ਟ੍ਰੇਨਿੰਗ ਦੌਰਾਨ ਡੈਮ ਦੀ ਝੀਲ ''ਚ ਡੁੱਬਿਆ ਫੌਜੀ, ਭਾਲ ਜਾਰੀ

02/04/2020 8:33:09 PM

ਪਠਾਨਕੋਟ, (ਮਨਿੰਦਰ, ਸ਼ਾਰਦਾ)— ਫੌਜ ਦੇ ਜਵਾਨ ਦੀ ਰਣਜੀਤ ਸਾਗਰ ਡੈਮ ਦੀ ਝੀਲ 'ਚ ਟ੍ਰੇਨਿੰਗ ਦੌਰਾਨ ਡੁੱਬਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਰਜੀਵ ਕੁਮਾਰ (23) ਪੁੱਤਰ ਰਾਮ ਕ੍ਰਿਸ਼ਨ ਵਾਸੀ ਕੁੰਨ੍ਹਾ ਜ਼ਿਲ੍ਹਾ ਮੰਡੀ ਮਾਮੂਨ ਕੈਂਟ ਸਥਿਤ 26 ਪੰਜਾਬ ਰੈਜੀਮੈਂਟ 'ਚ ਬਤੌਰ ਸਿਪਾਹੀ ਤਾਇਨਾਤ ਸੀ ਤੇ ਤੈਰਾਕੀ ਦੀ ਟ੍ਰੇਨਿੰਗ ਲਈ ਰਣਜੀਤ ਸਾਗਰ ਝੀਲ 'ਚ ਟੀਮ ਨਾਲ ਆਇਆ ਹੋਇਆ ਸੀ। ਇਸੇ ਦੌਰਾਨ ਸ਼ਾਮ ਨੂੰ ਅਚਾਨਕ ਉਨ੍ਹਾਂ ਦੀ ਕਿਸ਼ਤੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਝੀਲ 'ਚ ਡੁੱਬ ਗਿਆ। ਫੌਜ ਦੀ ਗੋਤਾਖੋਰ ਟੀਮ ਵੱਲੋਂ ਝੀਲ 'ਚ ਡੁੱਬੇ ਜਵਾਨ ਨੂੰ ਲੱਭਣ ਦੀ ਕੋਸ਼ਿਸ਼ ਜਾਰੀ ਹੈ।
ਇਸ ਸਬੰਧੀ ਥਾਣਾ ਧਾਰਕਲਾਂ ਦੇ ਮੁਖੀ ਇੰਸਪੈਕਟਰ ਅਸ਼ਵਨੀ ਕੁਮਾਰ ਨੇ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸਬੰਧੀ ਸੂਚਨਾ ਪ੍ਰਾਪਤ ਹੋਈ ਹੈ। ਪੁਲਸ ਅਤੇ ਫੌਜ ਦੇ ਗੋਤਾਖੋਰ ਦੀ ਟੀਮ ਝੀਲ 'ਚ ਲਾਪਤਾ ਜਵਾਨ ਰਜੀਵ ਕੁਮਾਰ ਨੂੰ ਭਾਲ ਰਹੀ ਹੈ ਪਰ ਸਾਢੇ 7 ਵਜੇ ਤੱਕ ਝੀਲ 'ਚ ਜਵਾਨ ਦਾ ਕੋਈ ਸੁਰਾਗ ਨਹੀਂ ਮਿਲਿਆ।


KamalJeet Singh

Content Editor

Related News