ਸਰਹੱਦ ਪਾਰ : ਲਾਪਤਾ ਹਿੰਦੂ ਮੁੰਡੇ ਦੀ ਦਰੱਖ਼ਤ ਨਾਲ ਲਟਕਦੀ ਮਿਲੀ ਲਾਸ਼, ਫੈਲੀ ਸਨਸਨੀ

08/09/2022 10:56:00 AM

ਗੁਰਦਾਸਪੁਰ/ਕਰਾਚੀ (ਵਿਨੋਦ) - ਲਾਪਤਾ 15 ਸਾਲਾ ਨੌਜਵਾਨ ਰਮੇਸ਼ ਕੁਮਾਰ ਦੀ ਲਾਸ਼ ਬੀਤੇ ਦਿਨ ਦੁਪਹਿਰ ਦੇ ਸਮੇਂ ਸਾਦੀ ਟਾਊਨ ਦੇ ਕੋਲ ਇਕ ਨਿੰਮ ਦੇ ਦਰੱਖ਼ਤ ਨਾਲ ਲਟਕਦੀ ਹੋਈ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਲਾਸ਼ ਇਸ ਹਾਲਤ ’ਚ ਮਿਲਣ ’ਤੇ ਹਿੰਦੂ ਫਿਰਕੇ ਦੇ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ: ਗੁਰਜੀਤ ਕੌਰ ਨੇ ਬਚਪਨ 'ਚ ਛੱਡ ਦਿੱਤਾ ਸੀ ਘਰ, ਜਾਣੋ ਤਮਗਾ ਜੇਤੂ ਹਾਕੀ ਖਿਡਾਰਨ ਦੀ ਸੰਘਰਸ਼ਮਈ ਕਹਾਣੀ

ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਕਰਾਚੀ ਵਾਸੀ ਰਮੇਸ਼ ਕੁਮਾਰ ਪੁੱਤਰ ਰਾਮ ਲਾਲ ਅਚਾਨਕ ਲਾਪਤਾ ਹੋ ਗਿਆ ਸੀ। ਉਸ ਦੇ ਗੁੰਮ ਹੋਣ ਸਬੰਧੀ ਸ਼ਿਕਾਇਤ ਸ਼ਨੀਵਾਰ ਨੂੰ ਹੀ ਸੱਚਲ ਪੁਲਸ ਸਟੇਸ਼ਨ ’ਚ ਦਿੱਤੀ ਗਈ ਸੀ। ਬੀਤੇ ਦਿਨ ਦੁਪਹਿਰ ਨੂੰ ਰਮੇਸ਼ ਦੀ ਲਾਸ਼ ਸਾਦੀ ਟਾਊਨ ਦੇ ਕੋਲ ਇਕ ਨਿੰਮ ਦੇ ਦਰੱਖਤ ਨਾਲ ਲਟਕਦੀ ਹੋਈ ਮਿਲੀ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਰਮੇਸ਼ ਦੀ ਲਾਸ਼ ’ਤੇ ਸੱਟਾਂ ਦੇ ਨਿਸ਼ਾਨ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਸ ਨਾਲ ਕੁੱਟਮਾਰ ਕਰਨ ਤੋਂ ਬਾਅਦ ਹੱਤਿਆ ਕਰ ਕੇ ਲਾਸ਼ ਨੂੰ ਦਰੱਖਤ ’ਤੇ ਲਟਕਾ ਕੇ ਆਤਮ ਹੱਤਿਆ ਦਾ ਕੇਸ ਬਣਾਇਆ ਜਾ ਰਿਹਾ ਹੈ, ਜਦਕਿ ਇਹ ਹੱਤਿਆ ਦਾ ਕੇਸ ਹੈ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲੀ ਨਵ-ਜਨਮੀ ਬੱਚੀ ਦੀ ਲਾਸ਼


rajwinder kaur

Content Editor

Related News