ਬਾਈਬਲ ਤੇ ਹੋਰ ਧਾਰਮਿਕ ਕਿਤਾਬਾਂ ਨੂੰ ਸਾੜਨ ਦੇ ਦੋਸ਼ ’ਚ ਇਕ ਗ੍ਰਿਫ਼ਤਾਰ

09/18/2023 4:53:22 PM

ਗੁਰਦਾਸਪੁਰ/ਲਾਹੌਰ (ਵਿਨੋਦ)-ਪਾਕਿਸਤਾਨੀ ਸੂਬੇ ਪੰਜਾਬ ਦੀ ਗੰਡਾ ਸਿੰਘ ਪੁਲਸ ਨੇ ਪਿੰਡ ਸੰਯੁਕਤ ਫਾਟਕ ਨੇੜੇ ਇਕ ਚਰਚ ’ਚ ਬਾਈਬਲ ਤੇ ਹੋਰ ਧਾਰਮਿਕ ਪੁਸਤਕਾਂ ਸਾੜਨ ਦੇ ਦੋਸ਼ ’ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਈਸ਼ਨਿੰਦਾ ਦਾ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਜੌਨ ਮਸੀਹ ਨੇ ਐੱਫ.ਆਈ.ਆਰ. ’ਚ ਕਿਹਾ ਕਿ ਉਸ ਦੀ ਪਤਨੀ ਸਾਦਿਕਨ ਬੀਬੀ ਨੇ ਇਕ ਵਿਅਕਤੀ ਨੂੰ ਚਰਚ ’ਚ ਬਾਈਬਲ ਤੇ ਹੋਰ ਧਾਰਮਿਕ ਕਿਤਾਬਾਂ ਦੀਆਂ ਕਾਪੀਆਂ ਸਾੜਦੇ ਹੋਏ ਦੇਖਿਆ।

ਇਹ ਵੀ ਪੜ੍ਹੋ-  ਸ਼ੁਭੰਕਰ ਸ਼ਰਮਾ BMW PGA ਚੈਂਪੀਅਨਸ਼ਿਪ 'ਚ 36ਵੇਂ ਸਥਾਨ 'ਤੇ
ਉਸ ਨੇ ਕਿਹਾ ਕਿ ਸਾਦਿਕਨ ਨੇ ਚਰਚ ਦੇ ਦਰਵਾਜ਼ੇ ਨੂੰ ਬਾਹਰੋਂ ਬੰਦ ਕਰ ਦਿੱਤਾ ਤੇ ਉਸ (ਜੌਨ) ਤੇ ਹੋਰਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਬਾਅਦ ’ਚ ਪਾਦਰੀ ਸ਼ਕੀਲ ਨਾਸਿਰ, ਇਸਹਾਕ ਮਸੀਹ, ਅਰਸ਼ਦ ਮਸੀਹ ਤੇ ਕੁਝ ਹੋਰ ਪਿੰਡ ਵਾਸੀ ਚਰਚ ’ਚ ਆਏ। ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ ਤੇ ਬਾਅਦ ’ਚ ਮੁਲਜ਼ਮ ਨੂੰ ਪੁਲਸ ਹਵਾਲੇ ਕਰ ਦਿੱਤਾ। ਮੁਲਜ਼ਮ ਦੀ ਪਛਾਣ ਸਿਆਲਕੋਟ ਜ਼ਿਲ੍ਹੇ ਦੇ ਅਜ਼ਹਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ- ਏਸ਼ੀਆ ਕੱਪ ਜਿੱਤਣ 'ਤੇ PM ਮੋਦੀ ਨੇ ਦਿੱਤੀ ਭਾਰਤੀ ਟੀਮ ਨੂੰ ਵਧਾਈ
ਪੁਲਸ ਨੇ ਦੱਸਿਆ ਕਿ ਮੁਲਜ਼ਮ ਪਹਿਲਾਂ ਹੀ ਪੁਲਸ ਤੋਂ ਭਗੌੜਾ ਹੈ। ਇਸ ਦੌਰਾਨ ਕਸੂਰ ਤੇ ਹੋਰ ਜ਼ਿਲ੍ਹਿਆਂ ਦੇ ਕਰੀਬ 20 ਈਸਾਈਆਂ ਦਾ ਵਫ਼ਦ ਡੀ.ਪੀ.ਓ. ਅਲੀ ਨਾਸਿਰ ਰਿਜ਼ਵੀ ਨੂੰ ਮਿਲਿਆ। ਡੀ.ਪੀ.ਓ. ਨੇ ਦੱਸਿਆ ਕਿ ਸਥਿਤੀ ਸ਼ਾਂਤੀਪੂਰਨ ਤੇ ਕਾਬੂ ਹੇਠ ਹੈ।

ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Aarti dhillon

This news is Content Editor Aarti dhillon