ਪਠਾਨਕੋਟ ''ਚ ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ

06/09/2020 2:52:02 PM

ਪਠਾਨਕੋਟ (ਸ਼ਾਰਦਾ) : ਪਠਾਨਕੋਟ ਦੇ ਖੱਡੀ-ਖੱਡ ਸਰਕੂਲਰ ਰੋਡ 'ਤੇ ਚੱਲਦੀ ਕਾਰ 'ਚ ਅੱਗ ਲੱਗਣ ਨਾਲ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ। ਘਟਨਾ ਸਬੰਧੀ ਕਾਰ ਚਾਲਕ ਪਰਮਜੀਤ ਸੈਣੀ ਨੇ ਦੱਸਿਆ ਕਿ ਉਹ ਰਮੇਸ਼ ਸੈਣੀ ਨਾਲ ਤਾਰਾਗੜ੍ਹ ਗਏ ਹੋਏ ਸਨ ਅਤੇ ਵਾਪਸ ਘਰ ਆ ਰਹੇ ਸਨ ਅਚਾਨਕ ਕਾਰ 'ਚ ਲਗਾ ਏਅਰ ਕੰਡੀਸ਼ਨਰ ਗਰਮ ਹਵਾ ਦੇਣ ਲੱਗ ਪਿਆ। ਉਨ੍ਹਾਂ ਤੁਰੰਤ ਕਾਰ ਨੂੰ ਰੋਕ ਕੇ ਜਿਉਂ ਹੀ ਕਾਰ ਦੀ ਬੋਨਟ ਨੂੰ ਖੋਲ੍ਹਿਆ ਤਾਂ ਉਸ 'ਚ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਅਤੇ ਜਦੋਂ ਤੱਕ ਉਹ ਕੁਝ ਕਰ ਪਾਉਂਦੇ ਤਾਂ ਇੰਜਨ ਨੇ ਅੱਗ ਫੜ ਲਈ ਅਤੇ ਕਾਰ ਧੂੰ-ਧੂੰ ਕੇ ਸੜ ਗਈ। ਉਥੇ ਹੀ ਕਾਰ ਨੂੰ ਅੱਗ ਲੱਗਣ ਦੇ ਬਾਅਦ ਉਸ ਦੀ ਜਾਣਕਾਰੀ ਤੁਰੰਤ ਅੱਗ ਬੁਝਾਊ ਦਸਤਿਆਂ ਨੂੰ ਵੀ ਦਿੱਤੀ ਗਈ ਅਤੇ ਜਦੋਂ ਤੱਕ ਉਹ ਪੁੱਜੇ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਨਾਲ ਸੜ ਚੁੱਕੀ ਸੀ।


Baljeet Kaur

Content Editor

Related News