ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ

02/06/2020 11:05:24 AM

ਪਠਾਨਕੋਟ (ਧਰਮਿੰਦਰ ਠਾਕੁਰ) : ਪਠਾਨਕੋਟ 'ਚ ਇਕ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਕਾਰ ਚਾਲਕ ਜਦੋਂ ਪਠਾਨਕੋਟ ਤੋਂ ਮਾਮੂਨ ਕੈਂਟ ਵੱਲ ਜਾ ਰਿਹਾ ਸੀ ਤਾਂ ਕਾਰ ਦੇ ਇੰਜਣ 'ਚੋਂ ਧੂੰਆ ਨਿਕਲਣ ਲੱਗ ਗਿਆ, ਜਿਸ ਨੂੰ ਦੇਖਣ ਲਈ ਉਹ ਕਾਰ 'ਚੋਂ ਜਦੋਂ ਬਾਹਰ ਆਇਆ ਤਾਂ ਅਚਾਨਕ ਅੱਗ ਲੱਗ ਗਈ। ਆਲੇ-ਦੁਆਲੇ ਦੇ ਲੋਕਾਂ ਨੇ ਤੁਰੰਤ ਫਾਇਰ-ਬ੍ਰਿਗੇਡ ਨੂੰ ਸੂਚਿਤ ਕੀਤਾ ਤੇ ਮੌਕੇ 'ਤੇ ਪੁੱਜੀ ਫਾਇਰ-ਬ੍ਰਿਗੇਡ ਦੀ ਗੱਡੀ ਨੇ ਅੱਗ 'ਤੇ ਕਾਬੂ ਪਾਇਆ।


Baljeet Kaur

Content Editor

Related News