ਮੋਟਰਸਾਈਕਲ ਸਵਾਰ ਵਿਅਕਤੀ ਨੂੰ ਟਰਾਲੇ ਨੇ ਕੁਚਲਿਆ, ਮੌਤ

05/09/2018 1:54:20 PM

ਝਬਾਲ/ਬੀੜ ਸਾਹਿਬ (ਨਰਿੰਦਰ, ਲਾਲੂਘੁੰਮਣ, ਬਖਤਾਵਰ)—ਬੁੱਧਵਾਰ ਨੂੰ ਤੜਕੇ ਸਵਾ 5 ਵਜੇ ਝਬਾਲ ਚੌਂਕ 'ਚ ਵਾਪਰੇ ਦਰਦਨਾਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਇਕ ਵਿਅਕਤੀ ਨੂੰ ਟਰਾਲੇ ਵੱਲੋਂ ਕੁਚਲ ਦਿੱਤਾ ਗਿਆ। ਜ਼ਖਮੀ ਹਾਲਤ 'ਚ ਨੌਜਵਾਨ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਉਸਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਹਾਦਸੇ ਨੂੰ ਅੰਜਾਮ ਦੇਣ ਉਪਰੰਤ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਸਥਾਨ 'ਤੇ ਪੁੱਜ ਕੇ ਪੁਲਸ ਨੇ ਹਾਦਸਾ ਗ੍ਰਸਤ ਟਰਾਲਾ ਅਤੇ ਮੋਟਰਸਾਇਕਲ ਕਬਜ਼ੇ 'ਚ ਲੈ ਲਿਆ ਹੈ। ਮਾਰੇ ਗਏ ਵਿਅਕਤੀ ਦੀ ਪਛਾਣ ਸੁਰਜੀਤ ਸਿੰਘ ਪੁੱਤਰ ਵੱਸਣ ਸਿੰਘ ਵਾਸੀ ਪਿੰਡ ਰਾਮਰੌਣੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਸੁਰਜੀਤ ਸਿੰਘ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕਿ ਭਿੱਖੀਵਿੰਡ ਰੋਡ ਵਾਲੀ ਸਾਇਡ ਤੋਂ ਅੰਮ੍ਰਿਤਸਰ ਵੱਲ ਨੂੰ ਜਾ ਰਿਹਾ ਸੀ, ਸਮਾਂ ਕਰੀਬ ਸਵਾ 5 ਵਜੇ ਸਵੇਰ ਦਾ ਹੋਵੇਗਾ, ਜਦੋਂ ਉਹ ਝਬਾਲ ਚੌਂਕ 'ਚ ਪੁੱਜਾ ਤਾਂ ਅਟਾਰੀ ਰੋਡ ਵਾਲੀ ਸਾਇਡ ਤੋਂ ਆ ਰਹੇ ਇਕ ਟਰਾਲਾ ਨੰਬਰ ਆਰ.ਜੇ. 07 ਜੀ.ਏ.2977 ਵੱਲੋਂ ਚੌਂਕ ਕਰਾਸ ਕਰਦੇ ਸਮੇਂ ਲਪੇਟ 'ਚ ਲੈਦਿਆਂ ਨੌਜਵਾਨ ਦੀਆਂ ਦੋਵੇਂ ਲੱਤਾਂ ਕੁਚਲ ਦਿੱਤੀਆਂ ਗਈਆਂ। ਹਾਦਸੇ ਨੂੰ ਅੰਜਾਮ ਦੇ ਕੇ ਟਰਾਲੇ ਨੂੰ ਛੱਡ ਕੇ ਚਾਲਕ ਫਰਾਰ ਹੋ ਗਿਆ। ਗੰਭੀਰ ਹਾਲਤ 'ਚ ਜ਼ਖਮੀ ਨੌਜਵਾਨ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ। ਤਫਤੀਸੀ ਅਫਸਰ ਏ.ਐੱਸ.ਆਈ. ਹਰਸਾ ਸਿੰਘ ਨੇ ਦੱਸਿਆ ਕਿ ਹਾਦਸੇ 'ਚ ਜ਼ਖਮੀ ਨੌਜਵਾਨ ਸੁਰਜੀਤ ਸਿੰਘ ਦੀ ਮੌਤ ਹੋ ਗਈ ਹੈ। ਉਸ ਨੇ ਦੱਸਿਆ ਕਿ ਹਾਦਸਾ ਗ੍ਰਸਤ ਵਹੀਕਲ ਕਬਜ਼ੇ ਹੇਠ ਲੈ ਲਏ ਗਏ ਹਨ, ਨੌਜਵਾਨ ਦੀ ਲਾਸ਼ ਨੂੰ ਹਸਪਤਾਲ ਤੋਂ ਕਬਜ਼ੇ ਹੇਠ ਲੈ ਕੇ ਪੋਸਟਮਾਟਰਮ ਕਰਾਇਆ ਜਾ ਰਿਹਾ ਹੈ। ਜਦੋਂ ਕੇ ਟਰਾਲਾ ਚਾਲਕ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।