ਭੇਤਭਰੇ ਹਾਲਾਤ ''ਚ ਬੱਚਾ ਹੋਇਆ ਲਾਪਤਾ

07/18/2018 11:03:05 AM

ਲੋਪੋਕੇ (ਸਤਨਾਮ) : ਪਿੰਡ ਕੱਕੜ ਵਿਖੇ ਭੇਤਭਰੇ ਹਾਲਾਤ 'ਚ ਇਕ ਬੱਚੇ ਦੇ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਇਸ ਸਬੰਧੀ ਲੜਕੇ ਦੇ ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਮੇਰਾ ਲੜਕਾ ਰਵਿੰਦਰ ਸਿੰਘ (11) ਜੋ ਪਿੰਡ ਦੇ ਸਰਕਾਰੀ ਸਕੂਲ 'ਚ 6ਵੀਂ ਜਮਾਤ 'ਚ ਪੜ੍ਹਦਾ ਹੈ, 14 ਜੁਲਾਈ ਸਕੂਲ 'ਚ ਛੁੱਟੀ ਹੋਣ ਕਾਰਨ ਘਰੋਂ ਦੁਪਹਿਰ 11 ਵਜੇ ਦੇ ਕਰੀਬ ਦੁਕਾਨ 'ਤੇ ਸੌਦਾ ਲੈਣ ਗਿਆ ਪਰ ਵਾਪਸ ਘਰ ਨਹੀਂ ਪਰਤਿਆ। ਅਸੀਂ ਸਾਰੇ ਪਿੰਡ ਤੇ ਰਿਸ਼ਤੇਦਾਰਾਂ 'ਚ ਵੀ ਉਸ ਦੀ ਭਾਲ ਕੀਤੀ ਪਰ ਉਸ ਦਾ ਕੋਈ ਪਤਾ ਨਹੀਂ ਲੱਗਾ। ਇਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰਕੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।