ਰਾਈਫਲ ਸਾਫ ਕਰਨ ਮੌਕੇ ਗੋਲੀ ਚੱਲਣ ਨਾਲ 1 ਦੀ ਮੌਤ

03/15/2020 7:29:00 PM

ਪੱਟੀ, (ਸੌਰਭ,ਸੋਢੀ,ਬਲਵਿੰਦਰ ਕੌਰ)- ਪੱਟੀ ਸ਼ਹਿਰ ਦੇ ਵਾਰਡ ਨੰ. 10 ਨੇੜੇ ਗਾਂਧੀ ਸੱਥ ਵਿਖੇ ਅੱਜ ਸਵੇਰੇ 11 ਵਜੇ ਕਰੀਬ ਇਕ ਵਿਅਕਤੀ ਵਲੋਂ ਆਪਣੀ 315 ਬੋਰ ਰਾਈਫਲ ਸਾਫ ਕਰਨ ਮੌਕੇ ਗੋਲੀ ਚੱਲਣ ਨਾਲ ਉਸਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਿਲਬਾਗ ਸਿੰਘ ਬਾਜਵਾ ਨੇ ਦੱਸਿਆ ਕਿ ਮੇਰਾ ਲੜਕਾ ਗੁਰਪ੍ਰਤਾਪ ਸਿੰਘ (39) ਅੱਜ ਸਵੇਰੇ 11 ਵਜੇ ਕਰੀਬ 315 ਰਾਈਫਲ ਸਾਫ ਕਰ ਰਿਹਾ ਸੀ ਅਤੇ ਅਚਾਨਕ ਗੋਲੀ ਚੱਲ ਗਈ, ਜੋ ਕਿ ਉਸਦੇ ਸਿਰ 'ਚ ਜਾ ਲੱਗੀ, ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਲੜਕੀ , ਲੜਕਾ ਅਤੇ ਪਤਨੀ ਛੱਡ ਗਿਆ ਹੈ। ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰਕ ਮੈਂਬਰਾਂ 'ਚ ਗਮ ਦਾ ਮਾਹੌਲ ਪੈਦਾ ਹੋ ਗਿਆ ਹੈ। ਪੱਟੀ ਪੁਲਸ ਨੂੰ ਮਾਮਲੇ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ, ਪੁਲਸ ਵਲੋਂ 174 ਤਹਿਤ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ।

Bharat Thapa

This news is Content Editor Bharat Thapa