ਸਰਹੱਦ ਪਾਰ: ਚੀਨ-ਪਾਕਿ ਆਰਥਿਕ ਗਲਿਆਰਾ ਯੋਜਨਾ ਪਾਕਿ ’ਚ ਦੁਲਹਣਾਂ ਦੀ ਤਸੱਕਰੀ ਦੇ ਨਾਂ ਨਾਲ ਜਾਣਿਆ ਲੱਗਾ

06/03/2022 3:39:19 PM

ਗੁਰਦਾਸਪੁਰ/ਪਾਕਿਸਤਾਨ (ਜ.ਬ) - ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਨਾਲ ਸੰਬੰਧਿਤ ਪ੍ਰਾਜੈਕਟਾਂ ਲਈ ਪਾਕਿਸਤਾਨ ਵਿਚ ਚੀਨੀ ਕਰਮਚਾਰੀਆਂ ਦੀ ਵੱਧਦੀ ਆਮਦ ਦੇ ਨਤੀਜਿਆਂ ’ਚ ਪਾਕਿਸਤਾਨ ਤੋਂ ਗੈਰ ਮੁਸਲਿਮਾਂ ਵਿਸ਼ੇਸ਼ ਕਰਕੇ ਈਸਾਈ ਭਾਈਚਾਰੇ ਦੀਆਂ ਕੁੜੀਆਂ ਚੀਨੀ ਲੋਕਾਂ ਦੀਆਂ ਸ਼ਿਕਾਰ ਬਣਦੀਆਂ ਜਾ ਰਹੀਆਂ ਹਨ। ਚੀਨ ਨੂੰ ਮਹਿਲਾ ਤਸੱਕਰੀ ਨਾਮ ਨਾਲ ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਚੀਨੀ ਨਾਗਰਿਕਾਂ ਦਾ ਪਾਕਿਸਤਾਨ ’ਚ ਦਾਖ਼ਲ ਹੋਣਾ ਬਹੁਤ ਆਸਾਨ ਹੋ ਜਾਣ ਦਾ ਲਾਭ ਚੀਨੀ ਨਾਗਰਿਕ ਮਹਿਲਾ ਤਸੱਕਰੀ ਕਰਕੇ ਉਠਾ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ: ਪੋਤੇ ਨੂੰ ਮਿਲਣ ਦੀ ਸੀ ਰੀਝ, ਨੂੰਹ ਨੇ ਕੀਤਾ ਇਨਕਾਰ ਤਾਂ ਦਾਦੇ ਨੇ ਚੁੱਕਿਆ ਖ਼ੌਫ਼ਨਾਕ ਕਦਮ

ਸੂਤਰਾਂ ਅਨੁਸਾਰ ਚੀਨ ਤੋਂ ਜ਼ਿਆਦਾਤਰ ਨਾਗਰਿਕ ਤਾਂ ਸਹੀਂ ਮਾਇਨੇ ’ਚ ਕੰਮਕਾਜ ਲਈ ਆਉਦੇ ਹਨ। ਚੀਨ-ਪਾਕਿਸਤਾਨ ਆਰਥਿਕ ਗਲਿਆਰੇ ’ਤੇ ਕੰਮ ਕਰਦੇ ਹਨ ਪਰ ਇਸ ਪ੍ਰਾਜੈਕਟ ਦੀ ਆੜ ’ਚ ਕੁਝ ਚੀਨੀ ਨਾਗਰਿਕ ਕੇਵਲ ਪਾਕਿਸਤਾਨੀ ਮਹਿਲਾ ਅਤੇ ਵਿਸ਼ੇਸ਼ ਕਰਕੇ ਗਰੀਬ ਗੈਰ ਮੁਸਲਿਮ ਕੁੜੀਆਂ ਨੂੰ ਪ੍ਰੇਮ ਜਾਲ ’ਚ ਫਸਾ ਕੇ ਚੀਨ ਲੈ ਜਾਂਦੇ ਹਨ ਅਤੇ ਉੱਥੇ ਵੇਸ਼ਵਾਪੁਣਾ ਕੰਮ ਕਰਵਾਉਂਦੇ ਹਨ। ਇਹੀ ਕਾਰਨ ਹੈ ਕਿ ਹੁਣ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਨੂੰ ਦੁਲਹਣਾਂ ਦੀ ਤਸੱਕਰੀ ਗਲਿਆਰਾ ਕਿਹਾ ਜਾਣ ਲੱਗਾ ਹੈ। 

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: 8 ਲੱਖ ਦੇ ਕਰਜ਼ੇ ਤੋਂ ਦੁਖੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, 1 ਸਾਲ ਪਹਿਲਾਂ ਹੋਇਆ ਸੀ ਵਿਆਹ

ਜ਼ਿਆਦਾਤਰ ਚੀਨੀ ਨਾਗਰਿਕ ਈਸਾਈ ਫਿਰਕੇ ਦੀ ਗਰੀਬੀ ਦਾ ਲਾਭ ਚੁੱਕ ਕੇ ਦੁਲਹਣਾਂ ਨੂੰ ਖਰੀਦ ਕੇ ਚੀਨ ਲੈ ਜਾ ਰਹੇ ਹਨ। ਸੂਤਰਾਂ ਅਨੁਸਾਰ ਇਕ ਕੁੜੀ ਨੂੰ 3500 ਤੋਂ 5 ਹਜ਼ਾਰ ਅਮਰੀਕੀ ਡਾਲਰ ਵਿਚ ਖਰੀਦ ਕੀਤਾ ਅਤੇ ਵੇਚਿਆ ਜਾਂਦਾ ਹੈ। ਇਹ ਰਾਸ਼ੀ ਗਰੀਬ ਪਰਿਵਾਰਾਂ ਲਈ ਬਹੁਤ ਮਹੱਤਵ ਰੱਖਦੀ ਹੈ। ਰਿਪੋਰਟ ’ਚ ਕਿਹਾ ਗਿਆ ਕਿ ਹਰ ਸਾਲ 750 ਤੋਂ 1000 ਈਸਾਈ ਲੜਕੀਆਂ ਨੂੰ ਚੀਨੀ ਨਾਗਰਿਕਾਂ ਦੀ ਦੁਲਹਣ ਬਣਾ ਕੇ ਚੀਨ ਭੇਜਿਆ ਜਾ ਰਿਹਾ ਹੈ।


rajwinder kaur

Content Editor

Related News