ਬਟਾਲਾ : ਸੁੰਨਸਾਨ ਜਗ੍ਹਾ ਤੋਂ ਮਿਲੀ ਲਾਪਤਾ ਨੌਜਵਾਨ ਦੀ ਲਾਸ਼

03/20/2022 5:10:32 PM

ਬਟਾਲਾ (ਜ. ਬ., ਗੋਰਾਇਆ, ਜ਼ੀਸ਼ਾਨ) : ਬੀਤੇ ਦਿਨੀਂ ਲਾਪਤਾ ਹੋਏ ਇਕ ਨੌਜਵਾਨ ਦੀ ਸੁੰਨਸਾਨ ਜਗ੍ਹਾ ਤੋਂ ਭੇਤਭਰੇ ਹਾਲਾਤ ’ਚ ਲਾਸ਼ ਮਿਲਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਧਰਮਪਾਲ ਪ੍ਰੇਮੀ ਨੇ ਦੱਸਿਆ ਕਿ ਉਸ ਦਾ ਲੜਕਾ ਨਰੇਸ਼ ਕੁਮਾਰ ਬੀਤੀ 15 ਮਾਰਚ ਨੂੰ ਘਰੋਂ ਸਕੂਟਰੀ ’ਤੇ ਬਾਜ਼ਾਰ ਗਿਆ ਸੀ ਪਰ ਕਾਫੀ ਦੇਰ ਹੋਣ ਤੋਂ ਬਾਅਦ ਵੀ ਜਦ ਘਰ ਨਾ ਪਰਤਿਆ ਤਾਂ ਅਸੀਂ ਉਸ ਦੀ ਆਪਣੇ ਰਿਸ਼ਤੇਦਾਰਾਂ ਅਤੇ ਸੱਜਣਾਂ/ਮਿੱਤਰਾਂ ਦੇ ਘਰ ਕਾਫੀ ਤਲਾਸ਼ ਕੀਤੀ ਪਰ ਉਹ ਨਹੀਂ ਮਿਲਿਆ। ਇਸ ਤੋਂ ਬਾਅਦ ਅਸੀਂ ਬੀਤੀ 19 ਮਾਰਚ ਨੂੰ ਥਾਣਾ ਕਾਦੀਆਂ ਵਿਖੇ ਜਾ ਕੇ ਪੁਲਸ ਨੂੰ ਲਿਖਤੀ ਸ਼ਿਕਾਇਤ ’ਚ ਦਿੱਤੀ।

ਇਹ ਵੀ ਪੜ੍ਹੋ : UK ਭੇਜਣ ਦੇ ਨਾਂ 'ਤੇ ਟ੍ਰੈਵਲ ਏਜੰਟ ਨੇ ਮਾਰੀ 25 ਲੱਖ ਤੋਂ ਵੱਧ ਦੀ ਠੱਗੀ, ਦੁਖੀ ਹੋ ਵਿਅਕਤੀ ਨੇ ਕੀਤੀ ਖੁਦਕੁਸ਼ੀ

ਉਧਰ ਇਹ ਵੀ ਪਤਾ ਲੱਗਾ ਹੈ ਕਿ ਬੀਤੀ ਰਾਤ ਕਰੀਬ 9 ਵਜੇ ਭੇਤਭਰੇ ਹਾਲਾਤ ’ਚ ਉਕਤ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ ਨੂੰ ਪੁਲਸ ਨੇ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਬਟਾਲਾ ’ਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਫਿਲਹਾਲ ਪੁਲਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਘਰ ਦੀ ਛੱਤ ਤੋਂ ਗਰਿੱਲਾਂ ਸਣੇ ਹੇਠਾਂ ਡਿੱਗਾ 7 ਸਾਲਾ ਬੱਚਾ

Gurminder Singh

This news is Content Editor Gurminder Singh