10 ਦਿਨ ਪਹਿਲਾਂ ਹੋਇਆ ਸੀ ਵਿਆਹ, ਕੁੜੀ ਨੇ ਪਰਿਵਾਰ ਨਾਲ ਮਿਲ ਕੀਤੀ ਪਤੀ ਦੀ ਕੀਤੀ ਕੁੱਟਮਾਰ

05/09/2021 3:35:52 PM

ਅੰਮ੍ਰਿਤਸਰ (ਅਨਜਾਣ) - ਰਿਸ਼ੀ ਵਿਹਾਰ ਮਜੀਠਾ ਰੋਡ ਵਿਖੇ ਵਿਸ਼ਾਲ ਨਾਮ ਦੇ ਮੁੰਡੇ ਵੱਲੋਂ ਉਸਦੇ ਸਹੁਰਿਆਂ ਵੱਲੋਂ ਮਾਰਕੁਟਾਈ ਕੀਤੇ ਜਾਣ ਦੇ ਦੋਸ਼ ਲਗਾਏ ਗਏ ਹਨ। ਵਿਸ਼ਾਲ ਨੇ ਦੱਸਿਆ ਕਿ ਹਾਲੇ ਦੱਸ ਦਿਨ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਹੈ। ਉਸਨੇ ਕਿਹਾ ਕਿ ਮੇਰੀ ਤੇ ਮੇਰੀ ਘਰਵਾਲੀ ਦੋਵਾਂ ਦਾ ਇਹ ਦੂਜਾ ਵਿਆਹ ਹੈ। ਮੇਰਾ ਪਹਿਲਾਂ ਮੁੰਡਾ ਹੈ ਅਤੇ ਉਸ ਦੀ ਇਕ ਧੀ। ਉਸਨੇ ਕਿਹਾ ਕਿ ਬੀਤੀ ਰਾਤ ਮੇਰਾ ਮੇਰੀ ਘਰਵਾਲੀ ਨਾਲ ਮਾਮੂਲੀ ਗੱਲ ਕਰਕੇ ਝਗੜਾ ਹੋ ਗਿਆ। ਮੇਰੀ ਪਤਨੀ ਨੇ ਆਪਣੇ ਪੇਕੇ ਪਰਿਵਾਰ ਨੂੰ ਸਵੇਰੇ ਫੋਨ ਕਰ ਕੇ ਬੁਲਾ ਲਿਆ, ਜਿਨ੍ਹਾਂ ਨੇ ਪਹਿਲਾਂ ਮੇਰੇ ਘਰ ਦੇ ਬਾਹਰ ਮੇਰੀ ਮਾਰਕੁਟਾਈ ਕੀਤੀ ਤੇ ਫੇਰ ਅੰਦਰ ਆ ਕੇ ਗਹਿਣਾ ਗੱਠਾ ਤੇ ਪੈਸੇ ਲੈ ਗਏ। 

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 5 ਭੈਣਾਂ ਦੇ ਇਕਲੌਤੇ ਭਰਾ ਦੀ ਸਤਲੁਜ ’ਚ ਡੁੱਬਣ ਕਾਰਨ ਹੋਈ ‘ਮੌਤ’, ਘਰ ’ਚ ਪਿਆ ਚੀਕ ਚਿਹਾੜਾ

ਪੀੜਤ ਨੇ ਕਿਹਾ ਕਿ ਮੇਰੇ ਸਹੁਰੇ ਪਰਿਵਾਰ ਨੇ ਮੇਰੀ, ਮੇਰੀ ਮਾਤਾ ਤੇ ਬੱਚੇ ਦੀ ਵੀ ਮਾਰਕੁਟਾਈ ਕੀਤੀ। ਉਹ ਮੇਰੇ ਪੈਸੇ ਅਤੇ ਗਹਿਣੇ ਵੀ ਲੈ ਗਏ ਹਨ। ਉਸਨੇ ਮੰਗ ਕਰਦਿਆਂ ਕਿਹਾ ਕਿ ਮੇਰੇ ਸਹੁਰੇ ਪ੍ਰੀਵਾਰ ਵਾਲੇ ਮੈਨੂੰ ਧਮਕੀਆਂ ਦੇ ਰਹੇ ਹਨ। ਉਸਨੇ ਪੁਲਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਮੇਰੇ ਸਹੁਰੇ ਪ੍ਰੀਵਾਰ ਵੱਲੋਂ ਮੇਰੀ ਤੇ ਮੇਰੇ ਪ੍ਰੀਵਾਰ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ।

ਪੜ੍ਹੋ ਇਹ ਵੀ ਖਬਰ ਵਿਆਹ ਕਰਵਾ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ

ਕੀ ਕਹਿੰਦੇ ਨੇ ਕੁੜੀ ਦੇ ਪ੍ਰੀਵਾਰ ਵਾਲੇ :
ਇਸ ਸਬੰਧ ’ਚ ਜਦੋਂ ਕੁੜੀ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਸ਼ਾਲ ਨੇ ਬੀਤੀ ਰਾਤ ਸਾਡੀ ਕੁੜੀ ਦੀ ਮਾਰਕੁਟਾਈ ਕੀਤੀ, ਜਿਸ ਕਾਰਨ ਉਸਦੀ ਬਾਂਹ ‘ਤੇ ਸੱਟ ਲੱਗੀ ਹੈ।

ਪੜ੍ਹੋ ਇਹ ਵੀ ਖ਼ਬਰ -  ਅਹਿਮ ਖ਼ਬਰ : ਕੋਰੋਨਾ ਵੈਕਸੀਨ ਨਾ ਲਵਾਉਣ ’ਤੇ ਇਨ੍ਹਾਂ ਮੁਲਾਜ਼ਮਾਂ ਨੂੰ ਹੁਣ ਨਹੀਂ ਮਿਲੇਗੀ ‘ਤਨਖ਼ਾਹ’

ਤਫ਼ਤੀਸ਼ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ : ਏ.ਐੱਸ.ਆਈ
ਸਦਰ ਥਾਣਾ ਪੁਲਸ ਚੌਂਕੀ ਮਾਈ ਭਾਗੋ ਮਜੀਠਾ ਰੋਡ ਦੇ ਏ.ਐੱਸ.ਆਈ. ਸਤਪਾਲ ਸਿੰਘ, ਜੋ ਮੌਕੇ ’ਤੇ ਮੁੰਡੇ ਦੇ ਘਰ ਬਿਆਨ ਲੈਣ ਆਏ ਸਨ, ਨੇ ਕਿਹਾ ਕਿ ਕੁੜੀ ਦੇ ਘਰ ਵਾਲਿਆਂ ਨੇ ਸਾਡੇ ਕੋਲੋਂ ਡਾਟ ਕਟਾਈ ਹੈ। ਕੁੜੀ ਦੇ ਸੱਟਾਂ ਲੱਗੀਆਂ ਹਨ, ਜੋ ਇਸ ਵੇਲੇ ਜ਼ੇਰੇ ਇਲਾਜ ਹੈ। ਮੁੰਡੇ ਦੇ ਵੀ ਸੱਟਾਂ ਲੱਗੀਆਂ ਹਨ। ਉਨ੍ਹਾਂ ਨੇ ਕਿਹਾ ਕਿ ਦੋਵਾਂ ਧਿਰਾਂ ਦੀ ਗੱਲਬਾਤ ਸੁਣ ਲਈ ਹੈ ਅਤੇ ਵਿਸ਼ਾਲ ਦੇ ਘਰ ਦੀਆਂ ਵੀਡੀਓ ਫੁਟੇਜ਼ ਦੇਖ ਲਈਆਂ ਗਈਆਂ ਹਨ, ਜਿਸ ਵਿੱਚ ਉਸਦੀ ਮਾਰਕੁਟਾਈ ਕੀਤੀ ਜਾ ਰਹੀ ਹੈ। ਮਾਮਲਾ ਐੱਸ.ਐੱਚ.ਓ. ਸਾਹਿਬ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਤਫ਼ਤੀਸ਼ ਉਪਰੰਤ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖਬਰ ਪਿਆਰ ਦਾ ਦੁਸ਼ਮਣ ਬਣਿਆ ਭਰਾ, ਭੈਣ ਅਤੇ ਪ੍ਰੇਮੀ 'ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀ ਦਰਦਨਾਕ ਮੌਤ
 


rajwinder kaur

Content Editor

Related News