇ ਵੀ ਇਨ੍ਹਾਂ ਬੱਚਿਆਂ ਦੇ ਕੰਮ ਦੀ ਕਾਫੀ ਤਾਰੀਫ ਕੀਤੀ ਹੈ।  

Baljeet Kaur

This news is Content Editor Baljeet Kaur