ਸਾਂਸਦ ਡਿੰਪਾ ਨੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨਾਲ ਕੀਤੀ ਮੁਲਾਕਾਤ

03/27/2021 6:23:27 PM

ਬਾਬਾ ਬਕਾਲਾ ਸਾਹਿਬ (ਰਾਕੇਸ਼) - ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਂਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਕੇਂਦਰੀ ਟੈਕਸਟਾਈਲ ਮੰਤਰੀ ਸਮ੍ਰਿਤੀ ਇਰਾਨੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਵਮੰਗ ਕੀਤੀ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਦਿਹਾੜੇ ਦੇ ਮੌਕੇ ਸਠਿਆਲਾ ਵਿਖੇ ’ਗੁਰੂ ਤੇਗ ਬਹਾਦਰ ਹੈਂਡੀਕਰਾਫਟ ਇੰਸਟੀਚਿਊਟ’ ਖੋਲ੍ਹੀ ਜਾਵੇ। ਇਸ ਸਬੰਧ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਪਲਾਨਿੰਗ ਦੀ ਇਕ ਕਾਪੀ ਵੀ ਕੇਂਦਰੀ ਮੰਤਰੀ ਨੂੰ ਦਿੱਤੀ ਗਈ। 

ਡਿੰਪਾ ਨੇ ਦੱਸਿਆ ਕਿ ਇਹ ਇੰਸਟੀਚਿਊਟ ਖੋਲ੍ਹਣ ਲਈ ਸੰਸਥਾ ਨੂੰ ਲੌੜੀਦੀਆਂ ਸਹੂਲਤਾਂ, ਜਿੰਨ੍ਹਾਂ ’ਚ ਹੋਸਟਲ, ਕਲਾਸਾਂ ਤੇ ਗਰਾਊਂਡ ਆਦਿ ਚਾਹੀਦੀਆਂ ਹਨ, ਉਹ ਪਹਿਲਾਂ ਹੀ ਉਪਲੱਬਧ ਹਨ। ਮੰਤਰੀ ਵੱਲੋਂ ਡਿੰਪਾ ਨੂੰ ਵਿਸਵਾਸ਼ ਦਿਵਾਇਆ ਗਿਆ ਕਿ ਉਹ ਇਸ ਕਾਰਜ ਨੂੰ ਜਲਦ ਹੀ ਨੇਪਰੇ ਚਾੜ੍ਹਣਗੇ ਅਤੇ ਨਾਲ ਹੀ ਭਾਰਤੀ ਟੈਕਸਟਾਈਲ ਵਿਭਾਗ ਦੇ ਡਾਇਰੈਕਟਰ ਨੂੰ ਆਦੇਸ਼ ਦਿਤੇ ਕਿ ਉਹ ਖੁਦ ਕਸਬਾ ਸਠਿਆਲਾ ਦਾ ਦੌਰਾ ਕਰਕੇ ਸਾਰੀ ਸਥਿਤੀ ਸਬੰਧੀ ਜਾਣੂ ਕਰਵਾਉਣ।


rajwinder kaur

Content Editor

Related News