ਕੋਲੇ ਦੇ ਭਰੇ ਟਰੱਕ ’ਚੋਂ ਅਫੀਮ ਤੇ ਭੁੱਕੀ ਬਰਾਮਦ, 3 ਕਾਬੂ

05/15/2022 10:13:00 PM

ਬਟਾਲਾ (ਬੇਰੀ, ਜ. ਬ., ਖੋਖਰ)-ਬਟਾਲਾ ਪੁਲਸ ਨੇ ਕੋਲੇ ਦੇ ਭਰੇ ਟਰੱਕ ’ਚੋਂ ਢਾਈ ਕਿਲੋ ਤੋਂ ਵੱਧ ਅਫੀਮ ਅਤੇ ਇਕ ਕਿਲੋ ਭੁੱਕੀ ਬਰਾਮਦ ਕਰਦਿਆਂ 3 ਜਣਿਆਂ ਨੂੰ ਕਾਬੂ ਕੀਤਾ।ਇਸ ਸਬੰਧੀ ਪੁਲਸ ਲਾਈਨ ਬਟਾਲਾ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਪੀ. ਇਨਵੈੱਸਟੀਗੇਸ਼ਨ ਤੇਜਬੀਰ ਸਿੰਘ ਹੁੰਦਲ ਅਤੇ ਡੀ. ਐੱਸ. ਪੀ. ਹਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਹਰਮੀਕ ਸਿੰਘ ਨੇ ਪੁਲਸ ਪਾਰਟੀ ਸਮੇਤ ਬਟਾਲਾ-ਮਹਿਤਾ ਰੋਡ ਆਦੋਵਾਲੀ ਪੁਲ ’ਤੇ ਨਾਕਾਬੰਦੀ ਦੌਰਾਨ ਇਕ ਟਰੱਕ ਨੰ.ਪੀ.ਬੀ.06ਏ.ਸੀ.1313, ਜੋ ਕਿ ਕੋਲੇ ਨਾਲ ਲੱਦਿਆ ਹੋਇਆ ਸੀ, ਨੂੰ ਚੈਕਿੰਗ ਲਈ ਰੋਕਿਆ ਤਾਂ ਤਲਾਸ਼ੀ ਲੈਣ ’ਤੇ ਟੱਕਰ ’ਚੋਂ 2 ਕਿਲੋ 600 ਗ੍ਰਾਮ ਅਫੀਮ ਅਤੇ ਇਕ ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ।

ਇਹ ਵੀ ਪੜ੍ਹੋ :-ਚਿੱਟੇ ਨਾਲ ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਮੌਤ

ਪੁਲਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਟਰੱਕ ਡਰਾਈਵਰ ਬਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਪਰਮਜੀਤ ਸਿੰਘ ਵਾਸੀ ਗੱਗੜਭਾਣਾ ਥਾਣਾ ਮਹਿਤਾ ਅਤੇ ਇਕਬਾਲ ਸਿੰਘ ਉਰਫ ਬਾਲੀ ਪੁੱਤਰ ਉਜਾਗਰ ਸਿੰਘ ਵਾਸੀ ਦੀਵਾਨੀਵਾਲ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਹੈ। ਪੁੱਛਗਿੱਛ ਕਰਨ ’ਤੇ ਉਕਤਾਨ ਨੇ ਮੰਨਿਆ ਹੈ ਕਿ ਇਹ ਅਫੀਮ ਅਤੇ ਭੁੱਕੀ ਗੁਰਭੇਜ ਸਿੰਘ ਪੁੱਤਰ ਸਵ. ਸ਼ਰਨਜੀਤ ਸਿੰਘ ਵਾਸੀ ਦੀਵਾਨੀਵਾਲ ਕਲਾਂ ਨੇ ਬਿਹਾਰ ਤੋਂ ਮੰਗਵਾਈ ਹੈ, ਜਿਸ ’ਤੇ ਇਸ ਸਬੰਧੀ ਥਾਣਾ ਰੰਗੜ ਨੰਗਲ ਵਿਖੇ ਬਣਦੀਆਂ ਧਾਰਾਵਾਂ ਹੇਠ ਮੁਕੱਦਮਾ ਨੰ-50 ਦਰਜ ਕਰਨ ਤੋਂ ਬਾਅਦ ਉਕਤ ਤਿੰਨਾਂ ਨੂੰ ਗ੍ਰਿਫਤਾਰ ਕਰ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :- ਦੋਸਤਾਂ ਨਾਲ ਘੁੰਮਣ ਆਏ ਵਿਅਕਤੀ ਦੀ ਝੀਲ ’ਚ ਡੁੱਬਣ ਕਾਰਨ ਹੋਈ ਮੌਤ

ਐੱਸ. ਪੀ. ਹੁੰਦਲ ਨੇ ਦੱਸਿਆ ਕਿ ਗੁਰਭੇਜ ਸਿੰਘ ਉਕਤ ਟਰੱਕ ਦਾ ਮਾਲਕ ਹੈ ਅਤੇ ਮੇਨ ਸਪਲਾਇਰ ਵੀ ਹੈ ਅਤੇ ਉਸ ਵਿਰੁੱਧ ਪਹਿਲਾਂ ਵੀ 2 ਕੇਸ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸਿਵਲ ਲਾਈਨ ’ਚ ਦਰਜ ਹਨ ਅਤੇ ਇਸ ਕੋਲੋਂ ਪਹਿਲਾਂ ਵੀ ਅਫੀਮ ਬਰਾਮਦ ਹੋਈ ਸੀ। ਇਸ ਮੌਕੇ ਐੱਸ. ਐੱਚ. ਓ. ਸੀ. ਆਈ. ਏ. ਸਟਾਫ ਹਰਮੀਕ ਸਿੰਘ ਆਦਿ ਹੋਰ ਵੀ ਪੁਲਸ ਅਧਿਕਾਰੀ ਹਾਜ਼ਰ ਸਨ।

ਇਹ ਵੀ ਪੜ੍ਹੋ :- UAE ਦੇ ਰਾਸ਼ਟਰਪਤੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਕਈ ਦੇਸ਼ਾਂ ਦੇ ਚੋਟੀ ਦੇ ਨੇਤਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Karan Kumar

This news is Content Editor Karan Kumar