ਸ਼ੈਲਰ ਦੇ ਬਾਹਰੋਂ ਮੋਟਰ ਸਾਈਕਲ ਚੋਰੀ ਕਰਨ ਵਾਲਾ ਵਿਅਕਤੀ ਕਾਬੂ

11/22/2022 1:57:32 PM

ਤਰਨਤਾਰਨ (ਜ.ਬ)- ਸਥਾਨਕ ਨੂਰਦੀ ਅੱਡਾ ਵਿਖੇ ਸਥਿਤ ਸ਼ੈਲਰ ਦੇ ਬਾਹਰੋਂ ਮੋਟਰ ਸਾਈਕਲ ਚੋਰੀ ਕਰਨ ਵਾਲੇ ਚੋਰ ਨੂੰ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਕਾਬੂ ਕਰਦਿਆਂ ਚੋਰੀ ਕੀਤਾ ਮੋਟਰ ਸਾਈਕਲ ਬਰਾਮਦ ਕਰ ਲਿਆ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ’ਚ ਬਾਜ ਸਿੰਘ ਪੁੱਤਰ ਸਾਧਾ ਸਿੰਘ ਵਾਸੀ ਪਿੰਡ ਮਾਣੋਚਾਹਲ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਪਲਟੀਨਾ ਮੋਟਰ ਸਾਈਕਲ ਨੰਬਰ ਪੀ.ਬੀ.46.ਏ.ਡੀ.2708 ’ਤੇ ਸਵਾਰ ਹੋ ਕੇ ਤਰਨਤਾਰਨ ਆਇਆ ਅਤੇ ਆਪਣਾ ਮੋਟਰ ਸਾਈਕਲ ਹਰੀ ਰਾਮ ਸ਼ੈਲਰ ਨੂਰਦੀ ਅੱਡਾ ਤਰਨਤਾਰਨ ਦੇ ਮੇਨ ਗੇਟ ’ਤੇ ਖੜਾ ਕਰਕੇ ਸ਼ੈਲਰ ਅੰਦਰ ਚਲਾ ਗਿਆ। 

ਇਹ ਵੀ ਪੜ੍ਹੋ- 5 ਸਾਲਾਂ ’ਚ ਪਾਕਿਸਤਾਨ ਤੋਂ ਭਾਰਤ ਆਏ 30 ਹਜ਼ਾਰ ਹਿੰਦੂ, ਕਈਆਂ ਨੇ ਨਹੀਂ ਕੀਤੀ ‘ਘਰ ਵਾਪਸੀ’

ਜਦੋਂ ਉਹ ਕਰੀਬ 04.30 ਵਜੇ ਮੈਂ ਸ਼ੈਲਰ ’ਚੋਂ ਬਾਹਰ ਆਇਆ ਤਾਂ ਵੇਖਿਆ ਕਿ ਮੋਟਰ ਸਾਈਕਲ ਗਾਇਬ ਸੀ। ਜਿਸ ’ਤੇ ਉਸ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਖੰਗਾਲੀ ਤਾਂ ਪਤਾ ਲੱਗਾ ਕਿ ਉਸ ਦਾ ਮੋਟਰ ਸਾਈਕਲ ਗੁਰਪ੍ਰੀਤ ਸਿੰਘ ਉਰਫ਼ ਬਿੱਟੂ ਪੁੱਤਰ ਹਰੀ ਸਿੰਘ ਵਾਸੀ ਪਲਾਸੌਰ ਨੇ ਚੋਰੀ ਕੀਤਾ ਹੈ। ਜਿਸ ਬਾਰੇ ਉਸ ਨੇ ਪੁਲਸ ਨੂੰ ਸੂਚਿਤ ਕੀਤਾ। ਉੱਧਰ ਏ.ਐੱਸ.ਆਈ. ਰਾਜਪਾਲ ਸਿੰਘ ਨੇ ਦੱਸਿਆ ਕਿ ਮੋਟਰ ਸਾਈਕਲ ਚੋਰੀ ਕਰਨ ਵਾਲੇ ਗੁਰਪ੍ਰੀਤ ਸਿੰਘ ਉਰਫ਼ ਬਿੱਟੂ ਨੂੰ ਕਾਬੂ ਕਰਕੇ ਚੋਰੀ ਕੀਤਾ ਮੋਟਰ ਸਾਈਕਲ ਬਰਾਮਦ ਕਰ ਲਿਆ ਗਿਆ ਹੈ ਅਤੇ ਉਕਤ ਮੁਲਜ਼ਮ ਦੇ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Anuradha

This news is Content Editor Anuradha