ਮੋਬਾਇਲ ਵਿੰਗ ਦਾ ਟੈਕਸ ਚੋਰਾਂ ’ਤੇ ਭਾਰੀ ਦਬਾਅ, 7. 5 ਲੱਖ ਵਸੂਲਿਆ ਜੁਰਮਾਨਾ

01/28/2021 1:56:05 PM

ਅੰਮ੍ਰਿਤਸਰ (ਇੰਦਰਜੀਤ) - ਅੰਮ੍ਰਿਤਸਰ ਰੇਂਜ ’ਚ ਟੈਕਸ ਚੋਰੀ ’ਤੇ ਪੂਰਾ ਦਬਾਅ ਪਾਉਂਦਿਆਂ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਮੋਬਾਇਲ ਵਿੰਗ ਨੇ ਪਿਛਲੇ ਦੋ ਦਿਨਾਂ ’ਚ ਕਈ ਵਾਹਨਾਂ ਨੂੰ ਘੇਰਦੇ ਹੋਏ ਭਾਰੀ ਜੁਰਮਾਨੇ ਕੀਤੇ ਹਨ। ਇਸ ਦੋ-ਤਿੰਨ ਦਿਨਾਂ ਦੀ ਕੜੀ ’ਚ ਮੋਬਾਇਲ ਵਿੰਗ ਨੇ ਪਹਿਲਾਂ ਦੀ ਤਰ੍ਹਾਂ ਸੰਯੁਕਤ ਆਪ੍ਰੇਸ਼ਨ ’ਚ ਇਹ ਕਾਰਵਾਈ ਕੀਤੀ ਹੈ। ਇਸ ’ਚ ਅੰਮ੍ਰਿਤਸਰ ਤੋਂ ਇਲਾਵਾ ਅੰਮ੍ਰਿਤਸਰ-ਜਲੰਧਰ ਰੋਡ , ਅੰਮ੍ਰਿਤਸਰ-ਬਟਾਲਾ ਰੋਡ ਦੇ ਨਾਲ-ਨਾਲ ਦਿਹਾਤੀ ਖੇਤਰ ਸ਼ਾਮਲ ਹਨ, ਜਿੱਥੇ ਮੋਬਾਇਲ ਵਿੰਗ ਨੇ ਬਰਾਬਰ ਨਾਕੇਬੰਦੀ ਦਾ ਦਬਾਅ ਬਣਾਈ ਰੱਖਿਆ। ਕੁੱਲ ਮਿਲਾ ਕੇ ਮੋਬਾਇਲ ਵਿੰਗ ’ਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ’ਚ 7. 5 ਲੱਖ ਰੁਪਏ ਜੁਰਮਾਨਾ ਵਸੂਲ ਕੀਤਾ ਹੈ।

ਪੜ੍ਹੋ ਇਹ ਵੀ ਖ਼ਬਰ - ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਦਾ ਪਰਿਵਾਰ ਹੋਇਆ ਰੂਪੋਸ਼

ਮੋਬਾਇਲ ਵਿੰਗ ਦੀ ਕਾਰਵਾਈ ਬਾਰੇ ਪਤਾ ਲੱਗਾ ਹੈ ਕਿ 2 ਦਿਨ ਪਹਿਲਾਂ ਇਕ ਵਾਹਨ ਨੂੰ ਘੇਰਦੇ ਹੋਏ ਉਸ ’ਤੇ ਸਵਾ 4 ਲੱਖ ਰੁਪਏ ਜੁਰਮਾਨਾ ਕੀਤਾ, ਜਦੋਂਕਿ ਇਸਦੇ ਨਾਲ ਕੁਝ ਹੋਰ ਗੱਡੀਆਂ ’ਤੇ 75 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਇਸ ਤਰ੍ਹਾਂ ਮੋਬਾਇਲ ਵਿੰਗ ਦੀਆਂ ਸੰਯੁਕਤ ਟੀਮਾਂ, ਜਿਨ੍ਹਾਂ ’ਚ ਕੁਲਬੀਰ ਸਿੰਘ, ਮਹੇਸ਼ ਗੁਪਤਾ, ਮਧੁ ਸੂਦਨ ਸਾਰੇ (ਈ.ਟੀ.ਓ.) ਦੇ ਨਾਲ ਸੀਨੀਅਰ ਇੰਸਪੈਕਟਰ ਰਾਜੀਵ ਮਰਵਾਹਾ, ਅਸ਼ਵਨੀ ਕੁਮਾਰ, ਦਿਨੇਸ਼ ਕੁਮਾਰ, ਸੀਤਾ ਅਟਵਾਲ ਅਤੇ ਸੁਰੱਖਿਆ ਜਵਾਨ ਸ਼ਾਮਲ ਸਨ, ਨੇ ਅਗਲੀ ਕਾਰਵਾਈ ’ਚ ਲੋਹੇ ਦੇ ਸਰੀਏ ਨਾਲ ਭਰੇ ਟਰੱਕ ’ਤੇ 2 ਲੱਖ ਰੁਪਏ ਜੁਰਮਾਨਾ ਪਾਇਆ।

ਪੜ੍ਹੋ ਇਹ ਵੀ ਖ਼ਬਰ - ਕਿਸਾਨੀ ਅੰਦੋਲਨ ’ਚ ਗਏ ਤਰਨਤਾਰਨ ਜ਼ਿਲ੍ਹੇ ਦੇ ਨੌਜਵਾਨ ਕਰਨਬੀਰ ਸਿੰਘ ਦੀ ਮੌਤ 

ਦੱਸਿਆ ਜਾ ਰਿਹਾ ਹੈ ਕਿ ਇਹ ਟਰੱਕ ਮੰਡੀ ਗੋਬਿੰਦਗੜ੍ਹ ਤੋਂ ਆਇਆ ਸੀ, ਜਿਸਨੂੰ ਈਸਟ ਮੋਹਨ ਨਗਰ ਦੇ ਇਕ ਪਾਸਰ ਨੇ ਅੰਮ੍ਰਿਤਸਰ ਦੇ ਨਜ਼ਦੀਕੀ ਖੇਤਰਾਂ ’ਚ ਭੇਜਣਾ ਸੀ ਪਰ ਮੋਬਾਇਲ ਵਿੰਗ ਨੇ ਬੀਤੇ ਦਿਨ ਸਵੇਰੇ ਇਸ ਨੂੰ ਮਾਨਾਂਵਾਲਾ ਨਜ਼ਦੀਕ ਘੇਰ ਲਿਆ। ਫੜੇ ਜਾਣ ’ਤੇ ਇਸਦਾ ਮਾਲਿਕ ਟੈਕਸ ਸਬੰਧੀ ਸਹੀ ਦਸਤਾਵੇਜ਼ ਨਹੀਂ ਪੇਸ਼ ਕਰ ਸਕਿਆ। ਦੂਜੇ ਪਾਸੇ ਪਿਛਲੇ ਦਿਨਾਂ ’ਚ ਫੜੇ ਗਏ ਸਾਮਾਨ ’ਚ ਮੋਬਾਇਲ ਦੇ ਮਹੱਤਵਪੂਰਨ ਪਾਰਟਸ ਅਤੇ ਅਸੈੱਸਰੀ ਨਾਲ ਸਬੰਧਤ ਮਾਮਲਾ ਅਜੇ ਪੈਂਡਿੰਗ ਹੈ, ਜਿਸ ’ਤੇ ਟੈਕਸ ਅਤੇ ਪੈਨਲਟੀ ਬਾਕੀ ਹੈ। ਰੇਲਵੇ ਲਿੰਕ ਰੋਡ ਦੇ ਇਕ ਵਿਕ੍ਰੇਤਾ ਦੇ ਨਾਂ ਤੋਂ ਫੜੇ ਗਏ ਮੋਬਾਇਲ ਪਾਰਟਸ ’ਚ ਕਾਫ਼ੀ ਮਹਿੰਗਾ ਸਾਮਾਨ ਦੱਸਿਆ ਜਾ ਰਿਹਾ ਹੈ ਪਰ ਇਸਦਾ ਬਿੱਲ ਕਾਫ਼ੀ ਘੱਟ ਹੋਣ ਦੀ ਮੁਖ਼ਬਰੀ ਵਿਭਾਗ ਨੂੰ ਮਿਲੀ। ਮੋਬਾਇਲ ਵਿੰਗ ਇਸਦੀ ਜਾਂਚ ਕਰ ਰਿਹਾ ਹੈ। ਇਸ ’ਤੇ ਲੱਖਾਂ ਦੀ ਪੈਨਲਟੀ ਬਣ ਸਕਦੀ ਹੈ।

ਪੜ੍ਹੋ ਇਹ ਵੀ ਖ਼ਬਰ - ਮਜੀਠਾ ’ਚ ਵੱਡੀ ਵਾਰਦਾਤ : ਪੈਸਿਆਂ ਦੇ ਲੈਣ-ਦੇਣ ਕਾਰਨ 2 ਦੋਸਤਾਂ ਦਾ ਬੇਰਹਿਮੀ ਨਾਲ ਕਤਲ

ਟੈਕਸ ਮਾਫੀਆ ਨੇ ਬਦਲੇ ਰੂਟ
ਪਤਾ ਲੱਗਾ ਹੈ ਕਿ ਜਿਵੇਂ-ਜਿਵੇਂ ਮੋਬਾਇਲ ਵਿੰਗ ਟੈਕਸ ਚੋਰਾਂ ’ਤੇ ਆਪਣਾ ਦਬਾਅ ਬਣਾ ਰਿਹਾ ਹੈ, ਦੂਜੇ ਪਾਸੇ ਟੈਕਸ ਮਾਫੀਆ ਵੀ ਆਪਣੇ ਰੂਟ ਬਦਲ ਰਿਹਾ ਹੈ। ਪਹਿਲਾਂ ਜਿੱਥੇ ਦਿੱਲੀ-ਅੰਮ੍ਰਿਤਸਰ ਵਾਇਆ ਜੀ. ਟੀ. ਰੋਡ ਮਾਲ ਆਉਂਦਾ-ਜਾਂਦਾ ਸੀ, ਉੱਥੇ ਹੀ ਹੁਣ ਕਈ ਰੂਟ ਬਦਲੇ ਹਨ, ਜੋ ਫਿਲਹਾਲ ਮੋਬਾਇਲ ਵਿੰਗ ਲਈ ਚੁਨੌਤੀ ਬਣੇ ਹੋਏ ਹਨ। ਸੰਪਰਕ ਕਰਨ ’ਤੇ ਮੋਬਾਇਲ ਵਿੰਗ ਦੇ ਅਧਿਕਾਰੀ ਡਾ. ਮਧੂ ਸੂਦਨ ਨੇ ਦੱਸਿਆ ਕਿ ਟੈਕਸ ਚੋਰਾਂ ਖ਼ਿਲਾਫ਼ ਵਿਭਾਗ ਦੀ ਮੁਹਿੰਮ ਜਾਰੀ ਰਹੇਗੀ ।

ਪੜ੍ਹੋ ਇਹ ਵੀ ਖ਼ਬਰ - ਸ਼ਾਰਟ ਸਰਕਟ ਕਾਰਨ ਬਿਰਧ ਆਸ਼ਰਮ ’ਚ ਲੱਗੀ ਅੱਗ, 75 ਸਾਲਾ ਬਜ਼ੁਰਗ ਦੀ ਮੌਤ, ਪਤਨੀ ਝੁਲਸੀ

rajwinder kaur

This news is Content Editor rajwinder kaur