ਆਨਲਾਈਨ ਕ੍ਰੈਡਿਟ ਕਾਰਡ ’ਚੋਂ ਕੀਤੀ 39573 ਰੁਪਏ ਦੀ ਠੱਗੀ

05/05/2022 6:17:16 PM

ਤਰਨਤਾਰਨ (ਰਾਜੂ, ਬਲਵਿੰਦਰ ਕੌਰ) - ਥਾਣਾ ਖਾਲੜਾ ਪੁਲਸ ਨੇ ਆਨਲਾਈਨ ਤਰੀਕੇ ਨਾਲ ਕ੍ਰੈਡਿਟ ਕਾਰਡ ਵਿਚੋਂ 39573 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਪ੍ਰਦੀਪ ਕੁਮਾਰ ਪੁੱਤਰ ਰਾਜਪਾਲ ਧਵਨ ਵਾਸੀ ਖਾਲੜਾ ਨੇ ਦੱਸਿਆ ਕਿ 30 ਦਸੰਬਰ 2021 ਨੂੰ ਕੁਝ ਲੋਕਾਂ ਨੇ ਆਨਲਾਈਨ ਤਰੀਕੇ ਨਾਲ ਮੋਬੀਕਵਿਕ ਪੇਮੇਂਟ ਰਾਹੀਂ ਉਸ ਦੇ ਕ੍ਰੈਡਿਟ ਕਾਰਡ ਵਿਚੋਂ 39573 ਰੁਪਏ ਦੀ ਰਕਮ ਕਢਵਾ ਲਈ ਅਤੇ ਉਸ ਨਾਲ ਧੋਖਾਧੜੀ ਕੀਤੀ।

ਪੜ੍ਹੋ ਇਹ ਵੀ ਖ਼ਬਰ: ਬਟਾਲਾ ’ਚ ਵੱਡੀ ਵਾਰਦਾਤ: ਅਣਖ ਦੀ ਖਾਤਿਰ ਪਿਓ-ਦਾਦੇ ਨੇ ਤਲਾਕਸ਼ੁਦਾ ਧੀ ਦਾ ਸਿਰ ’ਚ ਇੱਟਾਂ ਮਾਰ ਕੀਤਾ ਕਤਲ

ਇਸ ਦੀ ਸ਼ਿਕਾਇਤ ਉਸ ਨੇ ਪੁਲਸ ਨੂੰ ਕਰ ਦਿੱਤੀ। ਇਸ ਸਬੰਧੀ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਪੀਟੂ ਅਲੀ ਊ ਵੀਲ ਬੀਲਾਟੀਆ (ਅਸਾਮ) ਅਤੇ ਵੀਰ ਬਲ ਪੁੱਤਰ ਰਾਮ ਰਾਜ ਵਾਸੀ ਦਿੱਲੀ ਖ਼ਿਲਾਫ਼ ਮੁਕੱਦਮਾ ਨੰਬਰ 32 ਧਾਰਾ 420/379/426 ਆਈ.ਪੀ.ਸੀ., 66/66 ਸੀ. ਆਰ. ਡਬਲਯੂ.43 ਆਈ.ਟੀ. ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪੜ੍ਹੋ ਇਹ ਵੀ ਖ਼ਬਰ: ਉੱਜੜਿਆ ਹੱਸਦਾ-ਵੱਸਦਾ ਪਰਿਵਾਰ ,ਪਹਿਲਾਂ ਪਤੀ ਫਿਰ ਪੁੱਤ ਮਗਰੋਂ ਹੁਣ ਦੂਜੇ ਪੁੱਤ ਦੀ ਵੀ ਹੋਈ ਮੌਤ

rajwinder kaur

This news is Content Editor rajwinder kaur