ਪਤੀ-ਪਤਨੀ ’ਚ ਤਕਰਾਰ : ਪੁਲਸ ਦੀ ਢਿੱਲੀ ਕਾਰਗੁਜ਼ਾਰੀ ’ਤੇ ਘੇਰਿਆ ਥਾਣਾ ਮਜੀਠਾ ਰੋਡ

01/12/2019 5:45:36 AM

ਅੰਮ੍ਰਿਤਸਰ, (ਜ. ਬ.)- ਮਜੀਠਾ ਰੋਡ ਥਾਣੇ ਅਧੀਨ ਪੈਂਦੇ ਖੇਤਰ ਮੈਡੀਕਲ ਐਨਕਲੇਵ ਨੇਡ਼ੇ ਨਵ-ਵਿਆਹੇ ਪਤੀ-ਪਤਨੀ ਦੀ ਆਪਸੀ ਤਕਰਾਰ ਕਾਰਨ ਲਡ਼ਕਾ ਪਰਿਵਾਰ  ਨੇ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਥਾਣੇ ਅੱਗੇ ਰੋਸ ਧਰਨਾ ਦਿੱਤਾ। ਧਰਨਾਕਾਰੀਆਂ ਨੇ ਆਵਾਜਾਈ ਨੂੰ ਪ੍ਰਭਾਵਿਤ ਕਰਦਿਆਂ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਖਿਲਾਫ ਆਪਣੀ ਭਡ਼ਾਸ ਕੱਢੀ।
ਕੀ ਸੀ ਮਾਮਲਾ : ਪੁਲਸ ਸੂਤਰਾਂ ਮੁਤਾਬਿਕ ਮੈਡੀਕਲ ਐਨਕਲੇਵ ਵਾਸੀ ਦਿਨੇਸ਼ ਕੁਮਾਰ ਦਾ ਵਿਆਹ ਨਿਊ ਗ੍ਰੀਨ ਫੀਲਡ ਵਾਸੀ ਆਤਮਾ ਨਾਂ ਦੀ ਲਡ਼ਕੀ ਨਾਲ ਇਕ ਮਹੀਨਾ ਪਹਿਲਾਂ 12 ਦਸੰਬਰ 2018 ਨੂੰ ਹੋਇਆ ਸੀ। ਆਪਸੀ ਤਕਰਾਰ ਕਾਰਨ ਲਡ਼ਕੀ ਆਪਣੇ ਪੇਕੇ ਘਰ ਚਲੀ ਗਈ, ਅੱਜ ਸਵੇਰੇ ਲਡ਼ਕੀ ਦੇ ਪਰਿਵਾਰ ਵਾਲੇ ਸਾਮਾਨ ਲੈਣ ਪੁੱਜੇ ਸਨ। ਦਿਨੇਸ਼ ਦੇ ਪਰਿਵਾਰ ਨੇ ਇਸ ਮਾਮਲੇ ਨੂੰ ਮਿਲ-ਬੈਠ ਕੇ ਸੁਲਝਾਉਣ ਦਾ ਹਵਾਲਾ ਦਿੰਦਿਆਂ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਲਡ਼ਕੀ ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਦੇ ਘਰ ਦਾਖਲ ਹੋ ਕੇ ਹਮਲਾ ਕੀਤਾ। ਉਨ੍ਹਾਂ ਵੱਲੋਂ ਪੁਲਸ ਨੂੰ ਇਤਲਾਹ ਦੇਣ ਦੇ ਬਾਵਜੂਦ ਪੁਲਸ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਰੋਹ ’ਚ ਆਏ ਲਡ਼ਕੇ ਦੇ ਪਰਿਵਾਰ ਵਾਲਿਅਾਂ ਨੇ ਵਾਲਮੀਕਿ ਸਮਾਜ ਦੇ ਇਕ ਸੰਗਠਨ ਨਾਲ ਮਿਲ ਕੇ ਥਾਣਾ ਮਜੀਠਾ ਰੋਡ ਦੇ ਬਾਹਰ ਰੋਸ ਧਰਨਾ ਦਿੰਦਿਆਂ ਆਵਾਜਾਈ ਨੂੰ ਪ੍ਰਭਾਵਿਤ ਕੀਤਾ।

 ਪਤੀ-ਪਤਨੀ ਦੀ ਆਪਸੀ ਤਕਰਾਰ ਸਬੰਧੀ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ, ਮੁਕੰਮਲ ਜਾਂਚ ਮਗਰੋਂ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।  
–ਸਰਬਜੀਤ ਸਿੰਘ ਬਾਜਵਾ,
ਏ. ਸੀ. ਪੀ. ਨਾਰਥ