ਮਜੀਠਾ ਵਿਖੇ ਸੁੱਤੇ ਪਏ 12 ਸਾਲਾ ਬੱਚੇ ਦੀ ਜ਼ਹਿਰੀਲਾ ਸੱਪ ਲੜਨ ਨਾਲ ਹੋਈ ਮੌਤ

07/19/2022 4:23:22 PM

ਮਜੀਠਾ/ਕੱਥੂਨੰਗਲ (ਸਰਬਜੀਤ ਵਡਾਲਾ) - ਸਥਾਨਕ ਕਸਬਾ ਮਜੀਠਾ ਦੇ ਵਾਰਡ ਨੰਬਰ 4 ਵਿਖੇ ਇਕ ਬੱਚੇ ਦੇ ਰਾਤ ਸੁੱਤੇ ਸਮੇਂ ਜ਼ਹਿਰੀਲਾ ਸੱਪ ਲੜਨ ਨਾਲ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਰਣਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਰਡ ਨੰਬਰ 4 ਮਜੀਠਾ ਨੇ ਦੱਸਿਆ ਕਿ ਉਹ ਰੋਜ ਦੀ ਤਰਾਂ ਆਪਣੇ ਘਰ ਪਰਿਵਾਰ ਨਾਲ ਬੈੱਡ ’ਤੇ ਸੁੱਤਾ ਹੋਇਆ ਸੀ। ਅਚਾਨਕ ਕਮਰੇ ਵਿਚ ਆਏ ਸੱਪ ਨੇ ਉਸ ਦੇ ਬੱਚੇ ਕਰਨਬੀਰ ਸਿੰਘ ਉਮਰ 12 ਸਾਲ ਨੂੰ ਡੰਗ ਮਾਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ: ਮਜੀਠਾ ’ਚ ਦਿਲ ਕੰਬਾਊ ਵਾਰਦਾਤ: ਬਹਿਸਬਾਜ਼ੀ ਰੋਕਣ ’ਤੇ ਮੁੰਡੇ ਨੂੰ ਦਾਤਰ ਮਾਰ ਕੇ ਉਤਾਰਿਆ ਮੌਤ ਦੇ ਘਾਟ

ਉਨ੍ਹਾਂ ਦੇ ਬੱਚੇ ਵੱਲੋਂ ਦੱਸਣ ’ਤੇ ਉਹ ਉਸ ਨੂੰ ਇਲਾਜ ਲਈ ਮਜੀਠਾ ਦੇ ਨਿੱਜੀ ਹਸਪਤਾਲ ਵਿਖੇ ਲੈ ਕੇ ਗਏ, ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਹੋਣ ਕਰਕੇ ਅੰਮ੍ਰਿਤਸਰ ਰੇਫਰ ਕਰ ਦਿੱਤਾ। ਜ਼ਹਿਰੀਲਾ ਸੱਪ ਹੋਣ ਕਾਰਨ ਉਨ੍ਹਾਂ ਦੇ ਬੱਚੇ ਦੇ ਸਰੀਰ ਅੰਦਰ ਜ਼ਹਿਰ ਫੈਲ ਗਿਆ ਅਤੇ ਅੰਮ੍ਰਿਤਸਰ ਲਿਜਾਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਬੱਚੇ ਦੀ ਮੌਤ ਹੋ ਗਈ।  

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਜੀਜੇ ਦੀ ਮਦਦ ਲਈ ਘਰੋਂ ਗਏ 2 ਸਕੇ ਭਰਾਵਾਂ ਦੀ ਸ਼ੱਕੀ ਹਾਲਤ ’ਚ ਮੌਤ, ਖੇਤਾਂ ’ਚੋਂ ਮਿਲੀਆਂ ਲਾਸ਼ਾਂ


rajwinder kaur

Content Editor

Related News