ਤੇਜ਼ ਰਫਤਾਰ ਮਾਰੂਤੀ ਕਾਰ ਨੇ ਮੋਟਰਸਾਈਕਲ ਚਾਲਕ ਨੌਜਵਾਨ ਨੂੰ ਮਾਰੀ ਟੱਕਰ, ਹੋਈ ਮੌਤ

07/17/2022 2:32:59 PM

ਬਟਾਲਾ (ਸਾਹਿਲ)- ਇਕ ਤੇਜ਼ ਰਫ਼ਤਾਰ ਮਾਰੂਤੀ ਕਾਰ ਦੀ ਟੱਕਰ ਵੱਜਣ ਨਾਲ ਮੋਟਰਸਾਈਕਲ ਚਾਲਕ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਕੁਲਵੰਤ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਕੋਟਲੀ ਸੂਰਤ ਮੱਲ੍ਹੀ ਨੇ ਲਿਖਵਾਇਆ ਕਿ ਬੀਤੀ 15 ਜੁਲਾਈ ਦੀ ਰਾਤ 8.30 ਵਜੇ ਦੇ ਕਰੀਬ ਮੇਰਾ 22 ਸਾਲਾ ਲੜਕਾ ਗਗਨਦੀਪ ਸਿੰਘ ਆਪਣੇ ਪਲਟੀਨਾ ਮੋਟਰਸਾਈਕਲ ਨੰ.ਪੀ.ਬੀ. 06 ਏ.ਐਕਸ. 7434 ’ਤੇ ਸਵਾਰ ਹੋ ਕੇ ਅਤੇ ਮੈਂ ਆਪਣੇ ਮੋਟਰਸਾਈਕਲ ਨੰ.ਪੀ.ਬੀ.58ਬੀ.1153 ’ਤੇ ਆਪਣੇ ਭਤੀਜੇ ਕੁਲਵਿੰਦਰ ਸਿੰਘ ਪੁੱਤਰ ਮਨੋਹਰ ਸਿੰਘ ਵਾਸੀ ਕੋਟਲੀ ਸੂਰਤ ਮੱਲ੍ਹੀ ਨਾਲ ਇਸਦੇ ਪਿੱਛੇ-ਪਿੱਛੇ ਜਾ ਰਹੇ ਸਨ। 

ਜਦੋਂ ਗਗਨਦੀਪ ਪਿੰਡ ਖੈਹਿਰਾ ਸੁਲਤਾਨ ਤੋਂ ਕੋਟਲੀ ਸੂਰਤ ਮੱਲ੍ਹੀ ਵੱਲ ਮੁੜਨ ਲੱਗ ਤਾਂ ਇਸੇ ਦੌਰਾਨ ਗਲਤ ਸਾਈਡ ਤੋਂ ਆਈ ਇਕ ਤੇਜ਼ ਰਫ਼ਤਾਰ ਮਾਰੂਤੀ ਕਾਰ ਨੰ.ਪੀ.ਬੀ.37ਏ.4872 ਜਿਸ ਨੂੰ ਵਿਜੈ ਮਸੀਹ ਪੁੱਤਰ ਯੂਸਫ ਮਸੀਹ ਵਾਸੀ ਵਾਰਡ ਨੰ.1 ਫਤਿਹਗੜ੍ਹ ਚੂੜੀਆਂ ਚਲਾ ਰਿਹਾ ਸੀ, ਨੇ ਲਿਆ ਕੇ ਮੇਰੇ ਉਕਤ ਲੜਕੇ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਸਿੱਟੇ ਵਜੋ ਮੁੰਡੇ ਦੀ ਮੌਕੇ ’ਤੇ ਮੌਤ ਹੋ ਗਈ। ਉਕਤ ਮਾਮਲੇ ਸਬੰਧੀ ਐੱਸ.ਆਈ ਬਲਰਾਜ ਸਿੰਘ ਨੇ ਕਾਰਵਾਈ ਕਰਦਿਆਂ ਥਾਣਾ ਕੋਟਲੀ ਸੂਰਤ ਮੱਲ੍ਹੀ ਵਿਖੇ ਬਣਦੀਆਂ ਧਾਰਾਵਾਂ ਹੇਠ ਕਾਰ ਚਾਲਕ ਵਿਜੈ ਮਸੀਹ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।


rajwinder kaur

Content Editor

Related News