ਨਗਰ ਕੌਂਸਲ ਦੀ ਹਾਊਸ-ਮੀਟਿੰਗ ’ਚ 10 ਮਤੇ ਪਾਸ

01/12/2019 5:13:51 AM

ਬਟਾਲਾ, (ਬੇਰੀ, ਸਾਹਿਲ)- ਅੱਜ ਨਗਰ ਕੌਂਸਲ ਦਫਤਰ ਦੇ ਟਾਊਨ ਹਾਲਤ ਵਿਚ ਹਾਊਸ ਦੀ ਮੀਟਿੰਗ ਨਗਰ ਕੌਂਸਲ ਪ੍ਰਧਾਨ ਨਰੇਸ਼ ਮਾਹਜਨ ਦੀ ਅਗਵਾਈ ਹੇਠ ਹੋਈ, ਜਿਸ ਵਿਚ ਕੁਲ 10 ਮਤੇ ਵੱਖ-ਵੱਖ ਕੰਮਾਂ ਨਾਲ ਸਬੰਧਤ ਪਾਸ ਕੀਤੇ ਗਏ। 
 ®ਇਸ ਸਬੰਧੀ ਪ੍ਰਧਾਨ ਨਰੇਸ਼ ਮਹਾਜਨ ਨੇ ਦੱਸਿਆ ਕਿ ਸੀਵਰੇਜ ਦੀ ਸਫਾਈ ਲਈ ਨਗਰ ਕੌਂਸਲ ਦੇ ਪੱਤਰ ਨੰ.105 ਮਿਤੀ 3 ਦਸੰਬਰ 2018 ਦੇ ਜ਼ਰੀਏ ਭੇਜੇ ਗਏ 15 ਲੱਖ ਰੁਪਏ ਦੀ ਅਦਾਇਗੀ ਸੀਵਰੇਜ ਵਿਭਾਗ ਨੂੰ ਕਰਨ ਲਈ ਆਦੇਸ਼ ਜਾਰੀ ਕੀਤੇ ਗਏ ਸਨ ਜਿਸਦੀ ਸੂਚਨਾ ਅੱਜ ਹਾਊਸ ਵਿਚ ਦੇ ਦਿੱਤੀ ਗਈ ਹੈ। 
ਦੂਜੇ ਮਤੇ ਰਾਹੀਂ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਵਲੋਂ ਕੁਝ ਸਪੱਸ਼ਟੀਕਰਨ ਮੰਗੇ ਗਏ ਸਨ ਜੋ ਕਿ ਮੁਲਾਜ਼ਮਾਂ ਦੇ ਈ. ਪੀ. ਐੱਫ. ਨੋਟੀਫਿਕੇਸ਼ਨ ਸਬੰਧੀ ਸਨ, ਦੇ ਮੁਤਾਬਕ ਵਰਕਚਾਰਜ ਇੰਪਲਾਈਜ਼, ਕੰਟਰੈਕਟ ਬੇਸ ’ਤੇ ਰੱਖੇ ਇੰਪਲਾਈਜ਼ ਦਾ ਜੋ ਰਿਕਾਰਡ 8 ਜਨਵਰੀ 2011 ਤੋਂ 30 ਅਪ੍ਰੈਲ 2012 ਤੱਕ ਠੇਕੇਦਾਰਾਂ/ਸੋਸਾਇਟੀਆਂ/ਕੰਟਰੈਕਟ ਬੇਸ ’ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਦਿੱਤੀਆਂ ਗਈਆਂ ਅਦਾਇਗੀਆਂ ਦਾ ਰਿਕਾਰਡ ਮੰਗਿਆ ਗਿਆ ਸੀ, ਉਨ੍ਹਾਂ ਨੂੰ ਉਹ ਰਿਕਾਰਡ ਮੁਹੱਈਆ ਕਰਵਾਇਆ ਜਾਵੇਗਾ। 
 ®ਤੀਜੇ ਮਤੇ ਵਿਚ ਕਰਨ ਕੁਮਾਰ ਨੂੰ ਉਸਦੇ ਪਿਤਾ ਸੁਭਾਸ਼ ਚੰਦਰ ਦੀ ਮੌਤ ਤੋਂ ਬਾਅਦ ਨਗਰ ਕੌਂਸਲ ਬਟਾਲਾ ਵਿਚ ਆਰਡਰ ਨੰ.93 ਮਿਤੀ 31.10.14 ਦੇ ਜ਼ਰੀਏ ਬਤੌਰ ਹੈਲਪਰ ਟੂ ਪਲੰਬਰ ਦੀ ਨਿਯੁਕਤ ਹੋਈ ਸੀ, ਇਸੇ ਨੇ 8.5.15 ਨੂੰ ਆਪਣੀ ਡਿਊਟੀ ਜੁਆਇਨ ਕੀਤੀ ਸੀ ਅਤੇ ਉਸਦੀ ਟਰੇਨਿੰਗ ਦਾ ਸਮਾਂ 2 ਸਾਲ ਰੱਖਿਆ ਗਿਆ ਸੀ ਜਦਕਿ ਇਹ ਮੁਲਾਜ਼ਮ 1 ਜੁਲਾਈ 2015 ਤੋਂ ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਵਿਚ ਡੈਪੂਟੇਸ਼ਨ ’ਤੇ ਚਲਾ ਗਿਆ ਸੀ, ਉਸ ਤੋਂ ਬਾਅਦ ਨਵੰਬਰ 2018 ਨੂੰ ਸੀਰਵੇਜ ਮੰਡਲ ਦਾ ਇਕ ਪੱਤਰ ਨਗਰ ਕੌਂਸਲ ਨੂੰ ਪ੍ਰਾਪਤ ਹੋਇਆ ਹੈ, ਉਕਤ ਕਰਮਚਾਰੀ ਨੇ ਨੌਕਰੀ ’ਤੇ ਪੱਕਾ ਹੋਣ ਲਈ ਦਰਖਾਸਤ ਦਿੱਤੀ ਸੀ, ਉਸ ਨੂੰ ਰੈਗੂਲਰ ਕਰਨ ਦੀ ਸਿਫਾਰਸ਼ ਨਗਰ ਕੌਂਸਲ ਵਲੋਂ ਕਰਦਿਆਂ ਮਨਜ਼ੂਰੀ ਦਿੱਤੀ ਹੈ।
 ®ਬਾਕੀ ਮਤਿਆਂ ਵਿਚ ਹੈੱਲਥ ਸ਼ਾਖਾ ਅਧੀਨ ਤਿੰਨ ਸਫਾਈ ਸੇਵਕਾਂ ਬਲਕਾਰ ਸਿੰਘ ਪੁੱਤਰ ਕਿਸ਼ਨ ਲਾਲ, ਅਮਨ ਪੁੱਤਰ ਪੱਪੂ, ਵਿੱਕੀ ਪੁੱਤਰ ਵਿਜੈ ਕੁਮਾਰ ਦਾ ਟਰੇਨਿੰਗ ਸਮਾਂ ਖਤਮ ਹੋਣ ਉਪਰੰਤ ਉਨ੍ਹਾਂ ਨੂੰ ਪੱਕਾ ਕਰਨ ਲਈ ਮਤਾ ਪਾਸ ਕੀਤਾ ਗਿਆ ਹੈ। ਇਸੇ ਤਰ੍ਹਾਂ ਕੁਝ ਹੋਰ ਮੁਲਾਜ਼ਮਾਂ ਨੂੰ ਵੀ ਪੱਕਾ ਕਰਨ ਲਈ ਵੱਖ-ਵੱਖ ਮਤੇ ਪਾਸ ਕੀਤੇ ਗਏ ਹਨ। 
 ®ਹੈੱਲਥ ਸ਼ਾਖਾ ਵਲੋਂ ਕੂਡ਼ਾ-ਕਰੱਕਟ ਚੁੱਕਣ ਵਾਲੀਆਂ ਟਰਾਲੀਆਂ ਜਿਨ੍ਹਾਂ ਦੀ ਟਾਇਰਾਂ ਦੀ ਹਾਲਤ ਖਸਤਾ ਹੈ, ਲਈ 6 ਨਵੇਂ ਟਾਇਰ ਖਰੀਦਣ ਸਬੰਧੀ 90 ਹਜ਼ਾਰ ਰੁਪਏ ਦੇ ਖਰਚੇ ਨੂੰ ਵੀ ਮਨਜ਼ੂਰ ਦਿੱਤੀ ਗਈ ਹੈ। ‘ਸਵੱਛ ਭਾਰਤ’ ਮਿਸ਼ਨ ਤਹਿਤ ਸਟਾਰ ਰੇਟਿੰਗ ਪ੍ਰਣਾਲੀ ਅਧੀਨ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਉਸ ਤਹਿਤ ਬਟਾਲਾ ਨੂੰ ਸ਼ਹਿਰ ਦੇ 35 ਵਾਰਡਾਂ ਵਿਚੋਂ ਡੋਰ ਟੂ ਡੋਰ ਕੁਲੈਕਸ਼ਨ, ਸੋਰਸ ਸੈਗਰੀਗੇਸ਼ਨ, 100 ਫੀਸਦੀ ਪ੍ਰੋਸੈਂਸਿੰਗ, ਪਲਾਸਟਿਕ ਕੈਰੀ ਬੈਗ ’ਤੇ ਪਾਬੰਧੀ, ਸੀ ਐਂਡ ਡੀ ਵੇਸਟ ਮੈਨੇਜਮੈਂਟ ਰੂਲਜ਼ 2016 ਦੀਆਂ ਹਦਾਇਤਾਂ ਦੀ ਪਾਲਣਾ ਕਰਨਾ ਸਬੰਧੀ ਕਮਰਸ਼ੀਅਲ ਏਰੀਆ ਵਿਚ ਡਸਟਬਿਨ ਰੱਖਣ ਸਬੰਧੀ ਅਤੇ ਬਟਾਲਾ ਸ਼ਹਿਰ ਦੀ ਗਾਰਬੇਜ਼ ਫ੍ਰੀ ਸਿਟੀ ਬਣਾਉਣ ਅਤੇ ਸਟਾਰ ਰੇਟਿੰਗ ਦੇ ਅਧੀਨ ਲਿਆਉਣ ਲਈ ਜ਼ਰੂਰੀ ਕਾਰਵਾਈ ਕਰਨ ਵਾਸਤੇ ਮਤਾ ਪਾਸ ਕੀਤਾ ਗਿਆ। 
 ®ਇਸੇ ਤਰ੍ਹਾਂ, ਫਾਇਰ ਸਟੇਸ਼ਨ ਦੇ ਸਮੂਹ ਮੁਲਾਜ਼ਮਾਂ ਨੂੰ ਹਰ ਸਾਲ ਦੋ-ਦੋ ਗਰਮ ਵਰਦੀਆਂ ਸਬੰਧੀ ਵੀ ਮਤਾ ਪਾਸ ਕੀਤਾ ਗਿਆ। ਫਾਇਰ ਸਟੇਸ਼ਨ ਦੀਆਂ ਐਮਰਜੈਂਸੀ ਹੋਣ ਕਾਰਨ ਇਥੇ ਪਾਣੀ ਦੀ ਸਪਲਾਈ 24 ਘੰਟੇ ਹੋਣੀ ਜ਼ਰੂਰੀ ਹੈ ਅਤੇ ਕਈ ਵਾਰ ਕੁਦਰਤੀ ਆਫਤ ਆ ਜਾਣ ਨਾਲ ਸ਼ਹਿਰ ਦੀ ਲਾਈਟ ਬੰਦ ਹੋ ਜਾਂਦੀ ਹੈ, ਜਿਸ ਨਾਲ ਪੰਪ ਤੋਂ ਪਾਣੀ ਦੀ ਸਪਲਾਈ ਫਾਇਰ ਸਟੇਸ਼ਨ ਨੂੰ ਨਹੀਂ ਮਿਲਦੀ, ਇਸ ਲਈ ਇਕ ਜਨਰੇਟਰ ਸੈੱਟ ਦਾ ਪ੍ਰਬੰਧ ਕਰਨ ਸਬੰਧੀ 90 ਹਜ਼ਾਰ ਦਾ ਮਤਾ ਵੀ ਪਾਸ ਕੀਤਾ ਗਿਆ।

ਕੌਣ-ਕੌਣ ਸਨ ਹਾਜ਼ਰ
ਇਸ ਸਮੇਂ ਕੌਂਸਲਰ ਰਾਜ  ਕੁਮਾਰ ਫੈਜ਼ਪੁਰਾ, ਕੌਂਸਲਰ ਵਿਨੈ ਮਹਾਜਨ, ਕੌਂਸਲਰ ਸੁਮਨ ਹਾਂਡਾ, ਕੌਂਸਲਰ ਰਾਜ ਕੁਮਾਰ  ਕਾਲੀ, ਕੌਂਂਸਲਰ ਬਿਕਰਮਜੀਤ ਸਿੰਘ, ਕੌਂਸਲਰ ਸੁਰਜੀਤ ਕੌਰ, ਕੌਂਸਲਰ ਸਤਪਾਲ ਨਾਹਰ,  ਕੌਂਸਲਰ ਭੁਪਿੰਦਰ ਸਿੰਘ ਲਾਡੀ, ਕੌਂਸਲਰ ਸੁਖਦੇਵ ਰਾਜ ਮਹਾਜਨ, ਕੌਂਸਲਰ ਕੁਲਦੀਪ ਸਿੰਘ,  ਕੌਂਸਲਰ ਗੁਰਿੰਦਰ ਸਿੰਘ ਨੀਲੂ, ਕੌਂਂਸਲਰ ਅਨੂਪਮਾ ਸੰਗਰ, ਕੌਂਸਲਰ ਨਵਨੀਤ ਅਬਰੋਲ ਸਮੇਤ  ਸੁਪਰਿੰਟੈਂਡੈਂਟ ਨਗਰ ਕੌਂਸਲ ਨਿਰਮਲ ਸਿੰਘ, ਵਿਕਰਾਂਤ, ਮੋਤੀ ਲਾਲ ਆਦਿ ਹਾਜ਼ਰ ਸਨ। 
‘ਪਿਛਲੇ ਚਾਰ ਸਾਲਾਂ ਵਿਚ ਪੰਜਾਬ ਸਰਕਾਰ ਵਲੋਂ ਇਕ ਰੁਪਏ ਦੀ ਗਰਾਂਟ ਵੀ ਨਗਰ ਕੌਂਸਲ ਨੂੰ ਮੁਹੱਈਆ ਨਹੀਂ ਕਰਵਾਈ ਗਈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕੇਂਦਰ ਸਰਕਾਰ ਨੇ ਕੱਚੇ ਘਰਾਂ ਨੂੰ ਪੱਕਿਆਂ ਕਰਨ ਲਈ 816 ਅਰਜ਼ੀਆਂ ਪਾਸ ਕੀਤੀਆਂ ਗਏ ਸਨ, ਜਿਨ੍ਹਾਂ ਦੀ ਗਰਾਂਟ ਕੇਂਦਰ ਸਰਕਾਰ ਵਲੋਂ ਭੇਜੀ ਜਾ ਚੁੱਕੀ ਹੈ ਪ੍ਰੰਤੂ ਪੰਜਾਬ ਸਰਕਾਰ ਇਹ ਗਰਾਂਟ ਜਾਰੀ ਨਹੀਂ ਕਰ ਰਹੀ।  ਹੁਣ ਤੱਕ ਕੇਵਲ 10 ਪਰਿਵਾਰਾਂ ਨੂੰ ਹੀ ਉਕਤ ਗਰਾਂਟ ਰਾਸ਼ੀ ਦੇ ਚੈੱਕ ਦਿੱਤੇ ਗਏ ਹਨ।  ਸਰਕਾਰ ਜਲਦ ਤੋਂ ਜਲਦ ਇਨ੍ਹਾਂ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਜਾਰੀ ਹੋਈ ਰਾਸ਼ੀ ਜਲਦ ਰਿਲੀਜ਼ ਕਰੋ।’  -®ਨਰੇਸ਼ ਮਹਾਜਨ, ਪ੍ਰਧਾਨ ਕੌਂਸਲ।