ਕੌਮੀ ਪ੍ਰਧਾਨ ਲਖਵਿੰਦਰ ਵਲੋਂ ਵੱਡਾ ਖੁਲਾਸਾ, ਕਿਹਾ ‘ਕਾਸਿਮ ਡੋਗਰ ਪਾਕਿ ਦੀ ਖ਼ੁਫ਼ੀਆ ਏਜੰਸੀ ICI ਦਾ ਏਜੰਟ’

05/14/2021 10:38:49 AM

ਅੰਮ੍ਰਿਤਸਰ (ਸਰਬਜੀਤ) - ਸਾਲ 2018 ਤੋਂ ਸਿੱਖੀ ਰੂਪ ਧਾਰ ਕੇ ਭਾਰਤ ਸਰਕਾਰ, ਭਾਰਤੀ ਫ਼ੌਜ, ਸੁਰੱਖਿਆ ਏਜੰਸੀਆਂ ਤੇ ਇਕ ਖ਼ਾਸ ਧਰਮ ਦੇ ਲੋਕਾਂ ਪ੍ਰਤੀ ਵੀਡੀਓ ਸੁਨੇਹਿਆਂ ਰਾਹੀਂ ਨਿੰਦਣਯੋਗ ਪ੍ਰਚਾਰ ਕਰਨ ਵਾਲੇ ਪਾਕਿ ਮੁਸਲਿਮ ਨਾਗਰਿਕ ਮੁਹੰਮਦ ਕਾਸਿਮ ਡੋਗਰ ਬਾਰੇ ਲੋਕ ਇਨਸਾਫ਼ ਮੋਰਚਾ ਸੋਸਾਇਟੀ ਦੇ ਕੌਮੀ ਪ੍ਰਧਾਨ ਲਖਵਿੰਦਰ ਸਿੰਘ ਨੇ ਅਹਿਮ ਖ਼ੁਲਾਸੇ ਕੀਤੇ ਹਨ। ਉਨ੍ਹਾਂ ਨੇ ਖ਼ੁਦ ਨੂੰ ਕਾਸਿਮ ਡੋਗਰ ਸਿੰਘ ਦੱਸਣ ਵਾਲੇ ਪਾਕਿ ਨਾਗਰਿਕ ਦੀਆਂ ਤਸਵੀਰਾਂ ਜਨਤਕ ਕਰਦਿਆਂ ਦੱਸਿਆ ਕਿ ਪਾਕਿ ਦੇ ਜ਼ਿਲ੍ਹਾ ਫ਼ੈਸਲਾਬਾਦ (ਲਾਇਲਪੁਰ) ਦੀ ਆਬਾਦੀ ਮਦੀਨਾ ਟਾਊਨ ’ਚ ਰਹਿੰਦੇ ਉਕਤ ਮੁਸਲਿਮ ਨਾਗਰਿਕ ਦਾ ਅਸਲ ਨਾਂ ਮੁਹੰਮਦ ਕਾਸਿਮ ਡੋਗਰ ਹੈ।

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ : ਪਾਰਲਰ ਗਈ ਕੁੜੀ ਦਾ ‘ਕਤਲ’, ਲਾਸ਼ ’ਤੇ ਪਿਸਤੌਲ ਰੱਖ ਫ਼ਰਾਰ ਹੋਇਆ ਕਾਤਲ

ਉਸ ਨੇ ਦੱਸਿਆ ਕਿ ਉਸ ਵਲੋਂ ਸੋਸ਼ਲ ਮੀਡੀਆ ਫੇਸਬੁੱਕ ’ਤੇ ‘ਆਈ. ਐੱਸ. ਆਈ. ਮਿਸ਼ਨ, ‘ਸਰਦਾਰ ਕਾਸਮ ਡੋਗਰ ਸਿੰਘ ਅਤੇ ‘ਕਾਸਮ ਸਿੰਘ ਡੋਗਰ ਸਰਦਾਰ ਜੀ’ ਨਾਂ ਹੇਠ ਬਣਾਏ ਆਪਣੇ ਨਿੱਜੀ ਖਾਤਿਆਂ ’ਤੇ 50 ਦੇ ਲਗਭਗ ਜ਼ਹਿਰ ਉਗਲਦੀਆਂ ਵੀਡੀਓ ਅਪਲੋਡ ਕੀਤੀਆਂ ਗਈਆਂ ਹਨ। ਲਖਵਿੰਦਰ ਸਿੰਘ ਨੇ ਇਸ ਬਾਰੇ ਦਸਤਾਵੇਜ਼ ਜਾਰੀ ਕਰਦਿਆਂ ਦੋਸ਼ ਲਾਇਆ ਕਿ ਕਾਸਿਮ ਡੋਗਰ ਪਾਕਿ ਦੀ ਬਦਨਾਮ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਦਾ ਏਜੰਟ ਹੈ ਅਤੇ ਉਕਤ ਏਜੰਸੀ ਅਤੇ ਪਾਕਿ ਫ਼ੌਜ ਦੇ ਇਸ਼ਾਰੇ ’ਤੇ ਉਹ ਭਾਰਤ ਸਰਕਾਰ ਅਤੇ ਫ਼ੌਜ ਨੂੰ ਨਿਸ਼ਾਨਾ ਬਣਾ ਰਿਹਾ ਹੈ। 

ਪੜ੍ਹੋ ਇਹ ਵੀ ਖਬਰ - ਕੋਰੋਨਾ ਦੇ ਵਧਦੇ ਕਹਿਰ ’ਚ ਜੇਕਰ ‘ਬੱਚਿਆਂ’ ’ਚ ਦਿਖਾਈ ਦੇਣ ਇਹ ‘ਲੱਛਣ’, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ

ਉਨ੍ਹਾਂ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਵੀ ਦੱਸਿਆ ਕਿ ਉਕਤ ਪਾਕਿ ਨਾਗਰਿਕ ਪਿਛਲੇ ਕਈ ਵਰ੍ਹਿਆਂ ਤੋਂ ਵੱਖ-ਵੱਖ ਧਾਰਮਿਕ ਦਿਹਾੜਿਆਂ ਮੌਕੇ ਪਾਕਿ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਜਾਣ ਵਾਲੇ ਭਾਰਤੀ ਜਥੇ ਦੇ ਮੈਂਬਰਾਂ ਸਾਹਮਣੇ ਭਾਰਤ ਵਿਰੋਧੀ ਝੂਠਾ ਪ੍ਰਚਾਰ ਕਰਦਾ ਹੈ। ਇਸ ਤੋਂ ਇਲਾਵਾ ਉਹ ਉਨ੍ਹਾਂ ਪਾਸੋਂ ਭਾਰਤ ਦੀ ਸੁਰੱਖਿਆ ਨਾਲ ਜੁਡ਼ੀਆਂ ਜਾਣਕਾਰੀਆਂ ਆਈ. ਐੱਸ. ਆਈ. ਲਈ ਇਕੱਠੀਆਂ ਕਰ ਰਿਹਾ ਹੈ। ਲਖਵਿੰਦਰ ਸਿੰਘ ਨੇ ਦੱਸਿਆ ਕਿ ਵਿਦੇਸ਼ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਸਮੇਤ ਜਰਮਨ ਦੇ ਪਹਿਲੇ ਪਗਡ਼ੀਧਾਰੀ ਸਿੱਖ ਕੌਂਸਲਰ ਗੁਰਦੀਪ ਸਿੰਘ ਰੰਧਾਵਾ ਵੀ ਡੋਗਰ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਪਾਸੋਂ ਮੰਗ ਕਰ ਚੁੱਕੇ ਹਨ। 

ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)

ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪਾਕਿ ਸਰਕਾਰ ਨੇ ਡੋਗਰ ਅਤੇ ਉਸ ਜਿਹੇ ਹੋਰਨਾਂ ਆਈ. ਐੱਸ. ਆਈ. ਏਜੰਟਾਂ ਨੂੰ ਭਾਰਤ ਅਤੇ ਭਾਰਤੀ ਫ਼ੌਜ ਪ੍ਰਤੀ ਘ੍ਰਿਣਾ ਵਾਲਾ ਪ੍ਰਚਾਰ ਕਰਨ ਤੋਂ ਨਾ ਰੋਕਿਆ ਤਾਂ ਉਨ੍ਹਾਂ ਦੀ ਸੰਸਥਾ ਦਿੱਲੀ ਸਥਿਤ ਪਾਕਿਸਤਾਨੀ ਸਫ਼ਾਰਤਖ਼ਾਨੇ ਦੇ ਬਾਹਰ ਵਿਸ਼ਾਲ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਕਰੇਗੀ ਅਤੇ ਇਹ ਮਾਮਲਾ ਕੌਮਾਂਤਰੀ ਪੱਧਰ ’ਤੇ ਵੀ ਚੁੱਕਿਆ ਜਾਵੇਗਾ। ਲਖਵਿੰਦਰ ਸਿੰਘ ਅਨੁਸਾਰ ਪਾਕਿ ਸਿੱਖ ਆਗੂਆਂ ਨੇ ਕਾਸਿਮ ਡੋਗਰ ਦੇ ਸਿੱਖ ਨਾ ਹੋਣ ਬਾਰੇ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਮਨਾ ਕੀਤੇ ਜਾਣ ਦੇ ਬਾਵਜੂਦ ਉਹ ਪਿਛਲੇ ਲਗਭਗ ਦੋ-ਢਾਈ ਸਾਲ ਤੋਂ ਬਕਾਇਦਾ ਸਿਰ ’ਤੇ ਪਗਡ਼ੀ ਸਜ਼ਾ ਕੇ ਅਤੇ ਖ਼ੁਦ ਨੂੰ ਕਾਸਮ ਸਿੰਘ ਡੋਗਰ ਦੱਸ ਕੇ ਭਾਰਤ ਅਤੇ ਹੋਰਨਾਂ ਮੁਲਕਾਂ ਵਿਰੁੱਧ ਪ੍ਰਚਾਰ ਕਰਦਾ ਆ ਰਿਹਾ ਹੈ।

ਪੜ੍ਹੋ ਇਹ ਵੀ ਖਬਰ - ਸਾਵਧਾਨ ! ਬੱਚਿਆਂ ’ਚ ਵੱਧ ਰਿਹੈ ਕੋਰੋਨਾ ਦਾ ਖ਼ਤਰਾ, ਮਾਤਾ-ਪਿਤਾ ਇੰਝ ਰੱਖਣ ਆਪਣੇ ਬੱਚੇ ਨੂੰ ਸੁਰੱਖਿਅਤ

ਉਨ੍ਹਾਂ ਇਹ ਵੀ ਦੱਸਿਆ ਕਿ ਕਾਸਿਮ ਡੋਗਰ ਵਲੋਂ ‘ਸਿੱਖਜ਼ ਇਨ ਪਾਕਿਸਤਾਨ ਸੇਵਾ ਸੋਸਾਇਟੀ ਨਾਮੀ ਫ਼ਰਜ਼ੀ ਸੰਸਥਾ ਬਣਾ ਕੇ ਵਿਦੇਸ਼ਾਂ ਤੋਂ ਭਾਰੀ ਧਨ ਵੀ ਇਕੱਠਾ ਕੀਤਾ ਜਾ ਰਿਹਾ ਹੈ। ਪਾਕਿ ਸਿੱਖ ਆਗੂਆਂ ਨੇ ਕਾਸਿਮ ਡੋਗਰ ਦੀਆਂ ਉਕਤ ਕਾਰਵਾਈਆਂ ਦੀ ਤਿੱਖੇ ਸ਼ਬਦਾਂ ’ਚ ਨਿੰਦਾ ਕਰਦਿਆਂ ਕਿਹਾ ਹੈ ਕਿ ਉਸ ਦੀਆਂ ਅਜਿਹੀਆਂ ਹਰਕਤਾਂ ਨਾਲ ਜਿੱਥੇ ਪਾਕਿ ਤੋਂ ਬਾਹਰ ਹੋਰਨਾ ਮੁਲਕਾਂ ’ਚ ਪਾਕਿ ਸਿੱਖ ਭਾਈਚਾਰੇ ਦੀ ਛਾਪ ਖ਼ਰਾਬ ਹੋ ਰਹੀ ਹੈ, ਉੱਥੇ ਹੀ ਵਿਦੇਸ਼ ’ਚ ਰਹਿ ਰਹੇ ਸਿੱਖ ਭਾਈਚਾਰੇ ਨੂੰ ਭਾਰੀ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ 'ਚ ਦਿਲ ਦਹਿਲਾਅ ਦੇਣ ਵਾਲੀ ਵਾਰਦਾਤ : 7 ਸਾਲਾ ਮਾਸੂਮ ਦੇ ਚਿਹਰੇ 'ਤੇ ਸੈਨੇਟਾਈਜ਼ਰ ਪਾ ਲਾਈ ਅੱਗ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਖਵਿੰਦਰ ਸਿੰਘ ਨੇ ਪਾਕਿਸਤਾਨੀ ਸਿੱਖ ਕ੍ਰਿਕਟਰ ਮਹਿੰਦਰਪਾਲ ਸਿੰਘ ਦੇ ਨਿੱਜੀ ਫੈਸਬੁਕ ਖ਼ਾਤੇ ’ਤੇ ਕਾਸਿਮ ਡੋਗਰ ਅਤੇ ਸਿੱਖ ਬਣ ਕੇ ਗ਼ਲਤ ਪ੍ਰਚਾਰ ਕਰਨ ਵਾਲੇ ਕੁੱਝ ਹੋਰਨਾਂ ਪਾਕਿਸਤਾਨੀ ਮੁਸਲਿਮ ਨਾਗਰਿਕਾਂ ਬਾਰੇ ਲਿਖੀਆਂ ਪੋਸਟਾਂ ਅਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ।

ਪੜ੍ਹੋ ਇਹ ਵੀ ਖਬਰ - ਪਹਿਲਾਂ ਕੀਤਾ ‘ਪਿਆਰ’ ਫਿਰ ਵਿਆਹ ਤੋਂ ਕੀਤਾ ‘ਇਨਕਾਰ’, ਕੁੜੀ ਤੋਂ ਪਰੇਸ਼ਾਨ ਮੁੰਡੇ ਨੇ ਮਾਰੀ ਖੁਦ ਨੂੰ ‘ਗੋਲ਼ੀ’


rajwinder kaur

Content Editor

Related News