ਡਿੰਪਾ ਤੇ ਭਲਾਈਪੁਰ ਨੇ ਸਾਂਝੇ ਤੌਰ ’ਤੇ ਨਗਰ ਪੰਚਾਇਤ ਰਈਆ ਲਈ ਕਾਂਗਰਸ ਦੇ ਉਮੀਦਵਾਰ ਐਲਾਨੇ

01/31/2021 5:34:54 PM

ਬਾਬਾ ਬਕਾਲਾ ਸਾਹਿਬ (ਰਾਕੇਸ਼):14 ਫਰਵਰੀ ਨੂੰ ਨਗਰ ਪੰਚਾਇਤ ਰਈਆ ਲਈ ਹੋਣ ਜਾ ਰਹੀਆਂ ਚੋਣਾਂ ਸਬੰਧੀ ਕਾਂਗਰਸ ਹਾਈਕਮਾਂਡ ਨੇ ਅੱਜ ਵੱਖ-ਵੱਖ ਵਾਰਡਾਂ ’ਚ 6 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਇਸ ਮੌਕੇ ਹਲਕਾ ਖਡੂਰ ਸਾਹਿਬ ਦੇ ਸਾਂਸਦ ਮੈਂਬਰ ਜਸਬੀਰ ਸਿੰਘ ਡਿੰਪਾ, ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਅਤੇ ਕਾਂਗਰਸ ਹਾਈਕਮਾਂਡ ਵੱਲੋਂ ਇਸ ਖੇਤਰ ਲਈ ਨਿਯੁਕਤ ਕੀਤੇ ਚੋਣ ਆਬਜ਼ਰਵਰ ਤਰਸੇਮ ਸਿੰਘ ਡੀ.ਸੀ. ਵਿਧਾਇਕ ਅਟਾਰੀ ਦੀ ਹਾਜ਼ਰੀ ਵਿਚ ਕੁੱਲ 13 ਵਾਰਡਾਂ `ਚੋ ਫਿਲਹਾਲ 6 ਵਾਰਡਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰਦਿਆਂ ਉਨ੍ਹਾਂ ਨੂੰ ਟਿਕਟਾਂ ਦੀ ਵੰਡ ਕੀਤੀ ਗਈ।

ਜਾਰੀ ਸੂਚੀ ਅਨੁਸਾਰ ਵਾਰਡ ਨੰਬਰ 2 ਤੋਂ ਕੇ.ਕੇ.ਸ਼ਰਮਾ, ਵਾਰਡ ਨੰਬਰ 3 ਤੋਂ ਰੀਨਾ ਭੰਡਾਰੀ, ਵਾਰਡ ਨੰਬਰ 5 ਤੋਂ ਦਲਬੀਰ ਕੌਰ, ਵਾਰਡ ਨੰਬਰ 8 ਤੋਂ ਰੌਬਨ ਮਾਨ, ਵਾਰਡ ਨੰਬਰ 10 ਤੋਂ ਰਜਿੰਦਰ ਕਾਲੀਆ ਤੇ ਵਾਰਡ ਨੰਬਰ 13 ਤੋਂ ਅਮਰਜੀਤ ਕੌਰ ਦੇ ਨਾਂਅ ਐਲਾਨੇ ਗਏ। ਸਾਂਸਦ ਡਿੰਪਾ ਤੇ ਵਿਧਾਇਕ ਭਲਾਈਪੁਰ ਨੇ ਕਿਹਾ ਕਿ ਬਾਕੀ ਰਹਿੰਦੇ ਵਾਰਡਾਂ ਦੀ ਸੂਚੀ ਆਉਂਦੇ 24 ਘੰਟਿਆਂ ਵਿਚ ਜਾਰੀ ਕਰ ਦਿੱਤੀ ਜਾਵੇਗੀ। ਇਥੇ ਇਹ ਵੀ ਵਰਨਣਯੋਗ ਹੈ ਕਿ ਰਈਆ ਚੋਣਾਂ ਲਈ ਕਾਂਗਰਸ ਪਾਰਟੀ ਦੇ ਦੋ ਗਰੁੱਪ ਹੋਂਦ ਵਿਚ ਆਏ ਹੋਏ ਸਨ, ਪਰ ਪਾਰਟੀ ਹਾਈਕਮਾਂਡ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਵਿਧਾਇਕ ਤਰਸੇਮ ਸਿੰਘ ਡੀ.ਸੀ. ਦੇ ਦਖਲ਼ ਤੋਂ ਬਾਅਦ ਪਾਰਟੀ ਵੱਲੋਂ ਇਕਮੁੱਠ ਹੋ ਕੇ ਚੋਣਾਂ ਲੜਣ ਦੇ ਹੋਏ ਸਮਝੋਤੇ ਤੋਂ ਬਾਅਦ ਕਾਂਗਰਸ ਹੋਰ ਮਜ਼ਬੂਤ ਹੋਈ ਹੈ।


Shyna

Content Editor

Related News