ਨਗਰ ਕੌਂਸਲ ਚੋਣਾਂ : ਸਬ-ਡਿਵੀਜ਼ਨ ਮਜੀਠਾ ਸਣੇ ਕਈ ਇਲਾਕਿਆਂ ’ਚ ਲੱਗੇ ਵੱਖ-ਵੱਖ ਹੋਰਡਿੰਗ ਉਤਾਰੇ

01/28/2021 5:42:35 PM

ਮਜੀਠਾ (ਸਰਬਜੀਤ ਵਡਾਲਾ) - 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਅਤੇ ਕਾਰਪੋਰੇਸ਼ਨ ਦੀਆਂ ਚੋਣਾਂ ਨੂੰ ਮੁਖ ਰੱਖਦਿਆਂ ਅੱਜ ਸਬ-ਡਿਵੀਜ਼ਨ ਮਜੀਠਾ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਲੱਗੇ ਹੋਰਡਿੰਗਾਂ ਨੂੰ ਨਗਰ ਕੌਂਸਲ ਮਜੀਠਾ ਵੱਲੋਂ ਉਤਰਵਾ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਚੋਣ ਕਮੀਸ਼ਨ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਚਲਦਿਆਂ ਐੱਸ.ਡੀ.ਐੱਮ. ਮਜੀਠਾ ਮੈਡਮ ਅਨਾਇਤ ਗੁਪਤਾ ਦੀ ਤਰਫੋਂ ਮਿਲੇ ਆਦੇਸ਼ਾਂ ਤੋਂ ਬਾਅਦ ਅੱਜ ਨਗਰ ਕੌਂਸਲ ਮਜੀਠਾ ਦੇ ਕਾਰਜ ਸਾਧਕ ਅਫ਼ਸਰ ਬਲਜੀਤ ਸਿੰਘ ਦੀ ਅਗਵਾਈ ’ਚ ਕੌਂਸਲ ਕਰਮਚਾਰੀਆਂ ਬੇਅੰਤ ਸਿੰਘ, ਕਲਰਕ ਰਾਜੇਸ਼ ਕੁਮਾਰ, ਬਲਵਿੰਦਰ ਤੇ ਅਵਤਾਰ ਸਿੰਘ ਨੇ ਕਾਰਵਾਈ ਕੀਤੀ।

ਪੜ੍ਹੋ ਇਹ ਵੀ ਖ਼ਬਰ - ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਦਾ ਪਰਿਵਾਰ ਹੋਇਆ ਰੂਪੋਸ਼

ਉਨ੍ਹਾਂ ਨੇ ਸਬ-ਡਿਵੀਜ਼ਨ ਮਜੀਠਾ ਸਮੇਤ ਫਤਿਹਗੜ੍ਹ ਚੂੜੀਆਂ, ਅੰਮ੍ਰਿਤਸਰ ਰੋਡ, ਸੋਹੀਆਂ ਰੋਡ, ਕੱਥੂਨੰਗਲ ਰੋਡ, ਹਰੀਆਂ ਰੋਡ ਆਦਿ ਇਲਾਕਿਆਂ ’ਚ ਲੱਗੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਹੋਰਡਿੰਗਾਂ ਨੂੰ ਉਤਾਰ ਦਿੱਤਾ। ਇਸ ਸਬੰਧੀ ਈ.ਓ ਬਲਜੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਨਗਰ ਕੌਂਸਲ ਚੋਣਾਂ ਨੂੰ ਮੁਖ ਰੱਖਦਿਆਂ ਸ਼ਹਿਰ ਵਿਚ ਸਰਕਾਰੀ ਅਦਾਰਿਆਂ, ਬਿਲਡਿੰਗਾ, ਖੰਬਿਆਂ ਸਮੇਤ ਸਰਕਾਰੀ ਪ੍ਰਾਪਟੀ ਉਪਰ ਕਿਸੇ ਤਰ੍ਹਾਂ ਦਾ ਕੋਈ ਹੋਰਡਿੰਗ ਆਦਿ ਨਹੀਂ ਲੱਗਣ ਦਿੱਤਾ ਜਾਵੇਗਾ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਤਕਰਾਰਬਾਜ਼ੀ ਆਦਿ ਨਾ ਹੋ ਸਕੇ। 

ਪੜ੍ਹੋ ਇਹ ਵੀ ਖ਼ਬਰ - ਕਿਸਾਨੀ ਅੰਦੋਲਨ ’ਚ ਗਏ ਤਰਨਤਾਰਨ ਜ਼ਿਲ੍ਹੇ ਦੇ ਨੌਜਵਾਨ ਕਰਨਬੀਰ ਸਿੰਘ ਦੀ ਮੌਤ 

ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਲੋਂ ਸਮੇਂ-ਸਮੇਂ ’ਤੇ ਅਜਿਹੀ ਕਾਰਵਾਈ ਸਰਕਾਰ ਅਤੇ ਚੋਣ ਕਮਿਸ਼ਨ ਵਲੋਂ ਮਿਲਦੀਆਂ ਹਦਾਇਤਾਂ ਮੁਤਾਬਕ ਅਮਲ ਵਿਚ ਲਿਆਂਦੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨਗਰ ਕੌਂਸਲ ਚੋਣਾਂ ਨੂੰ ਹਲਕਾ ਮਜੀਠਾ ਵਿਚ ਪੂਰੇ ਅਮਨ ਅਮਾਨ ਨਾਲ ਸੰਪੰਨ ਕਰਵਾਏਗਾ। ਉਨ੍ਹਾਂ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਲੱਗੇ ਕੋਡ ਆਫ ਕੰਡਕਟ ਦੀ ਹਰੇਕ ਪਾਰਟੀ ਨੂੰ ਪਾਲਣਾ ਕਰਨੀ ਚਾਹੀਦੀ ਹੈ।

ਪੜ੍ਹੋ ਇਹ ਵੀ ਖ਼ਬਰ - ਮਜੀਠਾ ’ਚ ਵੱਡੀ ਵਾਰਦਾਤ : ਪੈਸਿਆਂ ਦੇ ਲੈਣ-ਦੇਣ ਕਾਰਨ 2 ਦੋਸਤਾਂ ਦਾ ਬੇਰਹਿਮੀ ਨਾਲ ਕਤਲ

rajwinder kaur

This news is Content Editor rajwinder kaur