ਅੱਗ ਲੱਗਣ ਨਾਲ ਢਾਈ ਏਕੜ ਕਣਕ ਤੇ  5 ਏਕੜ ਨਾੜ ਸੜ ਕੇ ਹੋਈ ਸੁਆਹ

04/21/2022 10:03:13 AM

ਮਜੀਠਾ (ਜ. ਬ.)- ਪਿੰਡ ਕਲੇਰ ਮਾਂਗਟ ਤੇ ਹਰੀਆਂ ਦੇ ਸਾਂਝੇ ਰਕਬੇ ’ਚ ਅੱਗ ਲੱਗਣ ਨਾਲ ਕਣਕ ਤੇ ਨਾੜ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਪਿੰਡ ਹਰੀਆਂ ਤੇ ਪਿੰਡ ਕਲੇਰ ਮਾਂਗਟ ਦੇ ਸਾਂਝੇ ਰਕਬੇ ਹੇਠ 5 ਏਕੜ ਕਣਕ ਦਾ ਨਾੜ ਤੇ ਢਾਈ ਏਕੜ ਕਣਕ ਨੂੰ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਈ। ਜਾਣਕਾਰੀ ਦਿੰਦਿਆਂ ਪਿੰਡ ਕਲੇਰ ਮਾਂਗਟ ਦੇ ਕਿਸਾਨ ਗੁਰਭੇਜ ਸਿੰਘ ਪੁੱਤਰ ਸਰਵਣ ਸਿੰਘ ਨੇ ਦੱਸਿਆ ਕਿ ਦੁਪਹਿਰੇ ਅਚਾਨਕ ਅੱਗ ਲੱਗਣ ਨਾਲ ਉਸ ਦਾ ਅਤੇ ਸੱਤਪਾਲ ਸਿੰਘ ਪੁੱਤਰ ਸਵਿੰਦਰ ਸਿੰਘ ਦਾ 5 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ, ਜਿਸ ਦੀ ਉਨ੍ਹਾਂ ਨੇ ਤੂੜੀ ਬਣਾਉਣੀ ਸੀ। 

ਪੜ੍ਹੋ ਇਹ ਵੀ ਖ਼ਬਰ - ਮੁੰਡਾ ਹੋਣ ਦੀ ਖਵਾਈ ਸੀ ਦਵਾਈ ਪਰ ਹੋਈ ਕੁੜੀ, ਹੁਣ ਸਹੁਰਿਆਂ ਨੇ ਘਰੋਂ ਕੱਢੀ ਗਰਭਵਤੀ ਜਨਾਨੀ

ਇਸੇ ਤਰ੍ਹਾਂ ਜਗੀਰ ਸਿੰਘ ਵਾਸੀ ਪਿੰਡ ਹਰੀਆਂ ਦੀ ਸਵਾ ਏਕੜ ਕਣਕ ਤੇ ਲਖਵਿੰਦਰ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਪਿੰਡ ਕਲੇਰ ਮਾਂਗਟ ਦੀ ਸਵਾ ਏਕੜ ਕਣਕ ਅੱਗ ਦੀ ਭੇਟ ਚੜ੍ਹ ਗਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਕੱਠੇ ਹੋਏ ਕਿਸਾਨਾਂ ਨੇ ਆਪਣੇ ਟ੍ਰੈਕਟਰਾਂ ਤੇ ਹੋਰ ਸੰਦਾਂ ਰਾਹੀ ਅੱਗ ’ਤੇ ਕਾਬੂ ਪਾਇਆ, ਜਿਸ ਨਾਲ ਨਜ਼ਦੀਕ ਹੋਰ ਕਣਕ ਦੀਆਂ ਫ਼ਸਲਾਂ ਤੇ ਨਾੜ ਅੱਗ ਦੀ ਭੇਟ ਚੜ੍ਹਨ ਤੋਂ ਬਚ ਗਈ। ਕਿਸਾਨਾਂ ਨੇ ਪੰਜਾਬ ਸਰਕਾਰ ਨੁਕਸਾਨੀ ਕਣਕ ਦੀ ਫ਼ਸਲ ਤੇ ਨਾੜ ਦੀ ਭਰਪਾਈ ਲਈ ਮੰਗ ਕੀਤੀ ਹੈ।

ਪੜ੍ਹੋ ਇਹ ਵੀ ਖ਼ਬਰ - ਬੰਦ ਡੱਬੇ ’ਚ ਦੁਬਈ ਤੋਂ ਪੰਜਾਬ ਪੁੱਜੀ ਜਗਤਾਰ ਦੀ ਮ੍ਰਿਤਕ ਦੇਹ, ਇਸ ਕਾਰਨ ਡੇਢ ਮਹੀਨਾ ਪਹਿਲਾਂ ਕੀਤੀ ਸੀ ਖ਼ੁਦਕੁਸ਼ੀ


rajwinder kaur

Content Editor

Related News