‘ਲੰਪੀ ਸਕਿਨ’ ਬੀਮਾਰੀ ਕਾਰਨ ਜਨਤਾ ’ਚ ਫੈਲੀ ਦਹਿਸ਼ਤ, ਹੁਣ ਦੁੱਧ ਪੀਣ ਤੋਂ ਡਰਨ ਲੱਗੇ ਲੋਕ

08/13/2022 11:09:02 AM

ਰਮਦਾਸ (ਸਾਰੰਗਲ) - ਜਿਥੇ ਇਕ ਪਾਸੇ ਪਹਿਲਾਂ ਲੋਕਾਂ ਨੇ ਕੋਰੋਨਾ ਵਰਗੀ ਭਿਆਨਕ ਬੀਮਾਰੀ ਦਾ ਸਾਹਮਣਾ ਕੀਤਾ, ਉਥੇ ਹੁਣ ਪਸ਼ੂਆਂ ਵਿਚ ‘ਲੰਪੀ ਸਕਿਨ’ ਨਾਮ ਦੀ ਨਵੀਂ ਬੀਮਾਰੀ ਫੈਲਣ ਨਾਲ ਲੋਕ ਪੂਰੀ ਤਰ੍ਹਾਂ ਖੌਫਜਦਾ ਹੋ ਗਏ ਹਨ। ਉਨ੍ਹਾਂ ਵਿਚ ਇਸ ਵੇਲੇ ਭਾਰੀ ਡਰ ਅਤੇ ਸਹਿਮ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਗਾਂਵਾਂ ਨੂੰ ਹੋ ਰਹੀ ਲੰਪੀ ਸਕਿਨ ਦੀ ਬੀਮਾਰੀ ਨੂੰ ਲੈ ਕੇ ਜਿਥੇ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਉੱਡ ਰਹੀਆਂ ਹਨ, ਉਥੇ ਲੋਕ ਦੁੱਧ ਪੀਣ ਤੋਂ ਵੀ ਡਰਨ ਲੱਗੇ ਹਨ। ਉਨ੍ਹਾਂ ਦੇ ਮਨਾਂ ਅੰਦਰ ਇਹ ਖਿਆਲ ਘਰ ਕਰ ਗਿਆ ਹੈ, ਜੇਕਰ ਉਹ ਦੁੱਧ ਪੀਣਗੇ ਤਾਂ ਹੋ ਸਕਦਾ ਹੈ ਕਿ ਇਹ ਬੀਮਾਰੀ ਉਨ੍ਹਾਂ ਨੂੰ ਵੀ ਲੱਗ ਜਾਵੇ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਪੈਟਰੋਲ ਪੰਪ ਦੇ ਮਾਲਕ ਦਾ ਦੇਰ ਰਾਤ ਗੋਲੀਆਂ ਮਾਰ ਕੀਤਾ ਕਤਲ

ਦੂਜੇ ਪਾਸੇ ਜੇਕਰ ਪਸ਼ੂ ਪਾਲਣ ਵਿਭਾਗ ਵਿਚ ਤਾਇਨਾਤ ਉੱਚ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਮਹਿਜ਼ ਇਸ ਨੂੰ ਇਕ ਅਫਵਾਹ ਤੋਂ ਸਿਵਾਏ ਕੁਝ ਨਹੀਂ ਦਸ ਰਹੇ, ਕਿਉਂਕਿ ਇਸ ਲੰਪੀ ਸਕਿਨ ਬੀਮਾਰੀ ਕਾਰਨ ਪਸ਼ੂਆਂ ਦੀ ਮੌਤ ਦਰ ਵਿਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ। ਇਸ ਨੂੰ ਲੈ ਕੇ ਪਸ਼ੂ ਪਾਲਕ ਕਾਫੀ ਚਿੰਤਾ ਵਿਚ ਦਿਖਾਈ ਦੇ ਰਹੇ ਹਨ। ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਚਾਹੇ ਪੰਜਾਬ ਸਰਕਾਰ ਵਲੋਂ ਇਸ ਉਕਤ ਭਿਆਨਕ ਬੀਮਾਰੀ ਦੇ ਖਾਤਮੇ ਲਈ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰਾਂ ਅਤੇ ਅਤੇ ਵੈਟਰਨਰੀ ਅਫ਼ਸਰਾਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਪਸ਼ੂਆਂ ਦਾ ਬਣਦਾ ਇਲਾਜ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਵੈਟਰਨਰੀ ਡਾਕਟਰਾਂ ਦੀਆਂ ਟੀਮਾਂ ਬਣਾ ਕੇ ਪਿੰਡਾਂ ਵਿਚ ਭੇਜੀਆਂ ਵੀ ਜਾ ਰਹੀਆਂ ਹਨ। 

ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ

ਇਸਦੇ ਬਾਵਜੂਦ ਗਾਂਵਾਂ ਵਿਚ ਇਹ ਬੀਮਾਰੀ ਫੈਲਣ ਨਾਲ ਜਿਥੇ ਤੰਦਰੁਸਤ ਪਸ਼ੂ ਬੀਮਾਰ ਹੋ ਰਹੇ ਹਨ, ਉਥੇ ਹੀ ਗਾਂਵਾਂ ਇਹ ਬੀਮਾਰੀ ਆਪਣੇ ਸਰੀਰ ’ਤੇ ਨਾਲ ਝੱਲਦੀਆਂ ਹੋਈਆਂ ਮੌਤ ਦੇ ਮੂੰਹ ਵਿਚ ਜਾ ਰਹੀਆਂ ਹਨ, ਜੋ ਬਹੁਤ ਦੁਖਦ ਗੱਲ ਹੈ। ਹੋਰ ਤਾਂ ਹੋਰ ਓਧਰ, ਸੂਬੇ ਦੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਲੰਪੀ ਸਕਿਨ ਬੀਮਾਰੀ ’ਤੇ ਮੁਕੰਮਲ ਤੌਰ ’ਤੇ ਰੋਕ ਲਗਾਉਣ ਲਈ ਗੋਟਪੋਕਸ ਵੈਕਸੀਨ ਪਸ਼ੂਆਂ ਲਈ ਮੰਗਵਾਈ ਹੈ ਤਾਂ ਜੋ ਇਹ ਵੈਕਸੀਨ ਪਸ਼ੂਆਂ ਨੂੰ ਲਗਾ ਕੇ ਉਨ੍ਹਾਂ ਨੂੰ ਇਸ ਬੀਮਾਰੀ ਤੋਂ ਬਚਾਇਆ ਜਾ ਸਕੇ। ਹੋਰ ਤਾਂ ਹੋਰ ਜਿਥੇ ਸਰਕਾਰ ਵਲੋਂ ਇਕ ਪਾਸੇ ਪਸ਼ੂਆਂ ਦੀ ਖਰੀਦੋ ਫਰੋਖਤ ’ਤੇ ਪਾਬੰਦੀ ਲਗਾਈ ਗਈ ਹੈ, ਉਥੇ ਹੀ ਇਕ ਸੂਬੇ ਤੋਂ ਦੂਜੇ ’ਚ ਪਸ਼ੂ ਲੈ ਕੇ ਜਾਣ ’ਤੇ ਰੋਕ ਲਗਾ ਦਿੱਤੀ ਗਈ ਹੈ, ਜਿਸ ਕਰਕੇ ਪਸ਼ੂਆਂ ਦਾ ਵਪਾਰ ਕਰਨ ਵਾਲੇ ਲੋਕਾਂ ’ਤੇ ਇਸ ਦਾ ਕੁਝ ਹੱਦ ਤੱਕ ਤਾਂ ਅਸਰ ਪੈਣਾ ਸੁਭਾਵਿਕ ਹੈ।

ਪੜ੍ਹੋ ਇਹ ਵੀ ਖ਼ਬਰ: ਸੈਂਟਰਲ ਜੇਲ੍ਹ ਲੁਧਿਆਣਾ ’ਚ ਸਿੱਖਿਅਤ ਵਿਦੇਸ਼ੀ ਨਸਲ ਦੇ 3 ਕੁੱਤੇ ਤਾਇਨਾਤ, ਸੁੰਘ ਕੇ ਦੱਸਣਗੇ ਕਿਸ ਕੋਲ ਹੈ ਮੋਬਾਇਲ

ਲੋਕ ਅਫਵਾਹਾਂ ਤੋਂ ਬਚਣ ਅਤੇ ਦੁੱਧ ਉਬਾਲ ਕੇ ਪੀਣ : ਡਿਪਟੀ ਡਾਇਰੈਕਟਰ
ਪਸ਼ੂਆਂ ਵਿਚ ਫੈਲ ਰਹੀ ਲੰਪੀ ਸਕਿਨ ਬੀਮਾਰੀ ਸਬੰਧੀ ਜਦੋਂ ਡਿਪਟੀ ਡਾÎਇਰੈਕਟਰ ਜ਼ਿਲਾ ਅੰਮ੍ਰਿਤਸਰ ਨਿਰਵੈਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਬੀਮਾਰੀ ਦਾ ਗਊਆਂ ਵਿਚ ਫੈਲਣਾ ਜਿਥੇ ਇਕ ਚਿੰਤਾ ਦਾ ਵਿਸ਼ਾ ਹੈ। ਉਥੇ ਨਾਲ ਹੀ ਸੂਬਾ ਸਰਕਾਰ ਇਸ ਨੂੰ ਕੰਟਰੋਲ ਕਰਨ ਲਈ ਨਿੱਤ ਨਵੇਂ ਯਤਨ ਕਰ ਰਹੀ ਹੈ ਅਤੇ ਹੁਣ ਸੂਬਾ ਸਰਕਾਰ ਵਲੋਂ ਮੰਗਵਾਈ ਗਈ ਗੋਟਪੋਕਸ ਵੈਕਸੀਨ ਪਸ਼ੂਆਂ ਨੂੰ ਲੱਗਣ ਨਾਲ ਇਸ ’ਤੇ ਕਾਫੀ ਹੱਦ ਤੱਕ ਕੰਟਰੋਲ ਪਾਇਆ ਜਾ ਸਕੇਗਾ। ਉਨ੍ਹਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੁੱਧ ਪੀਣ ਨਾਲ ਇਹ ਬੀਮਾਰੀ ਨਹੀਂ ਫੈਲਦੀ ਹੈ ਅਤੇ ਇਸ ਲਈ ਦੁੱਧ ਨੂੰ ਪਹਿਲਾਂ ਦੀ ਤਰ੍ਹਾਂ ਆਮ ਵਾਂਗ ਉਬਾਲ ਕੇ ਪੀਤਾ ਜਾਵੇ, ਕੱਚਾ ਨਾ ਪੀਓ, ਅਤੇ ਕਿਸੇ ਤਰ੍ਹਾਂ ਦੀ ਅਫਵਾਹ ਤੋਂ ਬਚਿਆ ਜਾਵੇ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲੀ ਨਵ-ਜਨਮੀ ਬੱਚੀ ਦੀ ਲਾਸ਼

rajwinder kaur

This news is Content Editor rajwinder kaur