ਡੇਰੇ 'ਤੇ ਹਮਲਾ ਕਰਨ ਦੇ ਮਾਮਲੇ 'ਚ ਨਿਹੰਗ ਰਣਜੀਤ ਸਿੰਘ ਰਣੀਆ ਤੇ ਉਸਦੇ ਸਾਥੀਆਂ 'ਤੇ 307 ਦਾ ਮੁਕੱਦਮਾ ਦਰਜ

07/07/2020 2:02:10 PM

ਬਾਬਾ ਬਕਾਲਾ ਸਾਹਿਬ (ਰਾਕੇਸ਼) : ਬੀਤੇ ਕੱਲ੍ਹ ਕਸਬਾ ਬਾਬਾ ਬਕਾਲਾ ਸਾਹਿਬ ਵਿਖੇ ਸਥਿਤ ਨਿਹੰਗ ਮੁਖੀ ਸਵ. ਜਥੇਦਾਰ ਅਜੀਤ ਸਿੰਘ ਪੂਹਲਾ ਦੇ ਨਿੱਜੀ ਡੇਰੇ ਉਪਰ ਹਥਿਆਰਾਂ ਦੀ ਨੋਕ ਨਾਲ ਕਬਜ਼ਾ ਕਰਨ ਦੀ ਨੀਅਤ ਨਾਲ ਜਾਨਲੇਵਾ ਹਮਲਾ ਕਰਨ ਵਾਲੇ ਰਣਜੀਤ ਸਿੰਘ ਰਣੀਆ ਤੇ ਉਸਦੇ ਹੋਰ ਸਾਥੀਆਂ ਨੂੰ ਥਾਣਾ ਬਿਆਸ ਦੀ ਪੁਲਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਦਿਲਪ੍ਰੀਤ ਸਿੰਘ ਉਰਫ਼ ਡਿੰਪੀ ਦੇ ਬਿਆਨਾਂ ਦੇ ਅਧਾਰ 'ਤੇ ਰਣੀਆ ਤੇ ਉਸਦੇ ਸਾਥੀਆਂ ਸਾਹਿਬ ਸਿੰਘ, ਗੁਰਦੇਵ ਸਿੰਘ, ਹਰਜੀਤ ਸਿੰਘ, ਹਰਪਿੰਦਰ ਸਿੰਘ, ਨਿਰਮਲ ਸਿੰਘ, ਸੁੱਖਾ ਸਿੰਘ, ਸੁਖਦੇਵ ਸਿੰਘ ਤੇ ਹੋਰ 15 ਤੋਂ ਵਧੇਰੇ ਨਾਮਲੂਮ ਵਿਅਕਤੀਆਂ ਜੋ ਕਿ ਇਸ ਹਮਲਾ ਕਰਨ ਵਿਚ ਸ਼ਾਮਲ ਦੱਸੇ ਜਾਂਦੇ ਹਨ, ਦੇ ਵਿਰੁੱਧ ਮੁਕੱਮਦਾ ਨੰਬਰ 185 ਜ਼ੇਰੇ ਦਫਾ 307/458/353/186/447/511/148/149/188/25/27/51/3 ਤੇ 269 ਧਰਾਵਾਂ ਤਹਿਤ ਮੁਕੱਦਮਾ ਦਰਜ਼ ਕੀਤਾ ਜਾ ਚੁੱਕਾ ਹੈ। ਪੁਲਸ ਵੱਲੋਂ ਇੰਨ੍ਹਾਂ 'ਚੋ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੂੰ ਅੱਜ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋਂ : ਮਾਝੇ 'ਚ ਅਕਾਲੀਆਂ ਦਾ ਪ੍ਰਦਰਸ਼ਨ, ਮਜੀਠੀਆ ਨੇ ਰੱਜ ਕੇ ਕੱਢੀ ਭੜਾਸ

ਇਸੇ ਦੌਰਾਨ ਦੂਜੇ ਪਾਸੇ ਅਜੀਤ ਸਿੰਘ ਪੂਹਲਾ ਦੀ ਮਾਤਾ ਸੁਰਿੰਦਰ ਕੌਰ, ਭੈਣ ਪਰਮਜੀਤ ਕੌਰ ਤੇ ਭਾਣਜਾ ਦਿਲਪ੍ਰੀਤ ਸਿੰਘ ਉਰਫ ਡਿੰਪੀ ਨੇ ਪੰਜਾਬ ਸਰਕਾਰ ਅਤੇ ਪੁਲਸ ਪ੍ਰਸਾਸ਼ਨ ਪਾਸੋਂ ਭਵਿੱਖ ਲਈ ਆਪਣੀ ਸਵੈ ਰੱਖਿਆ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪੁਲਸ ਫੋਰਸ ਤਾਇਨਾਤ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ। 

ਇਹ ਵੀ ਪੜ੍ਹੋਂ : ਬਾਬਾ ਬਕਾਲਾ : ਨਿਹੰਗ ਸਿੰਘ ਅਜੀਤ ਸਿੰਘ ਪੂਹਲਾ ਦੇ ਡੇਰੇ 'ਤੇ ਹਮਲਾ, ਚੱਲੀਆਂ ਗੋਲ਼ੀਆਂ


Baljeet Kaur

Content Editor

Related News