ਮੋਟਰਸਾਈਕਲ ’ਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਆ ਰਹੇ ਸ਼ਰਧਾਲੂ ਨੂੰ ਦਾਤਰ ਵਿਖਾ ਲੁਟੇਰਿਆਂ ਨੇ ਲੁੱਟਿਆ

05/14/2022 5:48:27 PM

ਝਬਾਲ (ਨਰਿੰਦਰ) - ਅੱਜ ਸਵੇਰੇ ਸੰਗਰਾਂਦ ਦੇ ਦਿਹਾੜੇ ’ਤੇ ਗੁ.ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਆਪਣੇ ਮੋਟਰਸਾਈਕਲ ’ਤੇ ਨਤਮਸਤਕ ਹੋਣ ਆ ਰਹੇ ਇਕ ਸ਼ਰਧਾਲੂ ਨੂੰ ਦੋ ਅਣਪਛਾਤੇ ਵਿਅਕਤੀਆਂ ਵਲੋਂ ਦਾਤਰ ਦੀ ਨੌਕ ’ਤੇ ਰੋਕ ਮੋਟਰਸਾਈਕਲ, ਨਗਦੀ ਤੇ ਸੋਨੇ ਦਾ ਕੜਾ ਖੋਹ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਝਬਾਲ ਵਿਖੇ ਦਿੱਤੀ ਦਰਖ਼ਾਸਤ ਵਿਚ ਜਾਣਕਾਰੀ ਦਿੰਦਿਆਂ ਝਿਰਮਲ ਸਿੰਘ ਪੁੱਤਰ ਕਰਮ ਸਿੰਘ ਵਾਸੀ ਗੋਲ ਮੋਹਰ ਐਵੀਨਿਊ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਅੱਜ ਸਵੇਰੇ ਤਕਰੀਬਨ 3.15 ਵਜੇ ਤੜਕੇ ਆਪਣੇ ਮੋਟਰਸਾਈਕਲ ਤੇ ਸਕੂਟਰ ਹੋਕੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਨਤਮਸਤਕ ਹੋਣ ਜਾ ਰਿਹਾ ਸੀ। 

ਪੜ੍ਹੋ ਇਹ ਵੀ ਖ਼ਬਰ: ਪੱਟੀ ’ਚ ਰੂਹ ਕੰਬਾਊ ਵਾਰਦਾਤ, ਪੇਕੇ ਰਹਿ ਰਹੀ ਪਤਨੀ ਦਾ ਕਤਲ ਕਰਨ ਮਗਰੋਂ ਪਤੀ ਨੇ ਕੀਤੀ ਖ਼ੁਦਕੁਸ਼ੀ

ਰਸਤੇ ਵਿਚ ਪਿੰਡ ਖੈਰਦੀ ਨੇੜੇ ਪਿਛੋਂ ਆਏ ਐਕਟਿਵਾ ਸਵਾਰ ਦੋ ਨੌਜਵਾਨਾਂ ਜਿਨ੍ਹਾਂ ਕੋਲ ਤੇਜ਼ਧਾਰ ਦਾਤਰ ਫੜੇ ਸਨ, ਨੇ ਜ਼ਬਰਦਸਤੀ ਉਸਨੂੰ ਰੋਕ ਉਸ ’ਤੇ ਦਾਤਰ ਨਾਲ ਵਾਰ ਕਰ ਜ਼ਖ਼ਮੀ ਕਰ ਦਿੱਤਾ। ਫਿਰ ਉਨ੍ਹਾਂ ਨੇ ਉਸ ਨੂੰ ਜਾਨ ਤੋਂ ਮਾਰ ਦੇਣ ਦਾ ਡਰਾਵਾ ਦੇ ਕੇ ਉਸ ਕੋਲੋਂ ਜ਼ਬਰਦਸਤੀ ਉਸ ਦਾ ਮੋਟਰਸਾਈਕਲ, ਨਗਦ 4500 ਰੁਪਏ, ਇਕ ਸੋਨੇ ਦਾ ਕੜਾ ਤੇ ਘੜੀ ਲੁੱਟ ਕੇ ਫ਼ਰਾਰ ਹੋ ਗਏ। ਇਸ ਸਬੰਧੀ ਥਾਣਾ ਝਬਾਲ ਵਿਖੇ ਲਿਖਤੀ ਦਰਖ਼ਾਸਤ ਦੇ ਦਿੱਤੀ ਹੈ। ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਕਿਹਾ ਕਿ ਪੁਲਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਜਲਦੀ ਲੁਟੇਰੇ ਕਾਬੂ ਕਰ ਲਏ ਜਾਣਗੇ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦੀ ਧੌਣ ਵੱਢ ਕੀਤਾ ਕਤਲ

 

rajwinder kaur

This news is Content Editor rajwinder kaur