ਬੇਕਾਬੂ ਹੋਈ ਮੋਟਰਸਾਈਕਲ ਰੇਹੜੀ ਦਰਖ਼ੱਤ ’ਚ ਵੱਜ ਕੇ ਪਲਟੀ, ਦੋ ਦੀ ਮੌਤ

05/05/2022 7:03:50 PM

ਚੋਹਲਾ ਸਾਹਿਬ (ਮਨਜੀਤ) - ਮੋਟਰਸਾਈਕਲ ਰੇਹੜੀ ਬੇਕਾਬੂ ਹੋ ਕੇ ਦਰੱਖ਼ਤ ਵਿਚ ਵੱਜਣ ਕਾਰਨ ਦੋ ਦੀ ਮੌਕੇ ’ਤੇ ਮੌਤ ਤੇ ਬਾਕੀ ਗੰਭੀਰ ਜ਼ਖ਼ਮੀ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਚੋਹਲਾ ਸਾਹਿਬ ਦੇ ਵਸਨੀਕ ਗੁਰਸੇਵਕ ਸਿੰਘ ਪੁੱਤਰ ਹਰਭਜਨ ਸਿੰਘ, ਪਰਮਜੀਤ ਕੌਰ ਪਤਨੀ ਗੁਰਸੇਵਕ ਸਿੰਘ, ਸੁਰਿੰਦਰਪਾਲ ਕੌਰ ਪਤਨੀ ਸਰਬਜੀਤ ਸਿੰਘ, ਮਨਦੀਪ ਕੌਰ ਪਤਨੀ ਵੀਰ ਸਿੰਘ, ਮਹਿੰਦਰ ਕੌਰ ਪਤਨੀ ਗੁਰਨਾਮ ਸਿੰਘ ਅਤੇ ਸੁਰਿੰਦਰ ਕੌਰ ਪਤਨੀ ਸਰਬਜੀਤ ਸਿੰਘ ਅਤੇ ਹਰਭਜਨ ਸਿੰਘ ਆਪਣੀ ਰਿਸ਼ਤੇਦਾਰੀ ’ਚ ਮਰਗ ਦੇ ਭੋਗ ’ਤੇ ਪਿੰਡ ਸੈਦਪੁਰ ਵਿਖੇ ਜਾ ਰਹੇ ਸਨ। 

ਪੜ੍ਹੋ ਇਹ ਵੀ ਖ਼ਬਰ: ਬਟਾਲਾ ’ਚ ਵੱਡੀ ਵਾਰਦਾਤ: ਅਣਖ ਦੀ ਖਾਤਿਰ ਪਿਓ-ਦਾਦੇ ਨੇ ਤਲਾਕਸ਼ੁਦਾ ਧੀ ਦਾ ਸਿਰ ’ਚ ਇੱਟਾਂ ਮਾਰ ਕੀਤਾ ਕਤਲ

ਉਨ੍ਹਾਂ ਦੀ ਮੋਟਰਸਾਈਕਲ ਰੇਹੜੀ 54 ਹਾਈਵੇ ਸਰਹਾਲੀ ਰੋਡ ਤੋਂ ਦਦੇਹਰ ਸਾਹਿਬ ਨੂੰ ਮੁੜੀ ਅਤੇ ਰਸਤੇ ਵਿਚ ਗੁਰਦੁਆਰਾ ਸਾਹਿਬ ਮੰਜ਼ੀ ਸਾਹਿਬ ਦੇ ਨਜ਼ਦੀਕ ਰੇਹੜੀ ਬੇਕਾਬੂ ਹੋ ਗਈ ਅਤੇ ਦਰਖ਼ੱਤ ਵਿਚ ਵੱਜ ਗਈ। ਇਸ ਕਾਰਨ ਸਾਰੇ ਗੰਭੀਰ ਜ਼ਖ਼ਮੀਆਂ ਨੂੰ ਸਰਹਾਲੀ ਹਸਪਤਾਲ ਵਿਖੇ ਐਬੂਲੈਂਸ ਰਾਹੀਂ ਲਿਆਂਦਾ ਗਿਆ, ਜਿੱਥੇ ਸੁਰਿੰਦਰਪਾਲ ਕੌਰ ਉਮਰ 62 ਸਾਲ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਭਜਨ ਸਿੰਘ ਉਮਰ 70 ਸਾਲ ਦੀ ਮੌਤ ਹੋ ਗਈ ਅਤੇ ਬਾਕੀ ਗੰਭੀਰ ਜ਼ਖ਼ਮੀਆਂ ਨੂੰ ਤਰਨਤਾਰਨ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ, ਜਿੱਥੇ ਜ਼ਖ਼ਮੀ ਜ਼ੇਰੇ ਇਲਾਜ ਹਨ। ਇਸ ਦੁੱਖਦਾਈ ਘਟਨਾ ਕਾਰਨ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ: ਉੱਜੜਿਆ ਹੱਸਦਾ-ਵੱਸਦਾ ਪਰਿਵਾਰ ,ਪਹਿਲਾਂ ਪਤੀ ਫਿਰ ਪੁੱਤ ਮਗਰੋਂ ਹੁਣ ਦੂਜੇ ਪੁੱਤ ਦੀ ਵੀ ਹੋਈ ਮੌਤ


rajwinder kaur

Content Editor

Related News