ਚੋਰੀ ਦੀਆਂ ਗੱਡੀਆਂ ਵੇਚਣ ਵਾਲਾ ਗਿਰੋਹ ਬੇਨਕਾਬ, 9 ਵਾਹਨਾਂ ਸਮੇਤ 3 ਕਾਬੂ

10/15/2020 1:48:38 PM

ਮਜੀਠਾ (ਸਰਬਜੀਤ): ਮਜੀਠਾ ਪੁਲਸ ਨੇ ਬਾਹਰਲੇ ਸੂਬਿਆਂ ਤੋਂ ਚੋਰੀ ਦੀਆਂ ਗੱਡੀਆਂ ਲਿਆ ਕੇ ਜਾਅਲੀ ਕਾਗਜ਼ਾਤ ਬਣਾ ਕੇ ਅੱਗੇ ਵੇਚਣ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 9 ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ। ਐੱਸ. ਪੀ. ਟ੍ਰੈਫਿਕ ਅਤੇ ਸਕਿਓਰਿਟੀ ਕਮਲਪ੍ਰੀਤ ਸਿੰਘ, ਏ. ਐੱਸ. ਪੀ. ਮਜੀਠਾ ਅਭਿਮਨਿਊ ਰਾਣਾ ਅਤੇ ਥਾਣਾ ਮੁਖੀ ਬਲਜਿੰਦਰ ਸਿੰਘ ਦੀ ਅਗਵਾਈ 'ਚ ਪਿੰਡ ਭੋਮਾ ਵਿਖੇ ਗਸ਼ਤ ਦੌਰਾਨ ਐੱਸ. ਆਈ. ਨਿਸ਼ਾਨ ਸਿੰਘ ਸਮੇਤ ਪੁਲਸ ਪਾਰਟੀ ਵਲੋਂ ਇਕ ਚੋਰੀ ਦੀ ਫਾਰਚੂਨਰ ਗੱਡੀ ਨੰਬਰ ਪੀ. ਆਈ. ਈ. 95, ਜਿਸ ਵਿਚ ਨਵਦੀਪ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਸਰਾਂਗਲਾ ਥਾਣਾ ਲੋਪੋਕੇ ਅਤੇ ਜੋਬਨ ਪੁੱਤਰ ਬਲਵਿੰਦਰ ਸਿੰਘ ਵਾਸੀ ਬੱਦੋਵਾਲ ਕਲਾਂ ਥਾਣਾ ਫਤਿਹਗੜ੍ਹ ਚੂੜੀਆਂ ਸਵਾਰ ਸਨ, ਨੂੰ ਹਿਰਾਸਤ 'ਚ ਲੈ ਕੇ ਪੜਤਾਲ ਕਰਨ ਤੋਂ ਬਾਅਦ ਇਸ ਮਾਮਲੇ 'ਚ ਸੁਖਦੇਵ ਸਿੰਘ ਪੁੱਤਰ ਪ੍ਰੀਤਮ ਸਿੰਘ, ਮਨਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ, ਤੇਜਿੰਦਰ ਸਿੰਘ ਉਰਫ ਸੋਨਾ ਪੁੱਤਰ ਗੁਪਾਲ ਸਿੰਘ (ਤਿੰਨੇ ਵਾਸੀ ਪੈਰਾਡਾਈਜ਼ ਕਾਲੋਨੀ ਘਨੂੰਪੁਰ ਕਾਲੇ ਅੰਮ੍ਰਿਤਸਰ), ਰਾਮ ਸਿੰਘ ਵਾਸੀ ਦਿੱਲੀ, ਸੰਨੀ ਪੁੱਤਰ ਮਨਜੀਤ ਸਿੰਘ ਵਾਸੀ ਓਰਾਚਿਡ ਕਾਲੋਨੀ ਅੰਮ੍ਰਿਤਸਰ ਨਾਮਜ਼ਦ ਪਾਏ ਗਏ।

ਇਹ ਵੀ ਪੜ੍ਹੋ : ਕਲਯੁੱਗੀ ਪੁੱਤਾਂ ਨੇ ਜਾਇਦਾਦ ਖ਼ਾਤਰ ਬਜ਼ੁਰਗ ਪਿਤਾ 'ਤੇ ਢਾਹਿਆ ਤਸ਼ੱਦਦ, CCTV 'ਚ ਕੈਦ ਹੋਈ ਵਾਰਦਾਤ

ਉਨ੍ਹਾਂ 'ਚੋਂ ਸੁਖਦੇਵ ਸਿੰਘ ਪੁੱਤਰ ਪ੍ਰੀਤਮ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਕਾਬੂ ਕੀਤੇ ਗਏ ਵਿਅਕਤੀਆਂ ਕੋਲੋਂ 9 ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਤਿੰਨ ਫਾਰਚੂਨਰ ਨੰਬਰ ਐਪਲਾਇਡ ਫਾਰ, ਪੀ. ਆਈ. ਏ. 95, ਪੀ. ਬੀ. 38 ਡੀ 6363, ਤਿੰਨ ਹਾਂਡਾ ਸਿਟੀ ਨੰਬਰ ਪੀ. ਬੀ. 04 ਜੈੱਡ 9795, ਪੀ. ਬੀ. 10 ਬੀ. ਐੱਨ. 2752, ਐੱਚ. ਆਰ. 26 ਈ. ਜੇ. 1837, ਥਾਰ ਜੀਪ ਨੰਬਰ ਪੀ. ਬੀ. 02 ਵੀ 8181, ਬਰੀਜਾ ਨੰਬਰ ਪੀ. ਏ. ਜੀ. 666 ਅਤੇ ਇਕ ਡਿਜ਼ਾਇਰ ਨੰਬਰ ਪੀ. ਬੀ. 02 ਟੈਂਪਰੇਰੀ 4857 ਸ਼ਾਮਲ ਹਨ।ਉਕਤ ਮੁਲਜ਼ਮਾਂ ਖ਼ਿਲਾਫ਼ ਮਜੀਠਾ ਥਾਣਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ 'ਚ ਹੈ। 

ਇਹ ਵੀ ਪੜ੍ਹੋ : ਵੱਡੀ ਵਾਰਦਾਤ: ਬੀੜ ਬਾਬਾ ਬੁੱਢਾ ਸਾਹਿਬ ਨੇੜੇ ਗੰਡਾਸੀਆਂ ਨਾਲ ਵੱਢਿਆ ਨਿਹੰਗ ਸਿੰਘ

ਇਸ ਸਬੰਧੀ ਐੱਸ. ਐੱਚ. À ਓ. ਬਲਜਿੰਦਰ ਸਿੰਘ ਨੇ ਦੱਸਿਆ ਕਿ ਇਹ ਗਿਰੋਹ ਬਾਹਰਲੇ ਸੂਬਿਆਂ ਤੋਂ ਗੱਡੀਆਂ ਲਿਆ ਕੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਪੰਜਾਬ ਨੰਬਰ ਲਾ ਕੇ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ 'ਚ ਵੇਚਦੇ ਸਨ। ਇਸ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਬਾਕੀ ਨਾਮਜ਼ਦ ਕੀਤੇ ਚਾਰ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲਸ ਟੀਮਾਂ ਵਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ। ਇਸ ਗਿਰੋਹ ਨਾਲ ਜੁੜੇ ਹੋਰਨਾ ਦੋਸ਼ੀਆਂ ਤਕ ਪਹੁੰਚ ਕਰਕੇ ਹੋਰ ਗੱਡੀਆਂ ਦੀ ਰਿਕਵਰੀ ਕੀਤੀ ਜਾਵੇਗੀ। ਇਸ ਮੌਕੇ ਥਾਣਾ ਮੁਖੀ ਤੋਂ ਇਲਾਵਾ ਐੱਸ. ਆਈ ਨਿਸ਼ਾਨ ਸਿੰਘ, ਮੁਨਸ਼ੀ ਮੇਜ਼ਰ ਸਿੰਘ, ਜਗਰੂਪ ਸਿੰਘ, ਸੁਖਚੈਨ ਸਿੰਘ ਅਤੇ ਕਮਲਬੀਰ ਸਿੰਘ ਆਦਿ ਹਾਜ਼ਰ ਸਨ।


Baljeet Kaur

Content Editor

Related News