ਬਜ਼ਾਰਾਂ ’ਚ ਵਿੱਕ ਰਹੇ ਨੇ ਰਸਾਇਣਕ ਤੱਤਾਂ ਨਾਲ ਪਕਾਏ ਅੰਬ, ਮਨੁੱਖੀ ਸਿਹਤ ਲਈ ਹੋ ਸਕਦੇ ਨੇ ਖ਼ਤਰਨਾਕ

06/14/2022 2:17:36 PM

ਅੰਮ੍ਰਿਤਸਰ (ਅਵਧੇਸ) - ਅੰਬਾਂ ਦਾ ਸੀਜਨ ਸ਼ੁਰੂ ਹੋ ਗਿਆ ਹੈ। ਫਲਾਂ ਦੇ ਬਾਦਸ਼ਾਹ ਮੰਨੇ ਜਾਣ ਵਾਲੇ ਅੰਬਾਂ ਦੀਆਂ ਕਈ ਕਿਸਮਾਂ ਬਾਜ਼ਾਰ ਵਿਚ ਆ ਚੁੱਕੀਆਂ ਹਨ ਪਰ ਲੋਕਾਂ ਨੂੰ ਇਸ ਨੂੰ ਧਿਆਨ ਨਾਲ ਖਾਣਾ ਚਾਹੀਦਾ ਹੈ। ਅਜਿਹਾ ਨਾ ਹੋਵੇ ਕਿ ਇਹ ਤੁਹਾਨੂੰ ਨੁਕਸਾਨ ਨਾ ਪਹੁੰਚਾ ਦੇਵੇ, ਕਿਉਂਕਿ ਉਕਤ ਅੰਬ ਮਨੁੱਖੀ ਸਿਹਤ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਸ ਨੂੰ ਲੈ ਕੇ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਫਲਾਂ ਦੇ ਪ੍ਰੇਮੀ ਕੁਦਰਤੀ ਤੌਰ ’ਤੇ ਪੱਕੀਆਂ ਅਲਫੋਂਸੋ ਕਿਸਮ ਦੀ ਪਛਾਣ ਕਰਨ ਲਈ ਵਿਲੱਖਣ ਸੁਗੰਧ ਅਤੇ ਸੁੰਗੜਨ ਰਹਿਤ ਛਿਲਕੇ ’ਤੇ ਧਿਆਨ ਦੇਣ। ਨਕਲੀ ਢੰਗ ਨਾਲ ਪੱਕੇ ਹੋਏ ਅੰਬਾਂ ਵਿੱਚ ਇਹ ਖੁਸ਼ਬੂ ਨਹੀਂ ਹੁੰਦੀ ਹੈ। ਰਸਾਇਣਕ ਤੱਤਾਂ ਦੀ ਵਰਤੋਂ ਕਰਕੇ ਪਕਾਏ ਗਏ ਅੰਬਾਂ ਵਿੱਚ ਇਸ ਕਿਸਮ ਦੀ ਖੁਸ਼ਬੂ ਨਹੀਂ ਹੁੰਦੀ ਹੈ।

ਪੜ੍ਹੋ ਇਹ ਵੀ ਖ਼ਬਰ: ਸ਼ਰਾਬੀ ASI ਨੇ ਮੋਟਰਸਾਈਕਲ ਸਵਾਰ ਪਿਓ-ਪੁੱਤਰ 'ਚ ਮਾਰੀ ਕਾਰ, ਟੁੱਟੀਆਂ ਲੱਤਾਂ, ਵੀਡੀਓ ਵਾਇਰਲ

ਅੰਬ ਨੂੰ ਸੁੰਘਣ ਲਈ ਤੁਹਾਨੂੰ ਆਪਣੇ ਨੱਕ ਨਾਲ ਜ਼ੋਰ ਨਾਲ ਦਬਾਉਣਾ ਹੋਵੇਗਾ। ਬਹੁਤ ਸਾਰੇ ਲੋਕ ਪਾਬੰਦੀਸ਼ੁਦਾ ਰਸਾਇਣਕ ਤੱਤ ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਕਰਕੇ ਅੰਬ ਨੂੰ ਨਕਲੀ ਢੰਗ ਨਾਲ ਪਕਾਉਂਦੇ ਹਨ। ਇਹ ਰਸਾਇਣਕ ਤੱਤ ਸਿਹਤ ਲਈ ਹਾਨੀਕਾਰਕ ਹੁੰਦੇ ਹਨ। ਕੁਦਰਤੀ ਤੌਰ ’ਤੇ ਪੱਕੇ ਹੋਏ ਅੰਬ ਦੇ ਛਿਲਕੇ ਪਤਲੇ ਅਤੇ ਨਰਮ ਹੁੰਦੇ ਹਨ, ਜਦੋਂਕਿ ਨਕਲੀ ਤੌਰ ’ਤੇ ਪੱਕੇ ਹੋਏ ਅੰਬ ਦੇ ਛਿਲਕੇ ਪੀਲੇ ਅਤੇ ਸਖ਼ਤ ਹੁੰਦੇ ਹਨ। ਇਸ ਦੇ ਉਲਟ, ਕੁਦਰਤੀ ਤੌਰ ’ਤੇ ਪੱਕੇ ਹੋਏ ਅੰਬਾਂ ਵਿੱਚ ਪੀਲੇ ਅਤੇ ਹਰੇ ਰੰਗਾਂ ਦਾ ਮਿਸ਼ਰਨ ਹੁੰਦਾ ਹੈ। ਅੰਬ ਦੇ ਛਿਲਕੇ ਨੂੰ ਸੁਕਾਇਆ ਨਹੀਂ ਜਾਣਾ ਚਾਹੀਦਾ ਕਿ ਲੋਕ ਮੰਨਦੇ ਹਨ ਕਿ ਅੰਬ ਦੇ ਛਿਲਕੇ ਨੂੰ ਸੁਕਾਓ ਤਾਂ ਚੰਗਾ ਹੈ। ਸੱਚ ਤਾਂ ਇਹ ਹੈ ਕਿ ਅਜਿਹਾ ਉਦੋਂ ਹੁੰਦਾ ਹੈ ਜਦੋਂ ਅੰਬ ਜ਼ਿਆਦਾ ਪੱਕ ਜਾਂਦਾ ਹੈ। ਜੇਕਰ ਅੰਬ ਦਾ ਛਿਲਕਾ ਸੁਕਰਾ ਗਿਆ ਹੋਵੇ ਅਤੇ ਫਿਰ ਵੀ ਉਸ ਦਾ ਰੰਗ ਹਰਾ ਹੋਵੇ ਤਾਂ ਇਸ ਨੂੰ ਨਾ ਖਰੀਦੋ।

ਪੜ੍ਹੋ ਇਹ ਵੀ ਖ਼ਬਰ: ਪ੍ਰੋਗਰਾਮ ਦੌਰਾਨ ਭੰਗੜਾ ਪਾਉਂਦਿਆਂ ਖ਼ੁਸ਼ੀ ’ਚ ਚਲਾਈ ਗੋਲੀ, ਨੌਜਵਾਨ ਦੀ ਛਾਤੀ ’ਚ ਵੱਜੀ

 ਇਸ ਦਾ ਮਤਲਬ ਹੈ ਕਿ ਇਹ ਬਿਨਾਂ ਪੱਕਾ ਕੀਤੇ ਟੁੱਟ ਗਿਆ ਹੈ। ਲੋਕਾਂ ਨੂੰ ਕੋਈ ਵੀ ਅੰਬ ਧੋਤੇ ਬਿਨਾਂ ਨਹੀਂ ਖਾਣਾ ਚਾਹੀਦਾ। ਅੰਬਾਂ ਨੂੰ ਪਕਾਉਣ ਲਈ ਰਸਾਇਣਕ ਤੱਤਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਲੋਕਾਂ ਨੂੰ ਕਈ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰੇਹੜੀਆਂ ’ਤੇ ਮਿਲਦਾ ਹੈ ਸ਼ਰੇਆਮ ਅੰਬਾਂ ਦਾ ਜੂਸ - ਬੱਸ ਅੱਡਾਂ, ਰੇਲਵੇ ਸਟੇਸਨਾਂ ਅਤੇ ਧਾਰਮਿਕ ਸਥਾਨਾਂ ਦੇ ਬਾਹਰ, ਕੁਝ ਪੈਸੇ ਦੀ ਖਾਤਰ ਕੁਝ ਲੋਕ ਜ਼ਹਿਰ ਪਿਲਾਉਂਦੇ ਹਨ। ਸ਼ਰੇਆਮ ਰੇਹੜੀ ਵਾਲੇ ਅੰਬਾਂ ਦਾ ਜੂਸ ਲੋਕਾਂ ਨੂੰ ਬੋਤਲਾਂ ਵਿਚ ਪਾ ਕੇ ਵੇਚ ਰਹੇ ਹਨ ਪਰ ਅੰਬਾਂ ਦੀ ਮਾਤਰਾ ਘੱਟ ਅਤੇ ਕੈਮੀਕਲ ਦੀ ਮਾਤਰਾ ਜ਼ਿਆਦਾ ਹੈ, ਜਿਸ ਕਾਰਨ ਸਿਹਤ ਪ੍ਰਸਾਸਨ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੀਜਨ ਵਿਚ ਇੱਕ ਵਾਰ ਸ਼ਹਿਰ ਦਾ ਚੱਕਰ ਲਾਉਂਦਾ ਹੈ। ਉਨ੍ਹਾਂ ਦੀ ਮਿਲੀਭੁਗਤ ਨਾਲ ਇਹ ਜ਼ਹਿਰ ਲੋਕ ਪੀਂਦੇ ਰਹਿੰਦੇ ਹਨ ਅਤੇ ਬੀਮਾਰ ਹੁੰਦੇ ਰਹਿੰਦੇ ਹਨ। ਇਸ ਜੂਸ ਨੂੰ ਅੰਬ ਦਾ ਟੈਸਟ ਦੇਣ ਲਈ ਸ਼ਰੇਆਮ ਰੇਹੜੀ ਵਾਲੇ ਇਸ ਨੂੰ 10 ਰੁਪਏ ਪ੍ਰਤੀ ਬੋਤਲ ਜਾਂ ਗਲਾਸ ਕੈਮੀਕਲ ਦੀ ਮਦਦ ਨਾਲ ਵੇਚ ਕੇ ਸਿਹਤ ਵਿਭਾਗ ਦੀ ਲੁੱਟ ਕਰਦੇ ਹਨ। ਇਸ ਸਬੰਧੀ ਸਿਹਤ ਵਿਭਾਗ ਨੂੰ ਸਖ਼ਤੀ ਕਰਨੀ ਚਾਹੀਦੀ ਹੈ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਕਾਂਗਰਸੀ ਕੌਂਸਲਰ ਦੇ ਮੁੰਡੇ ਨੇ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ

ਕੀ ਕਹਿੰਦੇ ਹਨ ਡਾਕਟਰ
ਚਮੜੀ ਰੋਗਾਂ ਦੇ ਮਾਹਿਰ ਡਾ. ਅਮਰਜੀਤ ਸਿੰਘ ਸਚਦੇਵਾ ਨੇ ਦੱਸਿਆ ਕਿ ਮਸਾਲਿਆਂ ਨਾਲ ਪਕਾਏ ਫਲਾਂ ਨਾਲ ਢਿੱਡ ਦੀਆਂ ਬੀਮਾਰੀਆਂ, ਮੂੰਹ ਦੀ ਐਲਰਜੀ, ਚਮੜੀ ਦਾ ਸੜਨਾ, ਮੂੰਹ ਦੇ ਛਾਲੇ ਅਤੇ ਅੱਖਾਂ ਕਮਜ਼ੋਰ ਹੋ ਸਕਦੀਆਂ ਹਨ। ਬਾਜ਼ਾਰ ਤੋਂ ਲਿਆਂਦੇ ਅੰਬ ਜਾਂ ਹੋਰ ਫਲਾਂ ਨੂੰ ਪਾਣੀ ਵਿਚ ਪਾ ਕੇ ਕੁਝ ਘੰਟਿਆਂ ਲਈ ਰੱਖ ਦਿਓ ਅਤੇ ਫਿਰ ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲਓ, ਜਿਸ ਨਾਲ ਰਸਾਇਣਕ ਤੱਤਾਂ ਦਾ ਅਸਰ ਕਾਫੀ ਹੱਦ ਤੱਕ ਘੱਟ ਜਾਂਦਾ ਹੈ।

ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਗੈਂਗਸਟਰ ਗੋਲਡੀ ਬਰਾੜ ਅਤੇ ਰਿੰਦਾ ਵਿਰੁੱਧ ਇੰਟਰਪੋਲ ਵਲੋਂ ਰੈੱਡ ਕਾਰਨਰ ਨੋਟਿਸ ਜਾਰੀ


rajwinder kaur

Content Editor

Related News