ਐੱਨ. ਐੱਚ. ਐੱਮ. ਕਰਮਚਾਰੀਆਂ ਨੇ ਐਮਰਜੈਸੀਂ ਸੇਵਾਵਾਂ ਕੀਤੀਆਂ ਬੰਦ, ਸਰਕਾਰ ਨੂੰ ਦਿੱਤੀ ਇਹ ਚੇਤਾਵਨੀ

05/04/2021 6:03:34 PM

ਪਠਾਨਕੋਟ (ਆਦਿੱਤਿਆ, ਰਾਜਨ)-ਸਿਹਤ ਵਿਭਾਗ ਪੰਜਾਬ ਦੇ ਨੈਸ਼ਨਲ ਹੈਲਥ ਮਿਸ਼ਨ ’ਚ ਕੰਮ ਕਰ ਰਹੇ 9000 ਕਰਮਚਾਰੀਆਂ ਨੇ ਸ਼ੋਸ਼ਣ ਤੋਂ ਤੰਗ ਆ ਕੇ ਪੂਰੇ ਪੰਜਾਬ ’ਚ ਹੜਤਾਲ ਕਰ ਕੇ ਵੈਕਸੀਨੇਸ਼ਨ ਅਤੇ ਕੋਰੋਨਾ ਟੈਸਟਿੰਗ ਦਾ ਕੰਮ ਠੱਪ ਕੀਤਾ। ਇਸ ਦੌਰਾਨ ਪਠਾਨਕੋਟ ’ਚ ਵੀ ਹੜਤਾਲੀ ਕਰਮਚਾਰੀਆਂ ਨੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇ ਮਾਰ ਕੇ ਸਰਕਾਰ ਦਾ ਪਿੱਟ-ਸਿਆਪਾ ਕੀਤਾ। ਪ੍ਰਧਾਨ ਪੰਕਜ ਕੁਮਾਰ ਨੇ ਸੰਬੋਧਨ ਕਰਦਿਆਂ  ਕਿਹਾ ਕਿ ਇਸ ਮਿਸ਼ਨ ਵਿਚ ਸਭ ਤੋਂ ਪੁਰਾਣੇ ਪ੍ਰੋਗਰਾਮ, ਜਿਵੇਂ ਟੀ. ਬੀ. ਵਿਭਾਗ ਦੇ ਕਰਮਚਾਰੀ ਲੈਪੋਰੇਸੀ ਵਿਭਾਗ ਦੇ ਕਰਮਚਾਰੀ,  ਆਰ. ਸੀ. ਐੱਮ. ਦੇ ਕਰਮਚਾਰੀ, ਜੋ ਇਸ ਮਿਸ਼ਨ ’ਚ 20 ਤੋਂ 25  ਤੋਂ ਕੰਮ ਕਰ ਰਹੇ ਹਨ ਤੇ ਸੇਵਾ-ਮੁਕਤੀ ਦੇ ਲਾਗੇ ਬੈਠੇ ਹਨ, ਨੂੰ ਪੱਕੇ ਕਰ ਕੇ ਪੂਰੀ ਤਨਖਾਹ ਦਿੱਤੀ ਜਾਵੇ। ਕੋਰੋਨਾ ਸੰਕਟ ਦੌਰਾਨ ਉਨ੍ਹਾਂ ਨੂੰ ਬਹੁਤ ਔਖੀਆਂ ਹਾਲਤਾਂ ’ਚ ਆਪਣੀ ਤੇ ਆਪਣੇ ਬੱਚਿਆਂ ਦੀ ਜਾਨ ਨੂੰ ਜੋਖ਼ਮ ਵਿਚ ਪਾ ਕੇ ਕੰਮ ਕਰਨਾ ਪੈ ਰਿਹਾ ਹੈ। ਉਨ੍ਹਾਂ ਦੇ ਕ‌ਈ ਸਾਥੀ ਸੇਵਾਵਾਂ ਦਿੰਦਿਆਂ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ ਤੇ ਕ‌ਈ ਕੋਰੋਨਾ ਦੀ ਲਪੇਟ ’ਚ ਆ ਚੁੱਕੇ ਹਨ।

PunjabKesari

ਇਸ ਮੌਕੇ ਉਨ੍ਹਾਂ ਦਾ ਸਾਥ ਦੇਣ ਵਾਲੀਆਂ ਜਥੇਬੰਦੀਆਂ ’ਚ ਨੀਤੂ ਸਿੰਘ ਜ਼ਿਲ੍ਹਾ ਪ੍ਰਧਾਨ ਸਟਾਫ ਨਰਸ, ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰੈੱਸ ਸਕੱਤਰ ਕਿਸ਼ਨ ਚੰਦਰ ਮਹਾਜਨ, ਡਾਕਟਰ ਰੋਹਿਤ ਕਾਲਰਾ, ਡਾਕਟਰ ਓ. ਪੀ. ਵਿੱਗ, ਡਾਕਟਰ ਨਾਗਪਾਲ, ਹਰਵਿੰਦਰ ਕੌਰ, ਸੁਰਿੰਦਰ ਕੁਮਾਰ, ਪੰਕਜ ਕੁਮਾਰ, ਅਰਜੁਨ ਸਿੰਘ, ਅਨਿਲ ਕੁਮਾਰ, ਪ੍ਰਿਆ ਮਹਾਜਨ, ਮਨੋਜ ਕੁਮਾਰ ਆਦਿ ਕਰਮਚਾਰੀ ਤੇ ਅਧਿਕਾਰੀ ਹਾਜ਼ਰ ਸਨ।


Manoj

Content Editor

Related News