ਨਵੇਂ ਪਰਮਿੱਟ ਜਾਰੀ ਕਰਨ ਦੇ ਵਿਰੋਧ ’ਚ ਮਿੰਨੀ ਬੱਸ ਆਪ੍ਰੇਟਰਾਂ ਵੱਲੋਂ ਆਤਮਦਾਹ ਦੀ ਧਮਕੀ

03/12/2021 4:52:16 PM

ਅੰਮ੍ਰਿਤਸਰ (ਛੀਨਾ): ਪੰਜਾਬ ਸਰਕਾਰ ਦੀਆ ਮਾੜੀਆਂ ਨੀਤੀਆਂ ਤੋਂ ਖ਼ਫਾ ਹੋਏ ਮਿੰਨੀ ਬੱਸਾਂ ਵਾਲਿਆ ਨੇ 9 ਅਪ੍ਰੈਲ ਨੂੰ ਚੰਡੀਗੜ੍ਹ ’ਚ ਮਿੰਨੀ ਬਸ ਸਾੜਨ ਦਾ ਐਲਾਨ ਕਰਕੇ ਸਰਕਾਰ ਖਿਲਾਫ ਤਿੱਖਾ ਸੰਘਰਸ਼ ਵਿੱਢਣ ਦਾ ਬਿਗਲ ਵਜਾ ਦਿਤਾ ਹੈ। ਮਿੰਨੀ ਬੱਸ ਆਪ੍ਰੇਟਰ ਐਸੋਸੀਏਸ਼ਨ ਪੰਜਾਬ ਰਜਿ.ਦੇ ਪ੍ਰਧਾਨ ਬਲਦੇਵ ਸਿੰਘ ਬੱਬੂ ਦੀ ਅਗਵਾਈ ਹੇਠ ਸਥਾਨਕ ਬਸ ਸਟੈਂਡ ਵਿਖੇ ਵੱਡੀ ਗਿਣਤੀ ’ਚ ਇਕੱਠੇ ਹੋਏ ਆਪ੍ਰੇਟਰਾਂ ਤੇ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਆਖਿਆ ਕਿ ਕਾਂਗਰਸ ਸਰਕਾਰ ਦੀਆਂ ਟਰਾਂਸਪੋਰਟ ਵਿਰੋਧੀ ਨੀਤੀਆ ਕਾਰਨ ਭੁੱਖੇ ਮਰਨ ਤੋਂ ਚੰਗਾ ਹੈ ਕਿ ਅਸੀਂ ਪਰਿਵਾਰਾਂ ਸਮੇਤ ਸੜਕਾਂ ’ਤੇ ਆ ਕੇ ਸੰਘਰਸ਼ ਕਰਦੇ ਹੋਏ ਸ਼ਹੀਦ ਹੋ ਜਾਈਏ।

ਹ ਵੀ ਪੜ੍ਹੋ: ਬਠਿੰਡਾ ’ਚ ਪੁੱਤ ਬਣਿਆ ਕਪੁੱਤ, ਜ਼ਮੀਨ ਦੇ ਲਾਲਚ 'ਚ ਮਾਂ ਨੂੰ ਦਿੱਤੀ ਦਰਦਨਾਕ ਮੌਤ

ਇਸ ਮੌਕੇ ’ਤੇ ਸੰਬੋਧਨ ਕਰਦਿਆਂ ਬਲਦੇਵ ਸਿੰਘ ਬੱਬੂ ਨੇ ਕਿਹਾ ਕਿ ਮਾਣਯੋਗ ਅਦਾਲਤ ’ਚ ਪਰਮਿੱਟਾ ਸਬੰਧੀ ਜੇਕਰ ਪਾਲਿਸੀ ਰੱਦ ਹੋਈ ਹੈ ਤਾਂ ਉਸ ਲਈ ਸਿੱਧੇ ਤੌਰ ’ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਉਸ ਵਿਚ ਆਪ੍ਰੇਟਰਾਂ ਦਾ ਤਾਂ ਕੋਈ ਕਸੂਰ ਨਹੀ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਵੇਂ ਪਰਮਿੱਟ ਜਾਰੀ ਕਰਕੇ ਆਪ੍ਰੇਟਰਾਂ ’ਚ ਝਗੜੇ ਵਧਾਉਣ ਦੀ ਬਜਾਏ ਪੁਰਾਣੇ ਪਰਮਿੱਟ ਜਿਉਂ ਦੇ ਤਿਉਂ ਹੀ ਰਹਿਣ ਦੇਵੇ ਨਹੀ ਤਾਂ ਸਰਕਾਰ ਨੂੰ ਇਸ ਦਾ ਵੱਡਾ ਖਮਿਆਜਾ ਭੁਗਤਣਾ ਪਵੇਗਾ। ਬੱਬੂ ਨੇ ਗਰਜਦੀ ਆਵਾਜ਼ ’ਚ ਆਖਿਆ ਕਿ ਕਾਂਗਰਸ ਸਰਕਾਰ ਨਾਲ ਇਸ ਆਰਪਾਰ ਦੀ ਲੜਾਈ ’ਚ ਕੁਰਬਾਨ ਹੋ ਜਾਵਾਂਗੇ ਪਰ ਝੁਕਾਂਗੇ ਨਹੀ, ਜੇਕਰ ਮਿੰਨੀ ਬਸ ਸਾੜਨ ਤੋਂ ਬਾਅਦ ਵੀ ਸਰਕਾਰ ਨੇ ਸਾਡੇ ਮਸਲੇ ਹੱਲ ਨਾ ਕੀਤੇ ਤਾਂ ਫਿਰ ਹਰ ਰੋਜ ਇਕ ਆਪ੍ਰੇਟਰ ਆਤਮਦਾਹ ਕਰੇਗਾ। ਜਿਸ ਲਈ ਸਿੱਧੇ ਤੌਰ ’ਤੇ ਕਾਂਗਰਸ ਸਰਕਾਰ ਜ਼ਿੰਮੇਵਾਰ ਹੋਵੇਗੀ।

ਇਹ ਵੀ ਪੜ੍ਹੋ: ਵਿਆਹੁਤਾ ਧੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ, ਅੱਗ ਲਾ ਕੇ ਕੀਤੀ ਖ਼ੁਦਕੁਸ਼ੀ

ਬੱਬੂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਕਰੀਬ 4 ਸਾਲਾ ’ਚ ਅਸੀਂ ਅਣਗਿਣਤ ਵਾਰ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਭੇਜ ਚੁੱਕੇ ਹਾਂ ਪਰ ਉਨ੍ਹਾਂ ਨੇ ਕਦੇ ਵੀ ਸਾਡੀ ਗੱਲ ਸੁਣਨ ਤੇ ਮਸਲੇ ਹੱਲ ਕਰਨ ’ਚ ਰੁਚੀ ਨਹੀ ਦਿਖਾਈ, ਜਿਸ ਕਾਰਨ ਅਖੀਰ ਇਸ ਕੁੰਭਕਰਨੀ ਨੀਂਦ ਸੁੱਤੀ ਹੋਈ ਸਰਕਾਰ ਨੂੰ ਹਿਲੂਣਾ ਦੇਣ ਵਾਸਤੇ ਸਾਨੂੰ ਮਜਬੂਰਨ ਆਪਣੀ ਰੋਜੀ ਰੋਟੀ ਦਾ ਜਰੀਆ ਬੱਸ ਸਾੜਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਨਵੀਂ ਬੱਸ ਖਰੀਦਣ ਅਤੇ ਟਰਾਂਸਫਰ ਕਰਨ ’ਤੇ ਪੰਜਾਬ ਸਰਕਾਰ ਵਲੋਂ ਜੋ 20 ਫੀਸਦੀ ਟੈਕਸ ਲਗਾਇਆ ਗਿਆ ਹੈ ਉਹ ਵੀ ਬੱਸਾਂ ਦੇ ਕਾਰੋਬਾਰ ਨੂੰ ਡੋਬ ਕੇ ਰੱਖ ਦੇਵੇਗਾ। 

Shyna

This news is Content Editor Shyna