ਪੇਂਟਿੰਗ ਮੁਕਾਬਲੇ ''ਚ ਵੱਖ-ਵੱਖ ਕਲਾਕਾਰਾਂ ਨੇ ਬਿਖੇਰੇ ਜਲਵੇ

01/27/2019 4:18:27 PM

ਅੰਮ੍ਰਿਤਸਰ (ਸੁਮਿਤ)— ਆਜ਼ਾਦੀ ਤੋਂ ਪਹਿਲਾਂ ਦੀ ਬਣੀ ਆਰਟ ਗੈਲਰੀ 'ਚ ਇਕ ਵਿਸ਼ੇਸ਼ ਪੇਂਟਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ, ਜਿਸ 'ਚ ਭਾਰਤ ਦੇ ਨਾਲ-ਨਾਲ ਤੁਰਕੀ ਤੋਂ ਆਏ ਕਲਾਕਾਰਾਂ ਨੇ ਆਪਣੀ ਕਲਾ ਦੇ ਜਲਵੇ ਬਿਖੇਰੇ। ਇਸ ਮੌਕੇ 'ਤੇ ਉਨ੍ਹਾਂ ਨੇ ਅੱਜ ਦੇ ਸਮਾਜ ਦੀ ਇਕ ਤਸਵੀਰ ਨੂੰ ਕੈਨਵਾਸ ਦੇ ਉੱਪਰ ਉਤਾਰਿਆ ਅਤੇ ਨਾਲ ਇਸ ਨੂੰ ਲੋਕਾਂ ਦੇ ਸਾਹਮਣੇ ਰੱਖਿਆ। ਇਸ ਦਾ ਆਯੋਜਨ ਚਾਰ ਦਿਨ ਲਈ ਕੀਤਾ ਗਿਆ ਹੈ, ਜਿਸ 'ਚ ਦੇਸ਼ 'ਚ ਵੱਡੇ ਆਰਟਿਸਟ ਬੀ ਇਸ 'ਚ ਸ਼ਿਰਕਤ ਕਰਨਗੇ। 

PunjabKesari

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਰਟ ਗੈਲਰੀ ਦੇ ਪ੍ਰਬੰਧਕ ਰਾਜਿੰਦਰ ਮੋਹਨ ਸਿੰਘ ਛੀਨਾ ਦਾ ਕਹਿਣਾ ਹੈ ਕਿ ਅੱਜ ਇਸ ਦੀ ਪਛਾਣ ਕੌਮਾਂਤਰੀ ਪੱਧਰ 'ਤੇ ਹੋਈ ਹੈ। ਇਸ ਦੇ ਨਾਲ ਹੀ ਇਕ ਵਰਕ ਸ਼ਾਪ ਦਾ ਆਯੋਜਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵਰਕਸ਼ਾਪ 'ਚ ਦੋਵੇਂ ਦੇਸ਼ਾਂ ਦੇ ਆਰਟਿਸਟ ਆਪਣੇ ਦੇਸ਼ ਦੀ ਕਲਾ ਨੂੰ ਬਿਖੇਰਣਗੇ। ਭਾਰਤ ਦੀ ਸੱਭਿਅਤਾ ਦੇ ਬਾਰੇ ਲੋਕ ਜਾਣ ਸਕਣਗੇ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਇਕ ਕੋਸ਼ਿਸ਼ ਹੈ, ਜਿਸ ਨਾਲ ਪੇਂਟਿੰਗ ਦੇ ਆਰਟ ਨੂੰ ਪ੍ਰਫੁੱਲਿਤ ਕੀਤਾ ਜਾਵੇ, ਜਿਸ ਨਾਲ ਇਸ ਆਰਟ ਨੂੰ ਜ਼ਿੰਦਾ ਰੱਖਿਆ ਜਾ ਸਕੇ। 

PunjabKesari


shivani attri

Content Editor

Related News