ਮਹਿੰਦਰਾ ਐਕਸ.ਯੂ.ਵੀ. ਗੱਡੀ ਨੇ ਥ੍ਰੀਵੀਲਰ ਨੂੰ ਮਾਰੀ ਟੱਕਰ, 1 ਜਨਾਨੀ ਦੀ ਮੌਤ, 7 ਜ਼ਖ਼ਮੀ

03/12/2022 6:08:21 PM

ਤਰਨਤਾਰਨ (ਰਾਜੂ, ਬਲਵਿੰਦਰ ਕੌਰ)- ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਨੰਬਰ 54 ’ਤੇ ਪੈਂਦੇ ਕਸਬਾ ਨੌਸ਼ਹਿਰਾ ਪੰਨੂੰਆਂ ਵਿਖੇ ਤੇਜ਼ ਰਫਤਾਰ ਮਹਿੰਦਰਾ ਐਕਸ.ਯੂ.ਵੀ. ਗੱਡੀ ਵਲੋਂ ਟੱਕਰ ਮਾਰਨ ਕਰਕੇ ਥ੍ਰੀਵੀਲਰ ਸਵਾਰ ਇਕ ਜਨਾਨੀ ਦੀ ਮੌਤ ਹੋ ਗਈ। ਇਸ ਹਾਦਸੇ ’ਚ ਡਰਾਈਵਰ ਸਮੇਤ 7 ਲੋਕ ਜ਼ਖ਼ਮੀ ਹੋ ਗਏ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਸੁਖਦੇਵ ਸਿੰਘ ਪੁੱਤਰ ਅਸ਼ੋਕ ਕੁਮਾਰ ਵਾਸੀ ਮੁਕਤਸਰ ਨੇ ਦੱਸਿਆ ਕਿ 11 ਮਾਰਚ ਨੂੰ ਵਕਤ ਕਰੀਬ 3 ਵਜੇ ਉਹ ਆਪਣੀ ਪਤਨੀ ਬਲਵਿੰਦਰ ਕੌਰ (50 ਸਾਲ) ਅਤੇ ਹੋਰ ਰਿਸ਼ਤੇਦਾਰਾਂ ਨਾਲ ਪਿੰਡ ਸ਼ਹਾਬਪੁਰ ਵਿਖੇ ਕਿਸੇ ਰਿਸ਼ਤੇਦਾਰ ਦੇ ਅੰਤਿਮ ਸਸਕਾਰ ਤੋਂ ਬਾਅਦ ਵਾਪਸ ਪਿੰਡ ਨੂੰ ਜਾ ਰਹੇ ਸੀ। 

ਉਨ੍ਹਾਂ ਕਿਹਾ ਕਿ ਜਦੋਂ ਪਿੰਡ ਨੌਸ਼ਹਿਰਾ ਪੰਨੂੰਆਂ ਦੇ ਨਜ਼ਦੀਕ ਪੁੱਜੇ ਤਾਂ ਤਰਨਤਾਰਨ ਵਾਲੀ ਸਾਈਡ ਤੋਂ ਇਕ ਮਹਿੰਦਰਾ ਐਕਸ.ਯੂ.ਵੀ. ਨੰਬਰ ਡੀ.ਐੱਲ.7.ਸੀ.ਐੱਮ.1270 ਰੰਗ ਚਿੱਟਾ ਬਡ਼ੀ ਤੇਜ਼ ਰਫ਼ਤਾਰ ਨਾਲ ਆਈ ਅਤੇ ਸਾਡੇ ਥ੍ਰੀ ਵੀਲਰ ਨੂੰ ਟੱਕਰ ਮਾਰ ਦਿੱਤੀ ਜਿਸ ਕਰਕੇ ਥ੍ਰੀ ਵੀਲਰ ਪਲਟ ਗਿਆ। ਇਸ ਹਾਦਸੇ ਵਿਚ ਉਸ ਦੀ ਪਤਨੀ ਬਲਵਿੰਦਰ ਕੌਰ, ਰਿਸ਼ਤੇਦਾਰ ਬਲਜੀਤ ਕੌਰ ਪਤਨੀ ਗੁਰਮੀਤ ਸਿੰਘ, ਪੂਜਾ ਪਤਨੀ ਆਗਿਆਪਾਲ ਸਿੰਘ, ਕੁਲਵੰਤ ਕੌਰ ਪਤਨੀ ਗੁਰਦੇਵ ਸਿੰਘ, ਗੁਰਮੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀਆਨ ਰਾਣੀਵਲਾਹ, ਸਿਮਰਪ੍ਰੀਤ ਕੌਰ ਪਤਨੀ ਗੁਰਦੇਵ ਸਿੰਘ ਵਾਸੀ ਬੂਹ ਅਤੇ ਡਰਾਈਵਰ ਸਰਵਨ ਸਿੰਘ ਸਮੇਤ ਉਸ ਨੂੰ ਕਾਫੀ ਸੱਟਾਂ ਲੱਗੀਆਂ। 

ਇਸ ਤੋਂ ਬਾਅਦ ਰਾਹਗੀਰਾਂ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਸਰਹਾਲੀ ਦਾਖਲ ਕਰਵਾਇਆ। ਜਿੱਥੇ ਇਲਾਜ ਦੌਰਾਨ ਉਸ ਦੀ ਪਤਨੀ ਬਲਵਿੰਦਰ ਕੌਰ ਦੀ ਮੌਤ ਹੋ ਗਈ। ਇਸ ਸਬੰਧੀ ਸਬ ਇੰਸਪੈਕਟਰ ਗੁਲਵਿੰਦਰ ਸਿੰਘ ਨੇ ਦੱਸਿਆ ਕਿ ਮਹਿੰਦਰਾ ਐਕਸ.ਯੂ.ਵੀ. ਦੇ ਡਰਾਈਵਰ ਗੌਰਵ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਮੁਕਤਸਰ ਖਿਲਾਫ ਮੁਕੱਦਮਾ ਨੰਬਰ 31 ਧਾਰਾ 279/337/338/427/304ਏ-ਆਈ.ਪੀ.ਸੀ. ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
 


rajwinder kaur

Content Editor

Related News