ਪਾਕਿਸਤਾਨੀ ਡਰੋਨ ਨੇ ਮੁੜ ਦਿੱਤੀ ਭਾਰਤੀ ਖੇਤਰ ’ਚ ਦਸਤਕ, BSF ਦੀ 103 ਬਟਾਲੀਅਨ ਨੇ ਕੀਤੀ ਫਾਇਰਿੰਗ

09/21/2022 10:28:43 AM

ਤਰਨਤਾਰਨ (ਰਮਨ) - ਤਰਨਤਾਰਨ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਨੂੰ ਪਾਰ ਕਰਦੇ ਹੋਏ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਵੱਲੋਂ ਬੀਤੀ ਰਾਤ ਦਸਤਕ ਦਿੱਤੀ ਗਈ ਹੈ। ਡਰੋਨ ਨੂੰ ਖਦੇੜਨ ਲਈ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਵਲੋਂ ਸੈਕਟਰ ਅਮਰਕੋਟ ਅਧੀਨ ਖੇਤਰ ਵਿਚ ਫਾਇਰਿੰਗ ਕਰਦੇ ਹੋਏ ਈਲੂ ਬੰਬ ਵੀ ਚਲਾਏ ਗਏ।

ਪੜ੍ਹੋ ਇਹ ਵੀ ਖ਼ਬਰ : ਸਰਹੱਦ ਪਾਰ: 6 ਮਹੀਨੇ ਦੀ ਗਰਭਵਤੀ ਦਾ ਪਤੀ ਨੇ ਕੀਤਾ ਕਤਲ, ਕਾਰਨ ਜਾਣ ਹੋ ਜਾਵੋਗੇ ਹੈਰਾਨ

ਜਾਣਕਾਰੀ ਅਨੁਸਾਰ ਪਾਕਿਸਤਾਨੀ ਡਰੋਨ ਵੱਲੋਂ ਮੰਗਲਵਾਰ ਰਾਤ ਕਰੀਬ 11 ਵਜੇ ਬੀ.ਓ.ਪੀ ਕਲਸ ਰਾਹੀਂ ਪਾਕਿਸਤਾਨੀ ਡਰੋਨ ਵੱਲੋਂ ਦਸਤਕ ਦਿੱਤੀ ਗਈ। ਡਰੋਨ ਦੀ ਆਵਾਜ਼ ਸੁਣਦੇ ਹੋਏ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. 103 ਬਟਾਲੀਅਨ ਨੇ ਹਰਕਤ ਵਿਚ ਆਉਂਦੇ ਹੋਏ ਕਈ ਰਾਊਂਡ ਫਾਇਰਿੰਗ ਕੀਤੀ ਅਤੇ ਈਲੂ ਬੰਬ ਵੀ ਦਾਗੇ। ਫਾਇਰਿੰਗ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਪਰਤ ਗਿਆ। ਡਰੋਨ ਦੇ ਆਉਣ ਤੋਂ ਬਾਅਦ ਬੁੱਧਵਾਰ ਸਵੇਰੇ ਬੀ.ਐੱਸ.ਐੱਫ ਅਤੇ ਸਥਾਨਕ ਪੁਲਸ ਵੱਲੋਂ ਤਲਾਸ਼ੀ ਅਭਿਆਨ ਚਲਾ ਦਿੱਤਾ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਮਗਰੋਂ ਭਿੱਖੀਵਿੰਡ ਦੇ ਸਕੂਲ ਨੇੜਿਓਂ ਮਿਲੀ ਨਸ਼ੇ 'ਚ ਧੁੱਤ ਕੁੜੀ, ਬਾਂਹ ’ਤੇ ਸਨ ਟੀਕੇ ਦੇ ਨਿਸ਼ਾਨ


rajwinder kaur

Content Editor

Related News