ਅਸਮਾਨੀ ਬਿਜਲੀ ਨਾਲ ਲੱਖਾਂ ਦਾ ਨੁਕਸਾਨ, ਕੋਠੀ ''ਚ ਆਈਆਂ ਤਰੇੜਾਂ

05/14/2020 9:29:19 PM

ਨੌਸ਼ਿਹਰਾ ਪੰਨੂੰਆਂ, (ਬਲਦੇਵ)— ਬਲਾਕ ਨੌਸ਼ਿਹਰਾ ਅਧੀਨ ਆਉਂਦੇ ਪਿੰਡ ਡਿਆਲ (ਸ਼ਹਾਬਪੁਰ) ਵਿਖੇ ਅਸਮਾਨੀ ਬਿਜਲੀ ਡਿੱਗਣ ਕਾਰਨ ਦੋ ਮੰਜ਼ਿਲੀ ਕੋਠੀ 'ਚ ਤਰੇੜਾਂ ਆ ਗਈਆਂ। ਜਾਣਕਾਰੀ ਅਨੁਸਾਰ ਸਰਪੰਚ ਹਾਕਮ ਸਿੰਘ ਜੋ ਕਿ ਫੌਜ਼ 'ਚੋਂ ਸੇਵਾ ਮੁਕਤ ਹੋ ਕੇ ਜੀ. ਓ. ਜੀ ਬਤੌਰ ਸੇਵਾ ਨਿਭਾ ਰਹੇ ਹਨ ਨੇ ਦੱਸਿਆ ਕਿ 12 ਵਜੇ ਦੇ ਕਰੀਬ ਉਨ੍ਹਾਂ ਦੀ ਕੋਠੀ 'ਚ ਅਸਮਾਨੀ ਬਿਜਲੀ ਡਿੱਗੀ। ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਪਰ ਉਨ੍ਹਾਂ ਦੀ ਕੋਠੀ 'ਚੋਂ ਹੁੰਦੀ ਹੋਈ ਬਿਜਲੀ ਉੱਪਰ ਗਈ ਤਾਂ ਕੋਠੀ 'ਚ ਤਰੇੜਾਂ ਆ ਗਈਆਂ। ਕਰੀਬ 2 ਲੱਖ ਦਾ ਇਲੈਕਟ੍ਰੋਨਿਕ ਦਾ ਸਮਾਨ ਖਰਾਬ ਹੋ ਗਿਆ। ਜਿਸ ਵਿਚ ਏ. ਸੀ., ਪੱਖੇ, ਫਰਿੱਜ਼, ਐੱਲ. ਸੀ. ਡੀ ਅਤੇ ਸਾਰੀ ਵਾਇਰਿੰਗ ਖਰਾਬ ਹੋ ਗਈ। ਕੁਦਰਤੀ ਆਫਤ ਕਾਰਨ ਹੋਏ ਨੁਕਸਾਨ ਦਾ ਪਤਾ ਲੈਣ ਲਈ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ। ਜਦ ਕਿ ਉਨ੍ਹਾਂ ਵਲੋਂ ਸਾਰਿਆਂ ਨੂੰ ਫੋਨ ਕੀਤੇ ਪਰ ਕਿਸੇ ਵਲੋਂ ਵੀ ਫੋਨ ਨਹੀਂ ਚੁੱਕਿਆ ਗਿਆ। ਪਰ ਇਸ ਮੌਕੇ ਜੀ.ਓ.ਜੀ ਟੀਮ ਦੇ ਕੈਪ. ਬਲਬੀਰ ਸਿੰਘ ਪੰਨੂੰ, ਭਜਨ ਸਿੰਘ ਮੈਂਬਰ, ਮਹਿੰਦਰ ਸਿੰਘ ਮੈਂਬਰ, ਸੁਰਿੰਦਰ ਸਿੰਘ ਜੀ.ਓ.ਜੀ, ਹਰਦੇਵ ਸਿੰਘ, ਜਸਬੀਰ ਸਿੰਘ, ਜਸਵੰਤ ਸਿੰਘ, ਦਲਬੀਰ ਸਿੰਘ, ਡਿਆਲ ਪਿੰਡ ਦੇ ਸਮੂਹ ਮੈਂਬਰ, ਗੁਰਵਿੰਦਰ ਕਾਲਵਾਂ ਹਾਜ਼ਰ ਹੋਏ।

KamalJeet Singh

This news is Content Editor KamalJeet Singh