ਲੋਕ ਇਨਸਾਫ਼ ਪਾਰਟੀ ਨੇ ਬਜ਼ੁਰਗ ਮਾਤਾ ਨੂੰ ਉਸਦੇ ਪਰਿਵਾਰ ਨਾਲ ਮਿਲਵਾਇਆ

08/29/2020 3:18:28 PM

ਅੰਮ੍ਰਿਤਸਰ (ਅਨਜਾਣ): ਲੋਕ ਇਨਸਾਫ਼ ਪਾਰਟੀ ਨੇ ਪੰਜਾਬ ਧਾਰਮਿਕ ਵਿੰਗ ਦੇ ਪ੍ਰਧਾਨ ਜਗਜੋਤ ਸਿੰਘ ਖਾਲਸਾ ਦੀ ਅਗਵਾਈ 'ਚ ਚਿਰਾਂ ਤੋਂ ਇਨਸਾਫ਼ ਦੀ ਗੁਹਾਰ ਲਗਾ ਰਹੀ ਬਜ਼ੁਰਗ ਮਾਤਾ ਨੂੰ ਇਨਸਾਫ਼ ਦਿਵਾਉਂਦਿਆਂ ਉਸਦੇ ਪਰਿਵਾਰ ਨਾਲ ਮਿਲਾਇਆ ਹੈ। ਦੱਸ ਦੇਈਏ ਕਿ ਪਿਛਲੇ ਦਿਨੀਂ ਇਸ ਮਾਤਾ ਵਲੋਂ ਲੋਕ ਇਨਸਾਫ਼ ਪਾਰਟੀ ਦਾ ਸਹਾਰਾ ਲੈ ਕੇ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਨੂੰ ਉਸ ਦੇ ਪਰਿਵਾਰ ਵਲੋਂ ਘਰੋਂ ਕੱਢਣ ਬਾਰੇ ਸ਼ਿਕਾਇਤ ਪੱਤਰ ਦਿੱਤਾ ਸੀ ਪਰ ਮਾਤਾ ਦੇ ਪਰਿਵਾਰ ਵਲੋਂ ਵੀ ਇਹ ਕਿਹਾ ਗਿਆ ਸੀ ਕਿ ਅਸੀਂ ਆਪਣੀ ਮਾਂ ਨੂੰ ਘਰੋਂ ਨਹੀਂ ਕੱਢਿਆ।

ਕੁਝ ਮਨ-ਮੁਟਾਅ ਕਰਕੇ ਇਹ ਖੁਦ ਘਰੋਂ ਚਲੀ ਗਈ ਹੈ। ਜਿਸ 'ਤੇ ਲੋਕ ਇਨਸਾਫ਼ ਪਾਰਟੀ ਨੇ ਬਜ਼ੁਰਗ ਮਾਤਾ ਤੇ ਉਸਦੇ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ ਤੇ ਮੁਹੱਲੇ ਦੇ ਮੋਹਤਬਾਰਾਂ ਨੂੰ ਨਾਲ ਲੈ ਕੇ ਆਪਸੀ ਸੁਲਾ ਸਫ਼ਾਈ ਨਾਲ ਤੇ ਸਬ ਦੀ ਸਹਿਮਤੀ ਨਾਲ ਪੂਰੇ ਹੱਕ ਦਿਵਾਏ। ਪਾਰਟੀ ਦੇ ਪੰਜਾਬ ਧਾਰਮਿਕ ਵਿੰਗ ਦੇ ਪ੍ਰਧਾਨ ਜਗਜੋਤ ਸਿੰਘ ਖ਼ਾਲਸਾ ਨੇ ਕਿਹਾ ਕਿ ਮਾਤਾ ਤੇ ਉਸ ਦੇ ਪਰਿਵਾਰ ਦੀ ਸੁਲਾ ਕਰਵਾ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਵਲੋਂ ਰਾਜੀਨਾਮਾ ਲਿਖ ਕੇ ਮਾਤਾ ਨੂੰ ਉਸਦੇ ਬਣਦੇ ਹੱਕ ਦਿਵਾ ਦਿੱਤੇ ਗਏ ਨੇ। ਸਾਡੀ ਅਰਦਾਸ ਹੈ ਕਿ ਕੋਈ ਵੀ ਪਰਿਵਾਰ ਇਕ ਦੂਸਰੇ ਤੋਂ ਕਦੇ ਨਾ ਵਿਛੜੇ। ਬਜ਼ੁਰਗ ਬੱਚਿਆਂ ਨਾਲ ਹਮੇਸ਼ਾ ਪਿਆਰ ਨਾਲ ਜ਼ਿੰਦਗੀ ਬਸਰ ਕਰਨ ਤੇ ਬੱਚੇ ਹਮੇਸ਼ਾਂ ਵੱਡਿਆਂ ਦਾ ਸਤਿਕਾਰ ਕਰਦੇ ਰਹਿਣ। ਇਸ ਮੌਕੇ ਮਾਝਾ ਇੰਚਾਰਜ ਅਮਰੀਕ ਸਿੰਘ ਵਰਪਾਲ, ਮਾਝਾ ਜਨਰਲ ਸਕੱਤਰ ਪ੍ਰਕਾਸ਼ ਸਿੰਘ ਮਾਹਲ, ਮਨਜੀਤ ਸਿੰਘ ਫੌਜੀ,  ਜਤਿੰਦਰ ਭੁੱਲਰ ਤੇ ਸ਼ੈਲਿੰਦਰ ਸਿੰਘ ਸ਼ੈਲੀ ਆਦਿ ਮੌਜੂਦ ਸਨ।


Shyna

Content Editor

Related News